ਹਜ਼ੂਰ ਬਾਬਾ ਸਾਵਣ ਸਿੰਘ ਜੀ ਦੀ ਬਰਸੀ

[Death Anniversary of Hazur Baba Sawan Singh]
ਕਿਤਾਬ ਦਾ ਅਧਿਆਇ “ਹਮੇਸ਼ਾ ਗੁਰੂ ਦੇ ਨਾਲ, ਭਾਗ ੧” ਡਾ: ਹਰਭਜਨ ਸਿੰਘ ਦੁਆਰਾ

ਡੇਹਰਾਦੂਨ ਵਿੱਚ — 2–4 ਅਪ੍ਰੈਲ, 1974

ਹਜ਼ੂਰ ਨੇ 2 ਅਪ੍ਰੈਲ ਤੋਂ 4 ਅਪ੍ਰੈਲ ਤੱਕ ਆਪਣੇ ਗੁਰੂ ਬਾਬਾ ਸਾਵਣ ਸਿੰਘ ਜੀ ਦਾ ਚੋਲਾ ਛੱਡਣ ਦਾ ਦਿਨ ਮਨਾਉਣ ਦਾ ਫ਼ੈਸਲਾ ਕੀਤਾ। ਦੋ ਅਪ੍ਰੈਲ ਨੂੰ ਵੀਹ ਹਜ਼ਾਰ ਤੋਂ ਵੱਧ ਲੋਕ ਇੱਥੇ ਇਕੱਠੇ ਹੋਏ। ਭਾਵੇਂ ਬਾਰਸ਼ ਬਹੁਤ ਹੋ ਰਹੀ ਸੀ, ਫਿਰ ਵੀ ਸੰਗਤ ਲਗਾਤਾਰ ਬੈਠੀ ਰਹੀ ਅਤੇ ਸਤਿਸੰਗ ਸੁਣਦੀ ਰਹੀ।

ਚਾਨਣੀਆਂ ਬੇ-ਹੱਦ ਬਾਰਸ਼ ਕਾਰਨ ਚੋਣ ਲੱਗ ਪਈਆਂ ਅਤੇ ਪੰਡਾਲ ਪਾਣੀ ਨਾਲ ਭਰਨਾ ਸ਼ੁਰੂ ਹੋ ਗਿਆ। ਮਹਾਰਾਜ ਜੀ ਜਦੋਂ ਸਤਿਸੰਗ ਕਰ ਰਹੇ ਸਨ, ਤਾਂ ਆਪਣੇ ਹਜ਼ੂਰ ਦੀ ਮਿੱਠੀ ਅਤੇ ਪਿਆਰੀ ਯਾਦ ਵਿੱਚ ਬੱਚਿਆਂ ਵਾਂਗ ਉੱਚੀ-ਉੱਚੀ ਰੋਣ ਲੱਗ ਪਏ ਅਤੇ ਸੰਗਤ ਨੂੰ ਕਿਹਾ,

“ਤੁਸੀਂ ਮੇਰੇ ਗਲੇ ਦੀ ਅਵਾਜ਼ ਰਾਹੀਂ ਕਿੰਨਾ ਕੁ ਚਿਰ ਸਤਿਸੰਗ ਸੁਣੋਗੇ,
ਸੂਰਜ ਗਰੂਬ (ਡੁੱਬਣ) ਹੋਣ ਵਾਲਾ ਹੈ।”

ਬਹੁਤ ਸਾਰੇ ਰਿਸ਼ੀ ਮੁਨੀ ਵੱਖ-ਵੱਖ ਧਾਰਮਿਕ ਲੀਡਰਾਂ ਨੇ ਇਸ ਭੰਡਾਰੇ ਵਿੱਚ ਭਾਗ ਲਿਆ। ਸਤਿਸੰਗ ਦੇ ਅੰਤ ਵਿੱਚ ਹਜ਼ੂਰ ਨੇ ਚੰਦ ਮਿੰਟਾਂ ਲਈ ਸਾਰੀ ਸੰਗਤ ਨੂੰ ਗੁਰੂ ਦੀ ਮਿੱਠੀ ਅਤੇ ਪਿਆਰੀ ਯਾਦ ਲਈ ਭਜਨ-ਸਿਮਰਨ ਤੇ ਬੈਠਾਇਆ ਅਤੇ ਹਜ਼ੂਰ ਨੇ ਕਿਹਾ,

“ਹਰ ਇਕ ਵਿਅਕਤੀ ਉਸ ਪ੍ਰਭੂ-ਪ੍ਰਮਾਤਮਾ ਦੀ ਯਾਦ ਵਿੱਚ ਬੈਠ ਜਾਵੇ,
ਕਿਉਂਕਿ ਇੱਥੇ ਕੋਈ ਵੀ ਗੈਰ ਨਾਮ-ਲੇਵਾ ਨਹੀਂ ਹੈ,
ਇਹ ਸਾਡੀ ਸਾਰਿਆਂ ਦੀ ਪ੍ਰਮਾਤਮਾ ਨੂੰ ਮਿਲਣ ਦੀ ਵਾਰੀ ਹੈ।”

ਵੀਹ ਮਿੰਟਾਂ ਪਿਛੋਂ ਹਜ਼ੂਰ ਨੇ ਸਭ ਨੂੰ ਭਜਨ-ਸਿਮਰਨ ਤੋਂ ਉਠਾਇਆ। ਹਜ਼ੂਰ ਨੇ ਭਜਨ ਸਿਮਰਨ ਤੇ ਬੈਠਣ ਸਮੇਂ, ਜੋ ਅੰਤਰ ਵਿੱਚ ਤਜ਼ਰਬਾ ਹੋਇਆ, ਉਸ ਬਾਰੇ ਸਾਰਿਆਂ ਨੂੰ ਵਾਰੀ-ਵਾਰੀ ਇਸ ਤਰ੍ਹਾਂ ਪੁੱਛਿਆ, “ਅੰਤਰ ਵਿੱਚ ਕਿਸ-ਕਿਸ ਨੇ ਤੇਜ਼ ਰੌਸ਼ਨੀ ਵੇਖੀ ਹੈ? ਕਿਸ-ਕਿਸ ਨੇ ਸੁਨਿਹਰੀ ਰੋਸ਼ਨੀ (Golden Light) ਵੇਖੀ ਹੈ? ਕਿਸ-ਕਿਸ ਨੇ ਚੰਦਰਮਾਂ, ਸੂਰਜ ਅਤੇ ਤਾਰਿਆਂ ਦੀ ਰੋਸ਼ਨੀ ਨੂੰ ਵੇਖਿਆ ਹੈ? ਅਤੇ ਕਿਸ-ਕਿਸ ਨੇ ਅੰਤਰ ਵਿੱਚ ਗੁਰੂ ਨੂੰ ਵੇਖਿਆ ਹੈ?” ਗਿਣਤੀ ਕਰਨ ਤੋਂ ਪਿਛੋਂ ਵੇਖਿਆ ਕਿ ਪੰਜ ਹਜ਼ਾਰ ਤੋਂ ਵੀ ਵੱਧ ਵਿਅਕਤੀ ਅੰਤਰ ਵਿੱਚ ਉਸ ਮਹਾਨ ਤਾਕਤ ਨਾਲ ਜੁੜੇ। ਇੱਕ ਧਾਰਮਿਕ ਲੀਡਰ, ਜਿਹੜਾ ਸਟੇਜ ਉੱਤੇ ਹੀ ਬੈਠਾ ਸੀ, ਉਸ ਨੇ ਬੇਨਤੀ ਕੀਤੀ ਕਿ ਮੈਨੂੰ ਵੀ ਕੁਝ ਬੋਲਣ ਦੀ ਆਗਿਆ ਦਿਉ। ਹਜ਼ੂਰ ਮੰਨ ਗਏ ਅਤੇ ਉਸ ਨੇ ਕਿਹਾ, “ਹਜ਼ੂਰ! ਤੁਹਾਡੇ ਸ਼ਿਸ਼ ਉਹ ਕੁਝ ਵੇਖਣ ਦੇ ਯੋਗ ਹੋ ਗਏ ਹਨ ਜੋ ਅਸੀਂ ਅਜੇ ਤੱਕ ਨਹੀਂ ਵੇਖਿਆ। ਸਾਨੂੰ ਸਟੇਜ ਉੱਤੇ ਬੈਠਿਆਂ ਸ਼ਰਮ ਆ ਰਹੀ ਹੈ।”

ਹਜ਼ੂਰ ਨੇ ਕਿਹਾ, “ਮੈਂ ਤੁਹਾਨੂੰ ਇਕ ਜ਼ਿੰਦਾ ਸਤਿ-ਸਰੂਪ ਮਹਾਂ-ਪੁਰਸ਼ ਅਤੇ ਉਸ ਦੀ ਸਮਰੱਥਾ ਦੀ ਉਦਾਹਰਣ ਦਿੱਤੀ ਹੈ।”

3 ਅਪ੍ਰੈਲ 1974 ਦੀ ਅੱਧੀ ਰਾਤ

ਡੇਹਰਾਦੂਨ ਹਜ਼ੂਰ ਦੇ ਕਮਰੇ ਵਿੱਚ ਚਾਲੀ ਆਦਮੀਆਂ ਤੋਂ ਵੱਧ ਮੈਂਬਰ ਬੈਠੇ ਸਨ, ਜਿਨ੍ਹਾਂ ਵਿੱਚੋਂ ਬਹੁਤ ਚੰਡੀਗੜ੍ਹ, ਅੰਮ੍ਰਿਤਸਰ, ਦਿੱਲੀ, ਅਤੇ ਕੁਝ ਹੋਰ ਸੈਂਟਰਾਂ ਵਿੱਚੋਂ ਸਨ। ਅੱਧੀ ਰਾਤ ਦਾ ਸਮਾਂ ਸੀ। ਮੈਂ ਕਿਹਾ, “ਹਜ਼ੂਰ! ਮੇਰਾ ਇਕ ਸਵਾਲ ਹੈ?” ਹਜ਼ੂਰ ਨੇ ਮੈਨੂੰ ਇਸ਼ਾਰਾ ਕੀਤਾ, ਜਿਸ ਦਾ ਭਾਵ ਸੀ, ਬੋਲਣਾ ਨਹੀਂ। ਮੈਂ ਕਿਹਾ, “ਮਹਾਰਾਜ ਜੀ, ਜੇਕਰ ਇਕ ਸ਼ਿਸ਼ ਆਪਣੇ ਗੁਰੂ ਦੀ ਸਮਰੱਥਾ ਬਾਰੇ ਨਾ ਦੱਸੇ, ਤਾਂ ਫਿਰ ਹੋਰ ਕੌਣ ਦੱਸੇਗਾ?” ਹਜ਼ੂਰ ਨੇ ਮੈਨੂੰ ਬੋਲਣ ਦੀ ਆਗਿਆ ਦੇ ਦਿੱਤੀ? ਮੈਂ ਕਿਹਾ, “ਹਜ਼ੂਰ! ਮੈਂ God-Man ਕਿਤਾਬ, ਜਿਸ ਨੂੰ ਤੁਸਾਂ ਹੀ ਲਿਖਿਆ ਹੈ ਉਸ ਨੂੰ ਪੜ੍ਹਿਆ ਹੈ। ਉਸ ਵਿੱਚ ਮੈਂ ਪੜ੍ਹਿਆ ਹੈ ਕਿ ਕਲਯੁਗ (Iron-Age) ਵਿੱਚ ਚੌਦਾਂ ਗੁਰੂ ਅਤੇ 70 ਭਗਤ ਆਉਣਗੇ। ਇਹ ਪੜ੍ਹਨ ਤੋਂ ਪਿਛੋਂ ਮੈਂ ਬਹੁਤ ਉਦਾਸ ਹੋ ਗਿਆ ਅਤੇ ਸੋਚਿਆ, ਫਿਰ ਮੇਰਾ ਗੁਰੂ ਇਕ ਗੁਰੂ ਨਹੀਂ ਹੈ? ਕਿਉਂਕਿ ਬਾਬਾ ਸਾਵਣ ਸਿੰਘ ਜੀ ਤੱਕ ਚੌਦਾਂ ਗੁਰੂ ਹੋ ਜਾਂਦੇ ਹਨ, ਜਿਹੜੇ ਕਿ ਪਹਿਲਾਂ ਹੀ ਜੋਤੀ-ਜੋਤ ਸਮਾ ਚੁੱਕੇ ਹਨ।”

ਹਜ਼ੂਰ ਨੇ ਕਿਹਾ, “ਉਹ ਮੈਂ ਨਹੀਂ ਲਿਖਿਆ।” ਮੈਂ ਮੰਨ ਗਿਆ ਅਤੇ ਕਿਹਾ, “ਹਜ਼ੂਰ! ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ‘ਭਾਈ ਬਾਲਾ ਜੀ’ ਦੀ ਸਾਖੀ ਵਿੱਚ ਲਿਖਿਆ ਹੈ, ਜਿਸਦੀ ਪੁਸ਼ਟੀ ਤੁਸਾਂ God-Man ਕਿਤਾਬ ਵਿੱਚ ਕੀਤੀ ਹੈ।”

ਹਜ਼ੂਰ ਨੇ ਕਿਹਾ, “ਕਿਤਾਬ ਲਿਆਉ।” ਮੈਂ ਅੰਮ੍ਰਿਤਸਰ ਸੈਂਟਰ ਦੇ ਖ਼ਜ਼ਾਨਚੀ ਦੇਵੀਦਾਸ ਕੋਲੋਂ ਇਹ ਕਿਤਾਬ ਮੰਗਵਾਈ। ਜਦੋਂ ਮੈਂ ਕਿਤਾਬ ਖੋਲ੍ਹੀ ਤਾਂ ਹਜ਼ੂਰ ਨੇ ਕਿਹਾ, “ਅੱਛਾ! ਦੱਸੋ, ਹੋਰ ਕਿਹੜੇ-ਕਿਹੜੇ ਗੁਰੂ ਸਨ ?” ਮੈਂ ਉੱਤਰ ਦਿਤਾ, “ਹਜ਼ੂਰ ਤੁਸੀਂ ਇਕ ਵਾਰੀ ਸ੍ਰੀ ਨਗਰ ਵਿੱਚ ਭਜਨ-ਸਿਮਰਨ ਤੇ ਬੈਠਾਇਆ ਸੀ, ਉਥੇ ਤੁਸਾਂ ਚੌਦਾਂ ਗੁਰੂਆਂ ਬਾਰੇ ਦੱਸਿਆ ਸੀ।” ਹਜ਼ੂਰ ਨੇ ਕਿਹਾ, “ਅੱਗੇ ਦੱਸਦੇ ਜਾਓ।” ਮੇਰਾ ਜੋ ਵੀ ਅੱਗੇ ਤਜ਼ਰਬਾ ਸੀ, ਉਹ ਮੈਂ ਦੱਸਦਾ ਗਿਆ। “ਉਸ ਰਾਤ ਮੈਂ ਕਿਤਾਬ ਪੜ੍ਹਨ ਪਿਛੋਂ ਬਹੁਤ ਉਦਾਸ ਹੋਇਆ ਅਤੇ ਉਸ ਖੁਦਾ ਦੀ ਯਾਦ ਵਿੱਚ ਵੀ ਨਾ ਬੈਠਾ, ਪ੍ਰੰਤੂ ਤੁਸਾਂ ਮੇਰੀ ਚੇਤਨਤਾ ਨੂੰ ਜਿਸਮ-ਜਿਸਮਾਨੀਅਤ ਤੋਂ ਉਪਰ ਲੈ ਆਂਦਾ। ਅਨਹਦ-ਸ਼ਬਦ ਦੀ ਧੁਨੀ ਹੋਰ ਤੇਜ਼ ਹੋ ਗਈ ਅਤੇ ਛੇਤੀ ਹੀ ਮੈਂ ਬਹੁਤ ਹੀ ਸੋਨੇ ਵਾਂਗ ਚਮਕਦੀ ਹੋਈ, ਚੌਦਾਂ ਗੁਰੂਆਂ ਦੀ ਲਿਸਟ ਨੂੰ ਵੇਖਿਆ।” ਮੈਂ ਹਜ਼ੂਰ ਨੂੰ ਪੁੱਛਿਆ, “ਮੈਂ ਇਸ ਦੀ ਪੁਸ਼ਟੀ ਕਰਨਾ ਚਾਹੁੰਦਾ ਹਾਂ, ਕਿ ਕੀ ਮੇਰਾ ਇਹ ਤਜ਼ਰਬਾ ਕੁਲ ਮਾਲਕ ਵਲੋਂ ਸੀ?”

ਹਜ਼ੂਰ ਨੇ ਪੁੱਛਿਆ, “ਇਹ ਤੁਹਾਨੂੰ ਵੇਖਣ ਵਿੱਚ ਕਿਸ ਤਰ੍ਹਾਂ ਦਾ ਅਨੁਭਵ ਹੋਇਆ।” ਮੈਂ ਉੱਤਰ ਦਿੱਤਾ, “ਇਹ ਸੋਨੇ ਦੀ ਤਰ੍ਹਾਂ ਚਮਕ ਰਿਹਾ ਸੀ ਅਤੇ ਇਸ ਦੀ ਰੋਸ਼ਨੀ ਇੰਨੀ ਤੇਜ਼ ਸੀ ਕਿ ਮੇਰੀ ਅੱਖ ਇਸ ਉੱਤੇ ਠਹਿਰਦੀ ਨਹੀਂ ਸੀ ਅਤੇ ਫਿਰ ਅਨਹਦ ਦੀ ਧੁਨੀ ਹੋਰ ਬਹੁਤ ਤੇਜ਼ ਹੋ ਗਈ ਅਤੇ ਮੈਂ ਇਸ ਨੂੰ ਪੜ੍ਹਨ ਦੇ ਯੋਗ ਹੋ ਗਿਆ।”

ਹਜ਼ੂਰ ਨੇ ਦ੍ਰਿੜਤਾ ਨਾਲ ਕਿਹਾ, “ਤੁਹਾਡਾ ਤਜ਼ਰਬਾ ਬਿਲਕੁਲ ਠੀਕ ਹੈ, ਅੱਗੇ ਦੱਸੋ।”

ਮੈਂ ਕਿਹਾ, “ਹਜ਼ੂਰ! ਮੈਂ ਇਹ ਵੀ ਵੇਖਿਆ ਕਿ ਉੱਥੇ ਕਬੀਰ ਸਾਹਿਬ ਦਾ ਨਾਂ ਨਹੀਂ ਸੀ, ਜਦੋਂ ਕਿ ਮੈਂ ਇਹ ਨਹੀਂ ਜਾਣਦਾ ਕਿ ਮੈਂ ਕਬੀਰ ਸਾਹਿਬ ਬਾਰੇ ਕਿਉਂ ਸੋਚਿਆ।”

ਹਜ਼ੂਰ ਨੇ ਆਪਣਾ ਹੱਥ ਉਪਰ ਚੁੱਕਦਿਆਂ ਹੋਇਆਂ ਕਿਹਾ,

ਕਬੀਰ ਸਾਹਿਬ ਬਾਰੇ ਤੁਸੀਂ ਕੀ ਕਹਿਣਾ? He was the Creator —
ਭਾਵ ਉਹ ਤਾਂ ਸਭ ਨੂੰ ਬਣਾਉਣ ਵਾਲਾ ਹੈ।
ਉਹ ਚਾਰੇ ਜੁਗਾਂ ਵਿੱਚ ਆਏ:
ਸਤਿਯੁਗ (Golden-Age) ਵਿੱਚ ਉਨ੍ਹਾਂ ਦਾ ਨਾਂ ‘ਸਤਸੁਕ੍ਰਿਤ’ ਸੀ।
ਤਰੇਤਾ ਯੁਗ (Silver-Age) ਵਿੱਚ ਉਨ੍ਹਾਂ ਦਾ ਨਾਂ ‘ਮੁਨਿੰਦਰ’ ਸੀ।
ਦਵਾਪਰ ਯੁੱਗ (Copper-Age) ਵਿੱਚ ਉਨ੍ਹਾਂ ਦਾ ਨਾਂ ‘ਕਰੁਣਾਮਏ’ ਸੀ।
ਕਲਯੁਗ ਵਿੱਚ (Iron-Age) ਉਨ੍ਹਾਂ ਦਾ ਨਾਂ ‘ਕਬੀਰ ਸਾਹਿਬ
ਸੀ ਅਤੇ ਉਹ ਮਾਤਾ ਦੇ ਗਰਭ ਵਿੱਚ ਨਹੀਂ ਆਏ ਸਨ।”

ਮੈਂ ਕਿਹਾ,

“ਹਜ਼ੂਰ! ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਦਸ ਗੁਰੂ ਹੋਏ ਹਨ।
ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬ ਛੱਡਿਆ, ਤਾਂ ਉਨ੍ਹਾਂ ਨੇ ‘ਰਤਨਾਗਰ ਰਾਓ’ ਨੂੰ
ਨਾਮ-ਦਾਨ ਦੀ ਬਖਸ਼ਿਸ਼ ਦਿੱਤੀ, ਜਿਸਨੇ ਤੁਲਸੀ ਸਾਹਿਬ ਨੂੰ ਅੱਗੇ ਦੀਖਿਆ ਦਿੱਤੀ,
ਜੋ ਗਿਆਰ੍ਹਵੇਂ (11th) ਗੁਰੂ ਹਨ।
ਬਾਰ੍ਹਵੇਂ (12th) ਗੁਰੂ ਸ਼ਿਵ ਦਿਆਲ ਸਿੰਘ ਜੀ,
ਤੇਰ੍ਹਵੇਂ (13th) ਬਾਬਾ ਜੈਮਲ ਸਿੰਘ ਜੀ,
ਅਤੇ ਚੌਦਵੇਂ (14th) ਬਾਬਾ ਸਾਵਣ ਸਿੰਘ ਜੀ,
ਪ੍ਰੰਤੂ ਉਥੇ ਤੁਹਾਡਾ ਨਾਂ ਨਹੀਂ ਲੱਭ ਸਕਿਆ।
ਮੈਂ ਦਿਲੋਂ ਰੋਇਆ, ਇਸ ਤੋਂ ਪਿਛੋਂ ਮੈਂ ਕੀ ਵੇਖਿਆ, ਕਿ ਤੁਹਾਡਾ ਨਾਂ (ਕਿਰਪਾਲKirpal)
ਲਿਸਟ ਵਿੱਚ ਸਭ ਤੋਂ ਉਪਰ ਕਬੀਰ ਸਾਹਿਬ ਦੇ ਨਾਂ ਨਾਲ ਲਿਖਿਆ ਹੋਇਆ ਹੈ।
ਮੈਂ ਇਹ ਵੀ ਵੇਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਕਬੀਰ ਸਾਹਿਬ ਇੱਕ ਹੀ ਹਨ।”

ਹਜ਼ੂਰ ਨੇ ਸਾਰਿਆਂ ਵੱਲ ਵੇਖਦਿਆਂ ਹੋਇਆਂ ਕਿਹਾ,

“ਯਾਦ ਰਖੋ, Golden Age is approaching —
ਭਾਵ ਸਤਿਯੁਗ ਆਉਣ ਵਾਲਾ ਹੈ,
ਹੁਣ ਹਰ ਇਕ ਨੂੰ ਵਾਪਸ ਜਾਣਾ ਪਵੇਗਾ। ਕਿਸੇ ਨੂੰ ਵੀ ਮਾਫ਼ ਨਹੀਂ ਕੀਤਾ ਜਾਵੇਗਾ।
ਉਹ, ਜਿਹੜੇ ਗੁਰੂ ਦੇ ਹੁਕਮ ਦੀ ਪਾਲਣਾ ਨਹੀਂ ਕਰਨਗੇ,
ਉਹ ਆਪਣੇ ਆਵਾਗਵਣ ਦੇ ਚੱਕਰ
ਨੂੰ ਪੂਰਾ ਕਰਨ ਲਈ ਲੰਬੇ ਰਸਤੇ ਪੈ ਜਾਣਗੇ।”

ਹਜ਼ੂਰ ਦੀ 26 ਸਾਲਾਂ ਦੇ ਮਿਸ਼ਨ ਦੀ ਇਹ ਸਭ ਤੋਂ ਮਹੱਤਵਪੂਰਨ ਗੱਲ ਸੀ।

( ਨੋਟ: ਹਜ਼ੂਰ ਨੇ ਉਸੇ ਕਿਤਾਬ ਵਿੱਚ ਅੱਗੇ ਲਿਖਿਆ ਹੈ ਕਿ ਬਹੁਤ ਸਾਰੇ ਚੰਗੇ ਸੰਤ (Fragrant Saints) ਅੱਗੇ ਆਉਂਦੇ ਰਹਿਣਗੇ। )

4 ਅਪ੍ਰੈਲ, 1974

ਹਜ਼ੂਰ ਨੇ ਮੈਨੂੰ ਆਪਣੇ ਰਸੋਈ ਘਰ ਦੇ ਲਾਂਗਰੀ ‘ਹਯਾਤ’ ਦੇ ਹੱਥ ਸਵੇਰ ਦੇ 7 ਵਜੇ ਸੁਨੇਹਾ ਭੇਜਿਆ। ਉਸ ਨੇ ਮੈਨੂੰ ਕਿਹਾ, (ਕਿ) “ਮਹਾਰਾਜ ਜੀ ਤੁਹਾਨੂੰ ਯਾਦ ਕਰਦੇ ਹਨ।” ਮੈਂ ਹਜ਼ੂਰ ਕੋਲ ਗਿਆ ਅਤੇ ਹਜ਼ੂਰ ਨੇ ਮੈਨੂੰ ਪੁੱਛਿਆ, “ਤੁਹਾਡਾ ਪ੍ਰੋਗਰਾਮ ਕੀ ਹੈ?” ਮੈਂ ਕਿਹਾ, “ਹਜ਼ੂਰ! ਅੰਮ੍ਰਿਤਸਰ ਦੀ ਸੰਗਤ, ਜੋ ਬੱਸ ਕਿਰਾਏ ਤੇ ਲੈ ਕੇ ਆਈ ਹੈ, ਉਹ ਬੱਸ ਰਾਹੀਂ ਅੰਮ੍ਰਿਤਸਰ ਵਾਪਸ ਜਾ ਰਹੀ ਹੈ ਅਤੇ ਅਸੀਂ ਵੀ ਸਾਰੇ ਵਾਪਸ ਅੰਮ੍ਰਿਤਸਰ ਜਾ ਰਹੇ ਹਾਂ।” ਹਜ਼ੂਰ ਨੇ ਮੈਨੂੰ ਕਿਹਾ, “ਪ੍ਰੰਤੂ ਤੂੰ ਅੱਜ ਵਾਪਸ ਨਹੀਂ ਜਾ ਸਕਦਾ, ਕਿਉਂਕਿ ਮੈਂ ਤੇਰੇ ਨਾਲ ਕੁਝ ਜ਼ਰੂਰੀ ਗੱਲਾਂ ਕਰਨੀਆਂ ਹਨ।”

ਇਸ ਤੋਂ ਪਹਿਲਾਂ ਹਜ਼ੂਰ ਨੇ ਮੈਨੂੰ ਕਦੇ ਵੀ ਇਨ੍ਹਾਂ ਜ਼ੋਰ ਦੇ ਕੇ ਨਹੀਂ ਸੀ ਕਿਹਾ।ਉਹਨਾਂ ਦੇ ਇਹਨਾਂ ਸ਼ਬਦਾਂ ਵਿੱਚੋਂ ਮੈਨੂੰ ਖਾਸ ਚਾਰਜਿੰਗ ਮਿਲੀ ਅਤੇ ਮੈਂ ਉਸੇ ਵੇਲੇ ਉਹਨਾਂ ਦੇ ਹੁਕਮ ਨੂੰ ਸਵੀਕਾਰ ਕਰ ਲਿਆ। ਮੈਂ ਹਜ਼ੂਰ ਦੇ ਨਾਲ ਸਵੇਰ ਦੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਰਿਹਾ ਅਤੇ ਉੱਥੇ ਹੀ ਮਹਾਰਾਜ ਜੀ ਹੁਰਾਂ ਮੈਨੂੰ ਖਾਣਾ ਵੀ ਖਵਾਇਆ।

ਸਾਰਾ ਦਿਨ ਮੈਂ ਹਜ਼ੂਰ ਦੇ ਨਾਲ ਰਿਹਾ ਅਤੇ ਮੈਂ ਇਸ ਤਰ੍ਹਾਂ ਅਨੁਭਵ ਕਰ ਰਿਹਾ ਸਾਂ ਜਿਵੇਂ ਮੈਂ ਬਿਲਕੁਲ ਅਣਜਾਣ ਅਤੇ ਅਨਪੜ੍ਹ ਵਿਅਕਤੀ ਹਾਂ ਅਤੇ ਇੱਕ ਯੂਨੀਵਰਸਿਟੀ ਦੇ ‘ਕੁਲਪਤੀ’ (Chancellor) ਕੋਲ ਬੈਠਾ ਹਾਂ। ਹਜ਼ੂਰ ਨੇ ਮੈਨੂੰ ਬਹੁਤ ਸਾਰੀਆਂ ਗੱਲਾਂ ਸਤਿਸੰਗ ਸਬੰਧੀ, ਮਿਸ਼ਨ ਸਬੰਧੀ ਸਮਝਾਈਆਂ। ਇਹ ਸਾਰੀਆਂ ਗੱਲਾਂ ਸੁਣ ਕੇ ਮੈਂ ਆਪਣੇ ਆਪ ਨੂੰ ਬਹੁਤ ਹੀ ਛੋਟਾ ਅਤੇ ਅਣਜਾਣ ਸਮਝ ਰਿਹਾ ਸਾਂ, ਕਿਉਂਕਿ ਮੈਂ ਕਦੇ ਵੀ ਇਹ ਨਹੀਂ ਸੀ ਸੋਚਿਆ ਕਿ ਮੈਂ ਇਹੋ ਜਿਹੀਆਂ ਗੱਲਾਂ ਸੁਣਨ ਦੇ ਯੋਗ ਹੋਵਾਂਗਾ।

ਇਸ ਪਿਛੋਂ ਮੈਨੂੰ ਹਜ਼ੂਰ ਨੇ ‘ਨਾਮ-ਦਾਨ’ ਸਬੰਧੀ ਇਕ ਅੰਗਰੇਜ਼ੀ ਭਾਸ਼ਾ ਵਿੱਚ ਚਾਰਟ ਦਿਤਾ ਅਤੇ ਮੈਨੂੰ ਕਿਹਾ, “This you will need — ਭਾਵ ਇਸ ਦੀ ਤੈਨੂੰ ਲੋੜ ਪਵੇਗੀ।” ਮੈਂ ਕਿਹਾ, “ਮਹਾਰਾਜ ਜੀ! ਮੈਨੂੰ ਇਸ ਦੀ ਲੋੜ ਕਿਉਂ ਹੈ, ਜਦੋਂ ਕਿ ਇਹ ਸਾਰਾ ਤੁਹਾਡਾ ਕੰਮ ਹੈ?” ਅਤੇ ਮੈਂ ਰੋਣ ਲੱਗ ਪਿਆ। ਹਜ਼ੂਰ ਨੇ ਮੈਨੂੰ ਪੁੱਛਿਆ, “ਕੀ ਤੇਰੀ ਕੋਈ ਖਾਹਿਸ਼ ਹੈ, ਜਾਂ ਤੂੰ ਕੁਝ ਕਹਿਣਾ ਚਾਹੁੰਦਾ ਹੈਂ?” ਮੈਂ ਕਿਹਾ, “ਹਾਂ, ਹਜ਼ੂਰ ਨਾਮ-ਦਾਨ ਦੇ ਸਮੇਂ ਮੇਰੇ ਮਨ ਵਿੱਚ ਇੱਕ ਇੱਛਾ ਸੀ, ਉਸ ਦਾ ਇਕ ਹਿੱਸਾ ਤੁਸੀਂ ਪਹਿਲਾਂ ਹੀ ਪੂਰਾ ਕਰ ਦਿਤਾ ਹੈ।” — “ਉਹ ਕਿਹੜਾ ਹਿੱਸਾ ਹੈ ?” ਹਜ਼ੂਰ ਨੇ ਪੁੱਛਿਆ।
(ਡਾ. ਹਰਭਜਨ ਸਿੰਘ ਨੇ ਜਵਾਬ ਦਿੱਤਾ . . .)

“ਕੁਝ ਸਾਲ ਪਹਿਲਾਂ ਰਾਜਪੁਰਾ ਵਿੱਚ ਮੈਂ ਤੁਹਾਨੂੰ ਬੇਨਤੀ ਕੀਤੀ ਸੀ, (ਕਿ) »ਮੈਨੂੰ ਨਾਮ-ਦਾਨ ਦੇ ਅੰਦਰੀ ਅਨੁਭਵ ਦੀ ਦਾਤ ਬਖਸ਼ੋ ਜਾਂ ਨਾ ਬਖਸ਼ੋ, ਪ੍ਰੰਤੂ ਮੇਰੀ ਪਤਨੀ ਨੂੰ ਇਹ ਦਾਤ ਜ਼ਰੂਰ ਮਿਲਣੀ ਚਾਹੀਦੀ ਹੈ« ਅਤੇ ਤੁਸਾਂ ਬਹੁਤ ਹੀ ਚੰਗੇ ਢੰਗ ਨਾਲ ਉੱਤਰ ਦਿੱਤਾ ਸੀ, ਮੇਰੀ ਵੀ ਇਹੋ ਇੱਛਾ ਸੀ, ਜਿਹੜੀ ਪੂਰੀ ਨਾ ਹੋ ਸਕੀ। ਮਹਾਰਾਜ ਜੀ ਨੇ ਆਪਣੇ ਹਜ਼ੂਰ ਬਾਬਾ ਸਾਵਣ ਸਿੰਘ ਜੀ ਨੂੰ ਕਿਹਾ, ਕਿ ਤੁਸੀਂ ਜਿਵੇਂ ਵੀ ਚਾਹੋ ਮੇਰੇ ਕੋਲੋਂ ਮਿਸ਼ਨ ਵਿੱਚ ਕੰਮ ਲਵੋ, ਪ੍ਰੰਤੂ ਮੇਰੀ ਪਤਨੀ ਮੈਨੂੰ ਸਹਿਯੋਗ ਨਹੀਂ ਦਿੰਦੀ। ਤੁਸੀਂ ਇਕ ਪਹਿਲੇ ਵਿਅਕਤੀ ਹੋ, ਜਿਸ ਨੇ ਮੈਨੂੰ ਇਹ ਸਵਾਲ ਕੀਤਾ ਹੈ, ਸੋ ਇਹ ਜ਼ਰੂਰ ਪੂਰਾ ਹੋਵੇਗਾ। ਸ੍ਰੀ ਨਗਰ ਪਹਿਲਗਾਮ (Pahalgam) 1973 ਵਿੱਚ ਤੁਸਾਂ ਮੇਰੀ ਪਤਨੀ ਨੂੰ ਭਜਨ-ਸਿਮਰਨ ਤੇ ਬੈਠਣ ਪਿਛੋਂ ਉਸ ਦੇ ਤਜਰਬੇ ਬਾਰੇ ਪੁੱਛਿਆ ਸੀ। ਉਸ ਨੇ ਉੱਤਰ ਦਿਤਾ, »ਮੈਂ ਤੇਰਾਂ ਘੰਟੇ ਦਾ ਸਮਾਂ ਭਜਨ-ਸਿਮਰਨ ਤੇ ਇੱਕ ਦਿਨ ਵਿੱਚ ਦਿੰਦੀ ਹਾਂ ਅਤੇ ਮੈਂ ਖ਼ੁਸ਼ ਹਾਂ।« ਪ੍ਰੰਤੂ ਤੁਸਾਂ ਕਿਹਾ, ਕਿ ਮੈਂ ਖ਼ੁਸ਼ ਨਹੀਂ ਹਾਂ। ਸੋ ਉਸ ਨੇ ਹੋਰ ਭਜਨ-ਸਿਮਰਨ ਤੇ ਹੋਰ ਸਮਾਂ ਵਧਾਉਣ ਬਾਰੇ ਮੰਨ ਲਿਆ। ਉਸ ਲਈ ਭਜਨ-ਸਿਮਰਨ ਤੇ ਹੋਰ ਸਮਾਂ ਦੇਣਾ ਔਖਾ ਨਹੀਂ ਸੀ। ਤੁਹਾਡੀ ਬਿਮਾਰੀ ਦੇ ਦਿਨਾਂ ਵਿੱਚ ਉਹ ਇਕ ਦਿਨ ਵਿੱਚ 22 ਘੰਟੇ ਉਸ ਕੁਲ-ਮਾਲਕ ਦੀ ਯਾਦ ਵਿੱਚ ਬੈਠਦੀ ਸੀ। ਹੁਣ ਉਹ ਹੋਰ ਵੱਧ ਤੋਂ ਵੱਧ ਸਮਾਂ ਦਿੰਦੀ ਹੈ ਅਤੇ ਉਸਨੂੰ ਗੁਰੂ-ਪਾਵਰ (Guru Power), ਅੰਤਰ ਵਿੱਚ ਬਹੁਤ ਭੇਤ ਭਰੀਆਂ ਗੱਲਾਂ ਦੱਸਦੀ ਹੈ। ਜੇਕਰ ਉਹਨਾਂ ਗੱਲਾਂ ਬਾਰੇ ਦਸਾਂ ਤਾਂ ਉਨ੍ਹਾਂ ਗੱਲਾਂ ਨਾਲ ਉਸ ਸ਼ਿਸ਼ ਦੀ ਕੋਈ ਮਦਦ ਨਹੀਂ ਹੋਵੇਗੀ, ਜਿਹੜਾ ਗੁਰੂ ਦੇ ਅਸੂਲਾਂ ਅਤੇ ਸਿੱਖਿਆ ਉੱਤੇ ਨਹੀਂ ਚੱਲਦਾ। ਤੁਸੀਂ ਹਮੇਸ਼ਾ ਉਸਦੇ ਅੰਤਰੀ ਤਜਰਬੇ ਦੀ ਪੁਸ਼ਟੀ ਕਰਦੇ ਹੋ ਅਤੇ ਜਦੋਂ ਅਸੀਂ ਤੁਹਾਡੇ ਕੋਲ ਆਈਏ, ਤਾਂ ਤੁਸੀਂ ਸਾਨੂੰ ਆਪਣੇ ਕੋਲ ਬੈਠਣ ਦਾ ਬਹੁਤ ਸਮਾਂ ਦਿੰਦੇ ਹੋ, ਜਦੋਂ ਕਿ ਦੂਸਰੇ ਉਸ ਵੇਲੇ ਸੌਂ ਰਹੇ ਹੁੰਦੇ ਹਨ।

ਅਤੇ ਹੁਣ ਤੁਹਾਡੀ ਕਿਰਪਾ ਨਾਲ, ਤੁਸੀਂ ਸਾਨੂੰ ਇਹ ਜਾਣਨ ਵਿੱਚ ਸਹਾਇਤਾ ਕੀਤੀ ਕਿ ਬਹੁਤ ਘੱਟ ਲੋਕ ਸਾਡੇ ਤੇ ਵਿਸ਼ਵਾਸ ਕਰਨਗੇ, ਦੂਸਰੇ ਅੰਦਰੂਨੀ ਮਾਲਕ ਅੱਗੇ ਸਮਰਪਣ ਨਹੀਂ ਕਰਨਗੇ।

ਤੁਸਾਂ ਬਹੁਤ ਹੀ ਭਿਆਨਕ ਕਲਯੁਗ ਅਤੇ ਸਤਿਯੁਗ ਦੇ ਵਿਚਕਾਰਲਾ ਸਮਾਂ ਵਿਖਾਇਆ ਹੈ, ਕਿ ਇਸ ਸਮੇਂ ਵਿੱਚ ਬਹੁਤ ਸਾਰੇ ਭੈਣ-ਭਰਾ ਅੰਤਰੀ ਗੁਰੂ ਦਾ ਹੁਕਮ ਛੱਡ ਕੇ ਬਾਹਰ ਹੋਰ ਗੁਰੂ ਦੀ ਤਲਾਸ਼ ਸ਼ੁਰੂ ਕਰ ਦੇਣਗੇ। ਸੋ ਇਸ ਲਈ ਮੈਂ ਤੁਹਾਡੇ ਪਵਿੱਤਰ ਚਰਨਾਂ ਵਿੱਚ ਇਨ੍ਹਾਂ ਦੋਵਾਂ ਚੀਜ਼ਾਂ ਦੀ ਮੰਗ ਰੱਖਦਾ ਹਾਂ, ਕਿ ਜਾਂ ਤਾਂ ਸਾਰੇ ਭੈਣਾਂ-ਭਰਾਵਾਂ ਨੂੰ ਜਾਗਰਤੀ ਬਖਸ਼ੋ ਅਤੇ ਉਨ੍ਹਾਂ ਨੂੰ ਉਹ ਅੱਖ ਬਖਸ਼ੋ, ਜਿਸ ਨਾਲ ਉਹ ਅੱਗੇ ਆਉਣ ਵਾਲੇ ਸਮੇਂ ਨੂੰ ਵੇਖਣ ਦੇ ਯੋਗ ਹੋ ਜਾਣ, ਜਾਂ ਤੁਸੀਂ ਸਾਡੀ ਮਦਦ ਕਰੋ, ਤਾਂ ਕਿ ਜਿੰਨਾ ਚਿਰ ਤੱਕ ਕੰਮ ਖ਼ਤਮ ਨਾ ਹੋਵੇ, ਓਨਾ ਚਿਰ ਤੱਕ ਤੁਹਾਡੇ ਨਾਲ ਮਿਲਕੇ ਕੰਮ ਕਰੀਏ ਅਤੇ ਸਾਨੂੰ ਸਾਰਿਆਂ ਨੂੰ ਆਪਣੇ ਨਾਲ ਵਾਪਸ ਲੈ ਕੇ ਜਾਵੋ।”

ਹਜ਼ੂਰ ਛੇਤੀ ਹੀ ਖੁਸ਼ੀ ਨਾਲ ਮੰਨ ਗਏ ਅਤੇ ਕਿਹਾ,

“ਗੁਰੂ-ਪਾਵਰ ਸਰੀਰ ਨਹੀਂ ਹੁੰਦੀ। ਉਹ ਤੁਹਾਨੂੰ ਦੋਵਾਂ ਨੂੰ
ਗਾਈਡ ਕਰੇਗੀ ਅਤੇ ਤੁਸੀਂ ਫਿਰ ਸਾਰਿਆਂ ਨੂੰ ਗਾਈਡ ਕਰਨਾ।”

ਹਜ਼ੂਰ ਨੇ ਇੱਕ ਵਾਰੀ ਇੱਕ ਚਿੱਠੀ ਵਿੱਚ ਮੈਨੂੰ ਲਿਖਿਆ ਸੀ,

“ਤੁਹਾਨੂੰ ਉਸ ਪ੍ਰਭ-ਪ੍ਰਮਾਤਮਾ ਨੇ ਉੱਚੇ-ਸੁੱਚੇ ਗਿਆਨ ਦੀ ਬਖਸ਼ਿਸ ਨਾਲ ਨਿਵਾਜਿਆ ਹੈ,
ਅਤੇ ਇਨਾਂ ਉੱਚਾ ਅਤੇ ਸੁੱਚਾ ਗਿਆਨ ਬਹੁਤ ਹੀ ਘੱਟ ਲੋਕਾਂ ਨੂੰ ਮਿਲਦਾ ਹੈ,
​ਅਤੇ ਇਸ ਦੀ ਖਾਸ ਹੀ ਮਹੱਤਤਾ ਹੈ।”

 
ਪੱਤਰ ਦਾ ਪੰਜਾਬੀ ਵਿੱਚ ਅਨੁਵਾਦ — Letter translated to Punjabi:

                  ਰੂਹਾਨੀ ਸਤਿਸੰਗ,
                  ਸਾਵਨ ਆਸ਼ਰਮ,
                  ਦਿੱਲੀ।
                  27 ਮਈ, 1968
 
ਪਿਆਰੇ ਡਾ. ਹਰਭਜਨ ਸਿੰਘ ਜੀ,
 
ਮੈਨੂੰ ਤੁਹਾਡੀ ਪਿਆਰ ਭਰੀ ਚਿੱਠੀ, ਜੋ ਬਿਨਾਂ ਤਾਰੀਖ ਤੋਂ ਮਿਲੀ, ਜਿਸ ਨੂੰ ਪੜ੍ਹ ਕੇ ਮੈਂ ਜ਼ਰੂਰੀ ਗੱਲਾਂ ਨੂੰ ਧਿਆਨ ਵਿੱਚ ਲਿਆਂਦਾ।

ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਤੁਹਾਡਾ ਲੋਕਲ ਸਤਿਸੰਗ ਬਹੁਤ ਚੰਗਾ ਚੱਲ ਰਿਹਾ ਹੈ ਅਤੇ ਹਜ਼ੂਰ ਦੀ ਕਿਰਪਾ ਨਾਲ ਗਿਣਤੀ ਹੌਲੀ-ਹੌਲੀ ਵਧਦੀ ਜਾ ਰਹੀ ਹੈ। ਇਸ ਕੰਮ ਲਈ ਤੁਹਾਡੇ ਪਿਆਰ ਭਰੇ ਨਿਰ-ਸਵਾਰਥ ਯਤਨ ਸ਼ਲਾਘਾਯੋਗ ਹਨ। ਤੁਹਾਡੀਆਂ ਸਤਿਗੁਰੂ ਦੇ ਪਵਿੱਤਰ ਕੰਮ ਲਈ ਉੱਚੀਆਂ ਸੁੱਚੀਆਂ ਇੱਛਾਵਾਂ ਨੋਟ ਕਰਨ ਦੇ ਯੋਗ ਹਨ। ਫ਼ਸਲ ਭਰਪੂਰ ਹੈ ਅਤੇ ਸਵਮ–ਸੇਵਕਾਂ ਦੀ ਬਹੁਤ ਜ਼ਿਆਦਾ ਲੋੜ ਹੈ। ਤੁਹਾਨੂੰ ਰੂਹਾਨੀਅਤ ਨੂੰ ਅੱਗੇ ਵਧਾਉਣ ਲਈ ਯਤਨ ਕਰਨੇ ਚਾਹੀਦੇ ਹਨ। ਇਹ ਗੁਰੂ ਦੀ ਛਤਰ–ਛਾਇਆ ਹੇਠਾਂ ਰਹਿ ਕੇ ਰੂਹਾਨੀਅਤ ਨੂੰ ਅੱਗੇ ਵਧਾਉਣ ਲਈ ਆਪਣੇ ਭੈਣ–ਭਰਾਵਾਂ ਦੀ ਮਦਦ ਕਰਨ ਦਾ ਇੱਕ ਸੁਨਹਿਰੀ ਮੌਕਾ ਹੈ। ਨਿਰ-ਸਵਾਰਥ ਸੇਵਾ ਆਪਣਾ ਯੋਗਦਾਨ ਆਪ ਹੈ।
 
ਤੁਹਾਨੂੰ ਆਪਣੀਆਂ ਛੋਟੀਆਂ-ਛੋਟੀਆਂ ਨਿੱਜੀ ਕਮਜ਼ੋਰੀਆਂ ਦੀ ਚਿੰਤਾ ਨਹੀਂ ਕਰਨੀ ਚਾਹੀਦੀ, ਕਿਉਕਿ ਉਹ ਤੁਹਾਡੇ ਆਤਮਕ ਨਿਰੀਖਸ਼ਣ ਦੁਆਰਾ ਹੌਲੀ-ਹੌਲੀ ਦੂਰ ਹੋ ਸਕਦੀਆਂ ਹਨ। ਜੇਕਰ ਤੁਸੀਂ ਆਪਣੀ ਨਿੱਜੀ-ਪੜਤਾਲ ਕਰਨ ਵਾਲੀ ਡਾਇਰੀ ਨੂੰ ਪੂਰਾ ਕਰਨ ਵਿੱਚ ਫੇਲ ਹੋ ਤਾਂ ਇਹ ਚਿੰਤਾ ਵਾਲੀ ਕੋਈ ਗੱਲ ਨਹੀਂ, ਆਤਮਕ ਉੱਨਤੀ ਲਈ ਤੁਹਾਨੂੰ ਠੀਕ ਸੂਝ–ਬੂਝ ਹੈ। ਤੁਹਾਨੂੰ ਪ੍ਰਭ-​ਪ੍ਰਮਾਤਮਾ ਨੇ ਉੱਚੇ-ਸੁੱਚੇ ਗਿਆਨ ਦੀ ਬਖਸ਼ਿਸ ਨਾਲ ਨਿਵਾਜਿਆ ਹੈ, ਜਿਸ ਦੀ ਖ਼ਾਸ ਮਹਤੱਤਾ ਹੈ। ਤੁਸੀਂ ਫ਼ਿਰ ਤੋਂ ਕੋਸ਼ਿਸ਼ ਕਰ ਸਕਦੇ ਹੋ, ਹੰਭਲਾ ਤਾਂ ਮਾਰੋ, ਇਸ ਨੂੰ ਸ਼ੁਰੂ ਕਰੋ, ਇਸ ਵਿੱਚ ਦ੍ਰਿੜ ਰਹੋ, ਤੁਸੀਂ ਜ਼ਰੂਰ ਹੀ ਸਫ਼ਲ ਹੋਵੋਗੇ। ਇੱਕ ਨਿਯਮ-ਬੰਧ, ਰੂਹਾਨੀ ਡਿਸੀਪਲਨ ਵਿੱਚ ਬੱਝੀ ਹੋਈ ਜ਼ਿੰਦਗੀ ਆਪਣੇ ਆਪ ਵਿੱਚ ਇੱਕ ਸੰਪਤੀ ਹੈ। ਮੇਰਾ ਪਿਆਰ ਅਤੇ ਆਸ਼ੀਰਵਾਦ ਤੁਹਾਡੇ ਨਾਲ ਹੈ।
 
ਤੁਹਾਨੂੰ 2 ਜੂਨ ਨੂੰ ਮਾਸਿਕ ਸਤਿਸੰਗ ਉੱਤੇ ਆਉਣ ਲਈ ਜੀ ਆਇਆ ਕਿਹਾ ਜਾਂਦਾ ਹੈ, ਮੈਂ ਇਸ ਸਮੇਂ ਆਸ਼ਰਮ ਵਿੱਚ ਹੀ ਹੋਵਾਂਗਾ।
 
ਹੋਰ ਫਿਰ ਮਿਲਣ ਉੱਤੇ।
 
ਪੂਰੇ ਪਿਆਰ ਅਤੇ ਸ਼ੁਭਕਾਮਨਾਵਾਂ ਦੇ ਨਾਲ,
 
        ਤੁਹਾਡਾ ਸ਼ੁਭ ਚਿੰਤਕ,
       
        (ਕਿਰਪਾਲ ਸਿੰਘ)
        (ਹਜ਼ੂਰ ਦੇ ਦਸਤਖ਼ਤ)

English transcript of letter:

                  RUHANI SATSANG
                  SAWAN ASHRAM
                  DELHI
                  May 27, 1968
 
Dear Dr. Harbhajan Singh Ji,

I have received your loving letter without date and noted its contents.

I am glad to note that the local Satsang is going on alright and the attendance is increasing gradually with the grace of the Satguru. Your loving selfless efforts in this behalf are appreciated. Your sacred aspirations for serving the holy cause of the Satguru are equally notable. The harvest is rich and willing labourers are badly wanted. You should try to develop spiritually when there may be better chances for you to help your brethren to benefit spiritually under the protective guidance of the Satguru. Selfless service is a reward in itself.

You need not worry over your personal short comings which can be weeded out gradually by self introspection. It does not matter if you have failed to maintain your self introspection diary. Since you are blessed with the rare right understanding of its special significance for spiritual progress you can attempt again. Just take the start and be firmly established in it, you will succeed. A well-regulated and spiritually disciplined life is an asset. My love and blessings are with you.

You are welcome to attend the monthly Satsang on June 2, when I shall be here in the Ashram.

More when we meet.

With all love and best wishes,

        Youre affectionately,
       
        (KIRPAL SINGH)

 
ਮੈਂ ਹਜ਼ੂਰ ਨੂੰ ਕਿਹਾ, “ਇਹ ਅਸੀਂ ਪਹਿਲਾਂ ਹੀ ਤੁਹਾਡੀ ਦਯਾ ਨਾਲ ਕਰ ਰਹੇ ਹਾਂ ਅਤੇ ਸਾਨੂੰ ਹੋਰ ਗੱਲਾਂ ਨਾਲੋਂ ਗੁਰੂ ਦੀ ਸਮਰੱਥਾ ਬਾਰੇ ਦੱਸੋ” ਮੈਂ ਫਿਰ ਕਿਹਾ, ਕਲਯੁਗ ਤੋਂ ਸਤਿਯੁਗ ਦੇ ਦੋਹਾਂ ਯੁੱਗਾਂ ਦੇ ਪਰਿਵਰਤਨ ਦੇ ਵਿਚਕਾਰਲੇ ਸਮੇਂ ਵਿੱਚ ਕਿਸੇ ਗੁਰੂ ਦੀ ਲੋੜ ਨਹੀਂ ਅਤੇ ਅਗੰਮ-ਦੇਸ਼ (ਸੱਤਵਾਂ ਮੰਡਲ) ਦੀ ਤਾਕਤ ਦੁਨੀਆਂ ਵਿੱਚ ਨਵੇਂ ਯੁੱਗ ਦੀ ਸਥਾਪਨਾ ਲਈ ਪ੍ਰੀਖਿਆ ਲੈਂਦੀ ਹੈ ਅਤੇ ਉਸ ਦਾ ਅੰਤਰ ਵੀ ਅਤੇ ਬਾਹਰ ਵੀ ਕੰਮ ਹੁੰਦਾ ਹੈ, ਪ੍ਰੰਤੂ ਇਹ ਸਭ ਕੁਝ ਅਸੀਂ ਤੁਹਾਡੀ ਆਗਿਆ ਲਏ ਤੋਂ ਬਿਨਾਂ ਦੱਸ ਨਹੀਂ ਸਕਦੇ। ਜਿਵੇਂ ਕਿ ਇਕ ਜੂਨ, 1973 ਨੂੰ ਸ੍ਰੀ ਨਗਰ ਵਿੱਚ ਮੈਂ ਤੁਹਾਡੀ ਸਮਰੱਥਾ ਬਾਰੇ ਦੱਸਣਾ ਚਾਹੁੰਦਾ ਸਾਂ, ਜਿਹੜੀ ਕਿ ਹੁਣ ਤੱਕ ਸਾਰੀ ਦੁਨੀਆਂ ਵਿੱਚ ਫੈਲੀ ਹੋਈ ਹੋਣੀ ਸੀ, ਪ੍ਰੰਤੂ ਤੁਸਾਂ ਮੈਨੂੰ ਉਸ ਵੇਲੇ ਆਗਿਆ ਨਾ ਦਿਤੀ।” ਮੈਂ ਰੋਂਦੇ ਹੋਏ ਕਿਹਾ, “ਅਸੀਂ ਆਪਣੇ ਆਪ ਨੂੰ ਤੁਹਾਡੇ ਨਾਲੋਂ ਅਲੱਗ ਕਰਨ ਵਿੱਚ ਕਿਵੇਂ ਮਦਦ ਕਰ ਸਕਦੇ ਹਾਂ? ਕੀ ਤੁਸੀਂ ਕੋਈ ਰਸਤਾ ਦੱਸ ਸਕਦੇ ਹੋ?” ਹਜ਼ੂਰ ਦੀਆਂ ਅੱਖਾਂ ਅੱਥਰੂਆਂ ਨਾਲ ਭਰ ਗਈਆਂ ਅਤੇ ਉਨ੍ਹਾਂ ਨੇ ਕਿਹਾ, “ਤੁਸੀਂ ਮੇਰੇ ਬੈ-ਖਰੀਦ ਗੁਲਾਮ ਹੋ, ਤੁਹਾਨੂੰ ਮੇਰਾ ਹੁਕਮ ਮੰਨਣਾ ਪਵੇਗਾ। ਚੁੱਪ ਰਹੋ, ਜੇਕਰ ਭੱਠੇ ਵਿੱਚੋਂ ਸੇਕ ਨਿਕਲ ਜਾਵੇ ਤਾਂ ਉਹ ਇੱਟ ਮਕਾਨ ਬਣਾਉਣ ਲਈ ਨਹੀਂ ਵਰਤੀ ਜਾ ਸਕਦੀ।”

ਅਸੀਂ ਦੋਵੇਂ (ਮੈਂ ਅਤੇ ਮੇਰੀ ਪਤਨੀ) ਅੰਮ੍ਰਿਤਸਰ ਤੋਂ ਰਣਜੀਤ ਸਿੰਘ ਅਤੇ ਹਜ਼ੂਰ ਦੇ ਇੱਕ ਸ਼ਿਸ਼ ਨਾਲ ਅੰਮ੍ਰਿਤਸਰ ਵਾਪਸ ਚਲੇ ਗਏ। ਮੇਰਾ ਦਿਲ ਅਤੇ ਸਿਰ ਬਹੁਤ ਬੋਝ ਹੇਠਾਂ ਦੱਬਿਆ ਹੋਇਆ ਸੀ।

ਭਾਵੇਂ ਮੈਂ ਅੰਮ੍ਰਿਤਸਰ ਸਤਿਸੰਗ ਦੇ ਕੰਮ ਵਿੱਚ ਅਤੇ ਆਪਣੀ ਪ੍ਰੈਕਟਿਸ ਦੇ ਕੰਮ ਵਿੱਚ ਬਹੁਤ ਰੁੱਝਿਆ ਹੋਇਆ ਸਾਂ, ਫ਼ਿਰ ਵੀ ਮੈਂ ਅਤੇ ਮੇਰੀ ਪਤਨੀ ਨੇ ਹਰ ਹਫ਼ਤੇ ਹਜ਼ੂਰ ਨੂੰ ਮਿਲਣ ਲਈ ਜਾਣਾ ਸ਼ੁਰੂ ਕਰ ਦਿੱਤਾ।

Scroll to Top