ਮਹਾਰਾਜ ਜੀ ਦਾ ਪਿਆਰ ਅਨੋਖਾ ਹੈ | ਵੀਡੀਓ

[Master’s Love is Unique | Video]
10 ਅਗਸਤ, 1988 ਨੂੰ ਸੇਂਟ ਗਿਲਗਨ ਵਿੱਚ ਡਾ: ਹਰਭਜਨ ਸਿੰਘ ਦੁਆਰਾ ਕੀਤੇ ਗਏ ਸਤਿਸੰਗ ਦੇ ਕੁਝ ਅੰਸ਼

ਵੀਡੀਓ: ਸੰਤ ਕਿਰਪਾਲ ਸਿੰਘ — ਮਹਾਰਾਜ ਜੀ ਦਾ ਪਿਆਰ ਅਨੋਖਾ ਹੈ।  (8:09)
Video: Sant Kirpal Singh — Master’s Love is Unique  (8:09)


“ਆਓ ਅਸੀਂ ਸਾਰੇ ਇਕੱਠੇ ਹੋ ਕੇ ਸਿਰਫ਼ ਉਸ ਲਈ ਜ਼ਿੰਦਗੀ ਜੀਏ ਅਤੇ ਉਸਦੇ ਲਈ ਹੀ ਕੰਮ ਕਰੀਏ।
ਇਹ ਇਸ ਵਿਛੋੜੇ ਨੂੰ ਦੂਰ ਕਰਨ ਦਾ ਸਭ ਤੋਂ ਛੋਟਾ ਤਰੀਕਾ ਹੈ।”

ਪਿਆਰ ਉਹ ਨਹੀਂ ਜੋ ਬਦਲਦਾ ਹੈ। ਪਿਆਰ ਇੱਕ ਸਦੀਵੀ ਚੀਜ਼ ਹੈ। ਕੋਈ ਤੂਫਾਨ, ਕੋਈ ਹਵਾਵਾਂ, ਅਤੇ ਦੁਨੀਆਂ ਦੇ ਬਦਲਦੇ ਹਾਲਾਤ ਇਸਨੂੰ ਨਹੀਂ ਬਦਲ ਸਕਦੇ। ਅਤੇ ਇਹ ਉਦੋਂ ਆਉਂਦਾ ਹੈ ਜਦੋਂ ਅਸੀਂ ਉਸਨੂੰ ਜਾਣਦੇ ਹਾਂ, ਜਾਂ ਜਦੋਂ ਅਸੀਂ ਇਹ ਜਾਣ ਜਾਂਦੇ ਹਾਂ ਕਿ ਉਸ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ।

ਉਹ ਪਿਆਰ ਜੋ ਬਦਲਦਾ ਹੈ, ਜਾਂ ਅਸੀਂ ਪਰਮਾਤਮਾ ਦੇ ਪਿਆਰ ਨੂੰ ਦੁਨਿਆਵੀ ਲਗਾਵ ਨਾਲ ਬਦਲਦੇ ਹਾਂ, ਇਹ ਪਿਆਰ ਨਹੀਂ ਹੈ। ਅਸੀਂ ਧੋਖਾ ਦਿੰਦੇ ਹਾਂ, ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ।

ਪਰ ਮੈਂ ਤੁਹਾਨੂੰ ਦੱਸਦਾ ਹਾਂ, ਮਾਲਕ ਦਾ ਪਿਆਰ ਦੁਨਿਆਵੀ ਪਿਆਰ ਜਿੰਨਾ ਔਖਾ ਨਹੀਂ ਹੈ। ਕਿਉਂਕਿ ਸੰਸਾਰੀ ਪਿਆਰ ਬਦਲ ਜਾਂਦਾ ਹੈ। ਪਰ ਮਾਲਕ ਦਾ ਪਿਆਰ, ਇੱਕ ਵਾਰ ਜਦੋਂ ਇਹ ਦਿਲ ਵਿੱਚ ਸਥਾਪਿਤ ਹੋ ਜਾਂਦਾ ਹੈ, ਤਾਂ ਇਹ ਸਾਨੂੰ ਨਹੀਂ ਛੱਡਦਾ, ਜਾਂ ਅਸੀਂ ਇਸਨੂੰ ਛੱਡ ਨਹੀਂ ਸਕਦੇ।

ਕਿਉਂਕਿ ਦੁਨੀਆਂ ਵਿੱਚ ਕੋਈ ਤਾਕਤ, ਕੋਈ ਸ਼ਕਤੀ, ਇਸਨੂੰ ਸਾਡੇ ਤੋਂ ਵੱਖ ਕਰਨ ਲਈ ਪੈਦਾ ਨਹੀਂ ਹੋ ਸਕਦੀ। ਸਗੋਂ, ਇਹ ਦੁਨਿਆਵੀ ਲੋਕਾਂ ਦੀਆਂ ਰੁਕਾਵਟਾਂ ਤੋਂ ਪਰੇ ਹੈ, ਅਤੇ ਇਸ ਵਿੱਚ ਕੋਈ ਰੁਕਾਵਟ ਨਹੀਂ ਹੈ, ਅਤੇ ਇਸਦੀ ਕੋਈ ਸੀਮਾ ਨਹੀਂ ਹੈ।

ਤਾਂ ਸਾਨੂੰ ਉਹ ਪਿਆਰ ਕਿਵੇਂ ਮਿਲਦਾ ਹੈ?

“ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ, ਤਾਂ ਮੇਰੇ ਹੁਕਮ ਦੀ ਪਾਲਣਾ ਕਰੋ।”
— ਯੂਹੰਨਾ 14:15 (ਬਾਈਬਲ)

ਮਾਲਕ, ਪਿਆਰ ਦਾ ਨਿਵਾਸ ਹੈ। ਜੇ ਅਸੀਂ ਉਸਦੀ ਆਗਿਆ ਮੰਨਦੇ ਹਾਂ, ਤਾਂ ਉਹ ਸਾਨੂੰ ਆਪਣੇ ਪਿਆਰ ਦੀ ਅਜਿਹੀ ਵਾਈਬ੍ਰੇਸ਼ਨ ਦਿੰਦਾ ਹੈ ਕਿ ਇਹ ਸਾਡੇ ਸਦੀਵੀ ਜੀਵਨ ਲਈ ਕਾਫ਼ੀ ਹੈ। ਇਹ ਕਦੇ ਖ਼ਤਮ ਨਹੀਂ ਹੋ ਸਕਦਾ।

ਇਸ ਲਈ ਪਿਆਰ ਉਹ ਹੈ ਜੋ ਸਿਰਫ਼ ਇਸ ਸਰੀਰ ਵਿੱਚ ਹੀ ਸਥਾਪਿਤ ਨਹੀਂ ਹੁੰਦਾ, ਸਗੋਂ ਇਹ ਆਤਮਾ ਨਾਲ ਸੰਬੰਧਿਤ ਹੁੰਦਾ ਹੈ। ਅਤੇ ਆਤਮਾ ਉਸ ਪਿਆਰ ਨੂੰ ਸਾਰੇ ਉੱਚ ਪੱਧਰਾਂ ‘ਤੇ ਮਹਿਸੂਸ ਕਰ ਸਕਦੀ ਹੈ।

ਜਦੋਂ ਆਤਮਾ ਬਹੁਤ ਸਾਰੀਆਂ ਕਮੀਆਂ ਨੂੰ ਦੂਰ ਕਰ ਲੈਂਦੀ ਹੈ, ਤਾਂ ਮਾਲਕ ਦੁਆਰਾ ਹੋਰ ਪਿਆਰ ਪ੍ਰਾਪਤ ਹੁੰਦਾ ਹੈ। ਅਤੇ ਫਿਰ ਉਹ ਹੋਰ ਪਿਆਰ ਦਿੰਦਾ ਹੈ।

ਮੈਂ ਤੁਹਾਨੂੰ ਦੱਸਦਾ ਹਾਂ, ਇੱਕ ਅਵਸਥਾ ਆਉਂਦੀ ਹੈ ਜਦੋਂ ਚੇਲੇ ਦੇ ਦਿਲ ਵਿੱਚ ਮਾਲਕ ਦਾ ਪੂਰਾ ਪਿਆਰ ਸਥਾਪਿਤ ਹੋ ਜਾਂਦਾ ਹੈ। ਫਿਰ ਉਸ ਸਮੇਂ, ਉਹ ਇਹ ਨਹੀਂ ਪਛਾਣ ਸਕਦਾ ਕਿ, “ਕੀ ਇਹ ਮੈਂ ਹਾਂ ਜਾਂ ਮਾਲਕ ਜਾਂ ਕੁਝ ਹੋਰ।” ਉਸ ਨੂੰ ਕਈ ਵਾਰ ਭੁਲੇਖਾ ਪੈਂਦਾ ਹੈ,

“ਨਹੀਂ, ਇਹ ਮੈਂ ਨਹੀਂ ਬੋਲ ਰਿਹਾ, ਇਹ ਮਾਲਕ ਬੋਲ ਰਿਹਾ ਹੈ।
ਇਹ ਮੇਰਾ ਸਰੀਰ ਨਹੀਂ ਹੈ, ਇਹ ਸਰੀਰ ਮਾਲਕ ਨਾਲ ਸਬੰਧਿਤ ਹੈ,
ਇਹ ਮਾਲਕ-ਸਰੀਰ ਹੈ।”

ਫਿਰ, ਗੁਰੂ ਅਤੇ ਚੇਲਾ ਇੱਕ ਹੋ ਜਾਂਦੇ ਹਨ। ਫਿਰ ਉਹ ਦੋ ਨਹੀਂ ਰਹਿੰਦੇ। ਇਸ ਲਈ, ਪਿਆਰ ਉਹ ਸ਼ਕਤੀ ਹੈ ਜੋ ਦੋ ਤੋਂ ਇੱਕ ਬਣਾਉਂਦੀ ਹੈ।

ਕੁਝ ਕਵੀ ਕਹਿੰਦੇ ਹਨ ਕਿ ਪਿਆਰ ਇੱਕ ਪਾਸੜ ਹੁੰਦਾ ਹੈ। ਹਾਂ, ਇਹ ਇੱਕ ਪਾਸੜ ਹੁੰਦਾ ਹੈ, ਦੁਨਿਆਵੀ ਪਿਆਰ ਦੇ ਕਾਰਨ। ਕਿਉਂਕਿ ਜ਼ਿਆਦਾਤਰ ਇਸ ਵਿੱਚ ਨਕਾਰਾਤਮਕ ਚਿੰਨ ਹੁੰਦਾ ਹੈ ਅਤੇ ਇਸ ਵਿੱਚ ਲਗਾਵ ਹੁੰਦਾ ਹੈ। ਅਸੀਂ ਦਾਅਵਾ ਨਹੀਂ ਕਰ ਸਕਦੇ।

ਜਦੋਂ ਕਿ ਪਰਮਾਤਮਾ ਦਾ ਪਿਆਰ ਪਰਸਪਰ ਹੈ, ਕਿਉਂਕਿ ਮਾਲਕ ਵਿੱਚ ਪਿਆਰ ਦਾ ਨਿਵਾਸ ਹੈ।

ਉਹ ਸਰਬ-ਚੇਤਨਾ ਦਾ ਸਮੁੰਦਰ ਹੈ, ਪਿਆਰ ਦਾ ਸਮੁੰਦਰ ਹੈ,
ਅਤੇ ਅਸੀਂ ਇਸ ਵਿੱਚੋਂ ਪੈਦਾ ਹੋਏ ਹਾਂ। ਅਸੀਂ ਇਸਦੀ ਇੱਕ ਬੂੰਦ ਹਾਂ।

ਇਹ ਪਿਆਰ ਬਹੁਤ ਸਥਾਈ ਹੈ। ਪਿਆਰ ਉਹ ਹੈ ਜੋ ਪ੍ਰੇਮੀ ਦੇ ਦਿਲ ਨੂੰ ਜਾਣਦਾ ਹੈ। ਪਰਮਾਤਮਾ ਦੇ ਪਿਆਰ ਨਾਲ, ਸਾਡਾ ਪਿਆਰ ਹਰ ਜਗ੍ਹਾ ਤੀਬਰ ਹੋ ਜਾਂਦਾ ਹੈ। ਜਿੱਥੇ ਵੀ ਸਾਡਾ ਧਿਆਨ (dyan) ਜਾਂਦਾ ਹੈ, ਉੱਥੇ ਹੀ ਪਿਆਰ ਜਾਂਦਾ ਹੈ ਅਤੇ ਉੱਥੇ ਹੀ ਸਾਡੀ ਵਾਈਬ੍ਰੇਸ਼ਨ (vibration) ਜਾਂਦੀ ਹੈ।

“ਪਿਆਰ ਕੀ ਹੈ?” ਇਸ ਸਵਾਲ ਨਾਲ ਕਿਤਾਬਾਂ ਭਰੀਆਂ ਪਈਆ ਹਨ।

ਪਰ ਇਹ ਪਿਆਰ ਆਤਮਾ ਵਿੱਚ ਜਨਮਜਾਤ ਹੈ।

ਸਾਨੂੰ ਆਪਣੇ ਅੰਦਰ ਜਾਣਾ ਪਵੇਗਾ ਅਤੇ ਇਸਨੂੰ ਪ੍ਰਾਪਤ ਕਰਨਾ ਪਵੇਗਾ। ਮਨੁੱਖ ਜਾਗ੍ਰਿਤੀ ਦੇ ਕਾਰਨ, ਉਸ ਪਿਆਰ ਦਾ ਸਭ ਤੋਂ ਵਧੀਆ ਉਪਯੋਗ ਕਰ ਸਕਦਾ ਹੈ। ਇਹ ਬੁੱਧੀ ਹੋਣ ਕਰਕੇ, ਇਸ ਜਾਗ੍ਰਿਤੀ ਦੁਆਰਾ, ਜੋ ਕਿ ਸਹੀ ਸਮਝ ਹੈ, ਉਹ ਉਸ ਸੰਪਰਕ ਦਾ ਸਭ ਤੋਂ ਵਧੀਆ ਉਪਯੋਗ ਕਰ ਸਕਦਾ ਹੈ।

ਤੁਸੀਂ ਗੁਰੂ ਦੇ ਜੀਵਨ ਤੋਂ ਜੋਂ ਕੁਝ ਵੀ ਸਿੱਖਦੇ ਹੋ, ਉਸ ਤੋਂ ਸਾਨੂੰ ਇੱਕ ਸਿੱਖਿਆ ਮਿਲਦੀ ਹੈ। ਅਤੇ ਸਾਨੂੰ ਇਸਨੂੰ ਨਹੀਂ ਭੁੱਲਣਾ ਚਾਹੀਦਾ। ਇਹ ਸਾਡਾ ਅਸਲ ਉਦੇਸ਼ ਹੈ। ਅਤੇ ਸਾਨੂੰ ਇਸਨੂੰ ਪੂਰਾ ਕਰਨਾ ਪਵੇਗਾ। ਅਤੇ ਨਿਯਮ ਦਾ ਕੋਈ ਅਪਵਾਦ ਨਹੀਂ।

ਇਸ ਲਈ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਸਮਾਂ ਸਭ ਤੋਂ ਉੱਚਿਤ ਹੈ, ਆਪਣੇ ਆਪ ਨੂੰ ਜਾਣਨ ਦਾ ਅਤੇ ਮਾਲਕ (ਰੱਬ) ਨੂੰ ਜਾਣਨ ਦਾ। ਇਹ ਮਾਲਕ ਦੀ ਇੱਛਾ ਦੇ ਅਨੁਸਾਰ 100% ਜੀਉਣ ਦਾ ਸਮਾਂ ਹੈ।

ਪਿਛਲੇ ਸਮੇਂ ਬਦਲ ਗਏ ਹਨ। ਗੁਰੂ ਨੇ ਕਿਹਾ, ਕਿ ਉਸਦੇ ਚੇਲੇ ਉਸਦੇ ਵਰਗੇ ਬਣ ਜਾਣ। ਮੈਂ ਤੁਹਾਨੂੰ ਦੱਸਦਾ ਹਾਂ, ਹੁਣ ਤੱਕ ਇਹ ਇੱਕ ਸੁਪਨਾ ਹੀ ਰਿਹਾ ਹੈ। ਪਰ ਜੇਕਰ ਅਸੀਂ ਹੁਣ ਉਸਦੀ ਪਾਲਣਾ ਕਰਦੇ ਹਾਂ ਅਤੇ ਆਪਣੇ ਮਨ ਅਤੇ ਆਦਤਾਂ ਨਾਲ ਬਹੁਤ ਦ੍ਰਿੜਤਾ ਅਤੇ ਸਖ਼ਤੀ ਨਾਲ ਪੇਸ਼ ਆਉਂਦੇ ਹਾਂ, ਤਾਂ ਉੱਥੇ ਉਸਦੀ ਕਿਰਪਾ ਮੌਜੂਦ ਹੁੰਦੀ ਹੈ।

ਸਤਿਗੁਰੂ ਸਾਡੇ ਵਿੱਚੋਂ ਹਰੇਕ ਨੂੰ ਚੇਤੰਨ ਬਣਾਉਣਾ ਚਾਹੁੰਦੇ ਹਨ।

ਹਰ ਕਿਸੇ ਦੀ ਮਦਦ ਸੰਭਵ ਹੈ।

ਹੁਣ, ਗੁਰੂ ਪਾਵਰ ਹਜ਼ਾਰਾਂ ਹੱਥਾਂ ਨਾਲ ਕੰਮ ਕਰਨਾ ਚਾਹੁੰਦੀ ਹੈ। ਅਗਰ ਤੁਸੀਂ ਸਭ ਕੁਝ ਸੁਚੇਤ ਹੋ ਕੇ ਕਰਦੇ ਹੋ, ਤਾਂ ਕਿਰਪਾ ਤੁਹਾਡੇ ਪਿੱਛੇ-ਪਿੱਛੇ ਆਵੇਗੀ। ਇਹੀ ਉਸਦਾ ਪਿਆਰ ਪ੍ਰਾਪਤ ਕਰਨ ਅਤੇ ਉਸਦੀ ਕਿਰਪਾ ਪ੍ਰਾਪਤ ਕਰਨ ਦਾ ਤਰੀਕਾ ਹੈ।

ਅਸੀਂ ਦੁਨੀਆਂ ਵਿੱਚ ਜੋ ਵੀ ਕਰਦੇ ਹਾਂ, ਜੋ ਵੀ ਫਰਜ਼ ਨਿਭਾਉਂਦੇ ਹਾਂ, ਉਹ ਸੁਚੇਤ ਤੌਰ ‘ਤੇ ਕੀਤਾ ਜਾਣਾ ਚਾਹੀਦਾ ਹੈ। ਸੁਚੇਤ ਤੌਰ ‘ਤੇ ਮਤਲਬ ਹੈ ਕਿ ਤੁਹਾਨੂੰ ਨਕਾਰਾਤਮਕ ਸ਼ਕਤੀ ਦੇ ਅਸਰ ਹੇਠ ਨਹੀਂ ਆਉਣਾ ਚਾਹੀਦਾ। ਤੁਹਾਨੂੰ ਮਨ ਦੇ ਅਧੀਨ ਨਹੀਂ ਹੋਣਾ ਚਾਹੀਦਾ, ਸਗੋਂ ਮਨ ਨੂੰ ਪੂਰੀ ਤਰ੍ਹਾਂ ਤੁਹਾਡੇ ‘ਤੇ ਨਿਰਭਰ ਹੋਣਾ ਚਾਹੀਦਾ ਹੈ।

ਗੁਰੂ ਕਹਿੰਦੇ ਹਨ,

“ਜੇ ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਉਹ (ਨਕਾਰਾਤਮਕ) ਸ਼ਕਤੀ ਤੁਹਾਨੂੰ ਮਾਰਨ ਵਾਲੀ ਹੈ,
ਬਿਹਤਰ ਹੈ ਕਿ ਆਪਣੇ ਸਰੀਰ ਰੂਪੀ ਘਰ ਦੇ ਉੱਪਰ ਜਾ ਕੇ ਮਦਦ ਲਈ ਪੁਕਾਰ ਕਰੋ।”

ਇਸ ਲਈ ਕਿਰਪਾ ਕਰਕੇ, ਇਸ ਘਰ (ਆਤਮਾ ਦੇ ਆਸਣ ‘ਤੇ), ਦੇ ਉੱਪਰ ਜਾਓ,ਇੱਥੇ ਜਾਣ ਦਾ ਵੀ ਸਮਾਂ ਹੈ, ਅਤੇ ਪ੍ਰਾਰਥਨਾ ਕਰਨ ਦਾ, ਅਤੇ ਆਪਣੀਆਂ ਗ਼ਲਤੀਆਂ ਲਈ ਮਾਫ਼ੀ ਮੰਗਣ ਦਾ। ਉਹ ਬਹੁਤ ਦਿਆਲੂ ਹੈ। ਉਹ ਤੁਹਾਨੂੰ ਮਾਫ਼ ਕਰੇਗਾ।

ਹਰ ਪਲ ਸਾਫ਼ ਦਿਲ ਰਹੋ, ਤਾਂ ਜੋ ਮਾਲਕ ਕੋਲ ਹਰ ਸਮੇਂ ਤੁਹਾਡੇ ਦਿਲ ਵਿੱਚ ਰਹਿਣ ਲਈ ਜਗ੍ਹਾ ਹੋਵੇ।

Scroll to Top