ਮਾਨਵ ਏਕਤਾ ਸੰਮੇਲਨ

[Unity of Man Conference]
ਕਿਤਾਬ ਦਾ ਅਧਿਆਇ “ਹਮੇਸ਼ਾ ਗੁਰੂ ਦੇ ਨਾਲ, ਭਾਗ ੧” ਡਾ: ਹਰਭਜਨ ਸਿੰਘ ਦੁਆਰਾ

ਤਿੰਨ ਮੀਟਿੰਗਾਂ ਪਹਿਲਾਂ ਹੋ ਚੁੱਕੀਆਂ ਸਨ, ਇਹ ਅਖੀਰਲੀ ਮੀਟਿੰਗ ਕ੍ਰਿਸਮਿਸ ਵਾਲੇ ਦਿਨ (25 ਦਸੰਬਰ, 1973) ਹੋਈ, ਜਿਸ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਹਜ਼ੂਰ ਦੇ ਜਨਮ-ਦਿਨ ਤੇ ‘ਯੂਨਿਟੀ-ਆਫ-ਮੈਨ’ ਭਾਵ “ਮਾਨਵ ਏਕਤਾ ਸੰਮੇਲਨ” ਦਾ ਪ੍ਰਬੰਧ ਕਿਵੇਂ ਕੀਤਾ ਜਾਵੇ। ਸਭ ਨੂੰ ਡਿਊਟੀਆਂ ਵੰਡ ਦਿਤੀਆਂ ਗਈਆਂ ਅਤੇ ਇਸੇ ਤਰ੍ਹਾਂ ਸਾਰਾ ਇੰਤਜ਼ਾਮ ਕਰ ਦਿਤਾ ਗਿਆ।

ਮਾਨਵ-ਏਕਤਾ ਸੰਮੇਲਨ 3 ਫਰਵਰੀ, 1974 ਤੋਂ ਲੈ ਕੇ ਫਰਵਰੀ, 1974 ਤੱਕ ‘ਹਜ਼ੂਰ ਸੰਤ ਕਿਰਪਾਲ ਸਿੰਘ ਮਹਾਰਾਜ ਜੀ’ ਦੀ ਪ੍ਰਧਾਨਗੀ ਹੇਠਾਂ ਮਨਾਈ ਗਈ।

Procession Delhi, 1974

ਧਾਰਮਕ, ਸਿਆਸੀ ਅਤੇ ਹੋਰ ਸਮਾਜਕ ਲੀਡਰ ਭਾਰਤ ਦੇ ਹਰ ਕੋਨੇ ਵਿਚ ਅਤੇ ਸੈਂਕੜੇ ਹੀ ਡੈਲੀਗੇਟ ਦੁਨੀਆਂ ਦੇ ਸਾਰੇ ਦੇਸ਼ਾਂ ਵਿਚੋਂ ਆਏ ਅਤੇ ਤਕਰੀਬਨ ਤੀਹ ਦਸ਼ਾ ਨੇ ਇਸ ਕਾਨਫਰੰਸ ਵਿੱਚ ਭਾਗ ਲਿਆ।

ਇਕ ਬਹੁਤ ਵੱਡਾ ਜਲੂਸ ਗਾਂਧੀ ਗਰਾਊਂਡ ਤੋਂ ਸ਼ੁਰੂ ਹੋਇਆ ਅਤੇ ਵੱਡੇ-ਵੱਡੇ ਬਜ਼ਾਰਾਂ ਵਿਚੋਂ ਦੀ ਹੁੰਦਾ ਹੋਇਆ ਰਾਮ ਲੀਲਾ ਗਰਾਊਂਡ ਵਿੱਚ ਜਾ ਕੇ ਖਤਮ ਹੋਇਆ, ਜਿਥੇ ਕਿ ਕਾਨਫਰੰਸ ਰੱਖੀ ਹੋਈ ਸੀ।

ਸ੍ਰੀ ਜੀ.ਐਸ. ਪਾਠਕ, ਜੋ ਭਾਰਤ ਦੇ ਉਪ-ਰਾਸ਼ਟਰਪਤੀ ਸਨ, ਉਹਨਾਂ ਨੇ ਇਸ ਕਾਨਫਰੰਸ ਉਦਘਾਟਨੀ ਸਮਾਰੋਹ (Opening Ceremony) ਕੀਤੀ। ਸ੍ਰੀਮਤੀ ਇੰਦਰਾ ਗਾਂਧੀ, ਜੋ ਉਸ ਵੇਲੇ ਭਾਰਤ ਦੇ ਪ੍ਰਧਾਨ ਮੰਤਰੀ ਸਨ, ਵਿਦੇਸ਼ ਮੰਤਰੀ ਸ. ਸਵਰਨ ਸਿੰਘ, ਸ੍ਰੀ ਜਗਜੀਵਨ ਰਾਮ, ਡੀਫੈਂਸ ਮਨਿਸਟਰ, ਡਾ. ਕਰਨ ਸਿੰਘ ਅਤੇ ਬਹੁਤ ਸਾਰੇ ਪਾਰਲੀਮੈਂਟ ਦੇ ਮੈਂਬਰ ਅਤੇ ਸਮਾਜਕ ਲੀਡਰ, ਸ੍ਰੀ ਕਾਕਾ ਕਾਲੇਕਰ, ਰਾਜਾ ਮਹਿੰਦਰ ਪ੍ਰਤਾਪ ਸਿੰਘ ਹੁਰਾਂ ਇਸ ਕਾਨਫਰੰਸ ਵਿੱਚ ਹਿੱਸਾ ਲਿਆ।

Scroll to Top