ਇਹ ਸ਼ਕਤੀ ਕਦੇ ਦੁਨੀਆਂ ਨੂੰ ਨਹੀਂ ਛੱਡਦੀ

[This Power Never Leaves the World]
ਡਾ: ਹਰਭਜਨ ਸਿੰਘ ਦੁਆਰਾ ਸੇਂਟ ਗਿਲਗਨ, 24 ਦਸੰਬਰ, 1992 ਦੇ ਇੱਕ ਸਤਿਸੰਗ ਦੇ ਅੰਸ਼

See also Video: Sant Kirpal Singh — Birth Anniversary — 6 February (15:25)


“ਮੈਂ ਤੁਹਾਨੂੰ ਕਦੇ ਨਹੀਂ ਛੱਡਾਂਗਾ, ਨਾ ਕਦੇ ਤੁਹਾਨੂੰ ਤਿਆਗਾਂਗਾ”।
— ਬਾਈਬਲ, ਮੱਤੀ 28:20, ਇਬਰਾਨੀਆਂ 13:5

ਇਹ ਸ਼ਕਤੀ ਕਦੇ ਵੀ ਦੁਨੀਆਂ ਅਤੇ ਮਨੁੱਖਾਂ ਨੂੰ ਨਹੀਂ ਛੱਡਦੀ। ਉਹ ਸ਼ਕਤੀ ਹਮੇਸ਼ਾ ਸਾਡੇ ਨਾਲ ਰਹਿੰਦੀ ਹੈ।

ਉਹ ਕਈ ਰੂਪਾਂ ਵਿੱਚ, ਵੱਖ-ਵੱਖ ਰੂਪਾਂ ਵਿੱਚ, ਵੱਖ-ਵੱਖ ਧਰਮਾਂ ਵਿੱਚ ਆਉਂਦਾ ਹੈ। ਉਨ੍ਹਾਂ ਦਾ ਉਦੇਸ਼ ਇੱਕੋ ਜਿਹਾ ਸੀ। ਇਸ ਲਈ, ਜੇਕਰ ਅਸੀਂ ਉਸਨੂੰ ਯਾਦ ਰੱਖਦੇ ਹਾਂ, ਤਾਂ ਉਹ ਸਾਡੇ ਨਾਲ ਹੈ। ਕਦੇ ਉਹ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਆਇਆ, ਕਦੇ ਉਹ ਮਸੀਹ (Christ) ਦੇ ਰੂਪ ਵਿੱਚ ਆਇਆ, ਕਦੇ ਉਹ ਕਿਸੇ ਹੋਰ ਗੁਰੂ ਦੇ ਰੂਪ ਵਿੱਚ ਆਇਆ, ਕਦੇ ਉਹ ਕਿਰਪਾਲ ਦੇ ਰੂਪ ਵਿੱਚ ਆਇਆ।

ਜਨਮਦਿਨ ਨੂੰ ਗੁਰੂ ਪਾਵਰ (ਮਾਸਟਰ ਪਾਵਰ / Master Power) ਨਾਲ ਮਨਾਉਣਾ, ਜਾਂ ਉਸ ਪਾਵਰ ਦੀ ਮਿੱਠੀ ਯਾਦ ਵਿੱਚ ਮਨਾਉਣਾ, ਬਹੁਤ ਕੀਮਤੀ ਹੈ। ਕਿਉਂਕਿ ਗੁਰੂ ਕਹਿੰਦੇ ਹਨ ਕਿ ਗੁਰੂਆਂ ਦਾ ਜਨਮਦਿਵਸ ਨਾ ਸਿਰਫ਼ ਭੌਤਿਕ ਸੰਸਾਰ ਵਿੱਚ ਮਨਾਇਆ ਜਾਂਦਾ ਹੈ, ਸਗੋਂ ਰੂਹਾਨੀ ਮੰਡਲਾਂ‘ਤੇ ਵੀ ਮਨਾਇਆ ਜਾਂਦਾ ਹੈ।

ਜੇ ਤੁਸੀਂ ਮਸੀਹ (Christ) ਦੇ ਜੀਵਨ ਨੂੰ ਦੇਖਦੇ ਹੋ, ਤਾਂ ਉਸਨੇ ਕਿਹਾ,

“ਜਿਵੇਂ ਤੁਹਾਡਾ ਸ੍ਵਰਗੀ ਪਿਤਾ ਸੰਪੂਰਣ ਹੈ ਉਵੇਂ ਤੁਸੀਂ ਵੀ ਸੰਪੂਰਣ ਬਣੋ”।
— ਬਾਈਬਲ, ਮੱਤੀ 5:48

ਇਹ ਬਹੁਤ ਮਹੱਤਵਪੂਰਨ ਚੀਜ਼ ਹੈ, ਕਿਉਂਕਿ ਇਹ ਉਸਦੇ ਜੀਵਨ ਤੋਂ ਆਉਂਦੀ ਹੈ। ਜਿਨ੍ਹਾਂ ਚਿਰ ਤੱਕ ਅਸੀਂ ਇਸ ਕਿਸਮ ਦੇ ਜੀਵਨ, ਪੂਰੀ ਸੰਪੂਰਨਤਾ ਦੇ ਜੀਵਨ ਨੂੰ ਨਹੀਂ ਅਪਨਾਉਂਦੇ, ਅਸੀਂ ਵਾਪਸ ਨਹੀਂ ਜਾ ਸਕਦੇ।

ਸਾਨੂੰ ਸੰਪੂਰਨ ਹੋਣਾ ਪਵੇਗਾ, ਪਰ ਅਸੀਂ ਸੰਪੂਰਨ ਕਿਵੇਂ ਹੋ ਸਕਦੇ ਹਾਂ? ਕਿਉਂਕਿ ਦੁਨੀਆਂ ਵਿੱਚ ਕੋਈ ਵੀ ਵਿਅਕਤੀ ਸੰਪੂਰਨ ਨਹੀਂ ਹੈ। ਸਿਰਫ਼ ਸੰਪੂਰਨ ਵਿਅਕਤੀ ਨਾਲ ਹੀ, ਅਸੀਂ ਇਹ ਸੰਪੂਰਨਤਾ ਪ੍ਰਾਪਤ ਕਰ ਸਕਦੇ ਹਾਂ, ਨਹੀਂ ਤਾਂ ਨਹੀਂ।

ਇਸ ਲਈ ਮੇਰਾ ਕਹਿਣ ਦਾ ਮਤਲਬ ਹੈ, ਇਹ ਗੁਰੂ ਪਾਵਰ, ਮਸੀਹ ਪਾਵਰ, ਪਰਮਾਤਮਾ ਪਾਵਰ ਦੀ ਸਿੱਖਿਆ ਦੇ ਨਾਲ ਜੀਉਣ ਦਾ ਸਹੀ ਸਮਾਂ ਹੈ। ਅਤੇ ਇਹ ਪਾਵਰ (ਸ਼ਕਤੀ) ਸਾਡੇ ਨਾਲ ਹੈ — ਸਾਡਾ ਉਦੇਸ਼ ਸਿਰਫ ਉਸ ਪਾਵਰ (ਸ਼ਕਤੀ) ਪ੍ਰਤੀ ਗ੍ਰਹਿਣਸ਼ੀਲ ਬਣਨਾ ਹੈ, ਸਾਡੇ ਉਦੇਸ਼ ਪ੍ਰਤੀ ਗ੍ਰਹਿਣਸ਼ੀਲ। ਜਦੋਂ ਵੀ ਅਸੀਂ ਗ੍ਰਹਿਣਸ਼ੀਲ ਹੁੰਦੇ ਹਾਂ — ਇਹ ਪਾਵਰ ਪਹਿਲਾਂ ਹੀ ਜਨਮਜਾਤ ਹੁੰਦੀ ਹੈ (ਸਾਡੀ ਆਤਮਾ ਵਿੱਚ)।

ਉਹ ਪਾਵਰ (ਸ਼ਕਤੀ) ਕੀ ਕਰਦੀ ਹੈ?

ਉਹ ਸਾਡੀ ਆਤਮਾ ਦਾ ਪਰਮਾਤਮਾ ਨਾਲ ਮੇਲ ਕਰਾਵੇਗਾ, ਉਹ ਇੱਕ ਸੰਪਰਕ ਬਣਾਏਗਾ। ਅਤੇ ਤੁਸੀਂ ਇਹਨਾਂ ਚੀਜ਼ਾਂ ਦਾ ਅਨੁਭਵ ਕਰੋਗੇ। ਜੋ ਗ੍ਰਹਿਣਸ਼ੀਲ ਹਨ, ਉਹ ਕਿਸੇ ਵੀ ਤਰ੍ਹਾਂ ਸੰਪਰਕ ਵਿੱਚ ਆਉਂਦੇ ਹਨ, ਜਿਵੇਂ ਅਸੀਂ ਇੱਕ ਦੂਜੇ ਨੂੰ ਬਹੁਤ ਲੰਬੇ ਸਮੇਂ ਤੋਂ ਜਾਣਦੇ ਹਾਂ। ਇਸ ਲਈ, ਇਹ ਇੱਕ ਜਸ਼ਨ ਦੀ ਤਰ੍ਹਾਂ ਹੈ।

ਅਤੇ ਅਸੀਂ ਆਪਣੇ ਗੁਰੂ ਨਾਲ ਬਹੁਤ ਸਾਰੇ ਜਸ਼ਨ ਮਨਾਏ। ਇਹ ਬਹੁਤ ਸੁੰਦਰ ਅਨੁਭਵ ਸੀ, ਅਤੇ ਇਸ ਤੋਂ ਸਾਨੂੰ ਕੁਝ ਪ੍ਰੇਰਨਾ ਮਿਲਦੀ ਸੀ, ਕਿਉਂਕਿ ਸਾਡੀ ਆਤਮਾ ਨੂੰ ਪ੍ਰੇਰਿਤ ਹੋਣਾ ਚਾਹੀਦਾ ਹੈ। ਪ੍ਰੇਰਨਾ ਉਦੋਂ ਆਵੇਗੀ, ਜਦੋਂ ਅਸੀਂ ਸਿਰਫ਼ ਇੱਕ ਚਿੱਤ ਹੋ ਕੇ ਬੈਠੇ ਹੁੰਦੇ ਹਾਂ। ਜਦੋਂ ਸਾਡੇ ਵਿੱਚੋਂ ਹਰੇਕ ਦਾ ਧਿਆਨ ਉੱਥੇ ਹੁੰਦਾ ਹੈ। ਅਤੇ ਇਹ ਸ਼ਕਤੀ ਸਾਡੀ ਮਦਦ ਕਰਨ ਲਈ ਆਉਂਦੀ ਹੈ।

ਗੁਰਬਾਣੀ ਵਿੱਚ ਕਿਹਾ ਗਿਆ ਹੈ :–

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥੧॥
— ਬਸੰਤੁ (ਮਃ ੫) ਗੁਰੂ ਗ੍ਰੰਥ ਸਾਹਿਬ : ਅੰਗ ੧੧੮੫

ਪ੍ਰਭੁ ਆਰਾਧਨ ਨਿਰਮਲ ਰੀਤਿ ॥
ਸਾਧਸੰਗਿ ਬਿਨਸੀ ਬਿਪਰੀਤਿ ॥
— ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ : ਅੰਗ ੧੧੩੭

. . . ਕਿਉਂਕਿ ਜਦੋਂ ਅਸੀਂ ਇਕੱਠੇ ਬੈਠਦੇ ਹਾਂ, ਅਸੀਂ ਦਵੈਤ ਨੂੰ ਭੁੱਲ ਜਾਂਦੇ ਹਾਂ। ਸਾਨੂੰ ਇਹ ਯਕੀਨੀਂ ਬਣਾਉਣਾ ਪਵੇਗਾ ਕਿ ਸਾਨੂੰ ਉਸ ਸ਼ਕਤੀ ਅੱਗੇ ਸਮਰਪਣ ਕਰਨਾ ਪਵੇਗਾ, ਜੇ ਹੁਣ ਨਹੀਂ, ਤਾਂ ਇੱਕ ਨਾ ਇੱਕ ਦਿਨ ਸਾਨੂੰ ਉਸ ਅੱਗੇ ਸਮਰਪਣ ਕਰਨਾ ਪਵੇਗਾ (ਬਾਅਦ ਵਿੱਚ), ਕਿਉਂਕਿ ਸਾਡਾ ਉਦੇਸ਼ ਕੇਵਲ ਇੱਕ ਉਹ ਹੈ। ਇਸ ਲਈ, ਸਮਰਪਣ ਦੀ ਇਹ ਯਾਦ ਉੱਥੇ ਹੈ, ਪਰ ਇਹ ਉਦੋਂ ਆਉਂਦੀ ਹੈ, ਜਦੋਂ ਅਸੀਂ ਸਾਰੇ ਇਕੱਠੇ ਬੈਠਦੇ ਹਾਂ, ਅਤੇ ਫਿਰ ਹਰ ਕੋਈ ਆਪਣੀਆਂ ਕਮੀਆਂ ਮਹਿਸੂਸ ਕਰਦਾ ਹੈ, ਹਰ ਕੋਈ ਆਪਣੀਆਂ ਖ਼ਾਮੀਆਂ ਮਹਿਸੂਸ ਕਰਦਾ ਹੈ, ਅਤੇ ਹਰ ਕੋਈ ਉਸਨੂੰ ਦਿਲੋਂ ਚਾਹੁੰਦਾ ਹੈ। ਉਹ ਕਹਿੰਦਾ ਹੈ, “ਕਿ ਕਿੰਨਾ ਚੰਗਾ ਹੋਵੇ, ਜੇਕਰ ਉਹ (ਬੱਚਾ) ਵੀ ਇਸ ਸ਼ਕਤੀ ਦੇ ਸੰਪਰਕ ਵਿੱਚ ਆ ਜਾਵੇ”। ਇਸ ਲਈ ਇਸ ਵਾਰ, ਮਾਲਕ ਸਾਡੀ ਆਤਮਾ ਨੂੰ ਪ੍ਰੇਰਿਤ ਕਰਦੇ ਹਨ। ਉਹ ਕਹਿੰਦੇ ਹਨ, “ਮੇਰੇ ਬੱਚੇ ਬੈਠੇ ਹਨ” ਅਤੇ ਉਹ ਸਾਡੇ ਜੀਵਨ ਨੂੰ ਕੁਝ ਹੁਲਾਰਾ ਦਿੰਦੇ ਹਨ। ਉਹ ਸਾਡੀ ਆਤਮਾ ਨੂੰ ਪ੍ਰੇਰਿਤ ਕਰਦੇ ਹਨ। ਇਹ ਸਾਡੀ ਆਤਮਾ ਲਈ ਸਹੀ ਭੋਜਨ ਹੈ, ਇਕੱਠੇ ਬੈਠ ਕੇ ਸਾਨੂੰ ਇਹ ਮਿਲਦਾ ਹੈ।

“ਕਿਉਂਕਿ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਉੱਤੇ ਇਕੱਠੇ ਹੋਣ, ਉੱਥੇ ਮੈਂ ਉਨ੍ਹਾਂ ਦੇ ਵਿੱਚ ਹੁੰਦਾ ਹਾਂ”।
— ਬਾਈਬਲ, ਮੱਤੀ 18:20

ਇਸੇ ਤਰ੍ਹਾਂ — ਸਾਰੇ ਗੁਰੂਆਂ ਨੇ ਇੱਕੋ ਗੱਲ ਕਹੀ ਹੈ।

ਇਸ ਤਰ੍ਹਾਂ ਮਨਾਉਣ ਲਈ, ਕੁਝ ਸਮੇਂ ਲਈ ਸੰਸਾਰਿਕ ਘਰ-ਬਾਰ ਨੂੰ ਭੁੱਲ ਕੇ, ਉਸਦੀ ਮਿੱਠੀ ਯਾਦ ਵਿੱਚ ਇਕੱਠੇ ਬੈਠਣਾ। ਅਤੇ ਇਹ ਤਾਂ ਹੀ ਸੰਭਵ ਹੈ, ਜਦੋਂ ਇਹ ਸਤਿਸੰਗ, ਜਾਂ ਕੋਈ ਮੰਡਲੀ ਉਸ ਸ਼ਕਤੀ ਤੋਂ ਪ੍ਰੇਰਿਤ ਹੋਵੇ। ਕਿਉਂਕਿ ਉਹ ਸ਼ਕਤੀ ਸਾਡੇ ਵਿੱਚੋਂ ਹਰੇਕ ਨੂੰ ਪ੍ਰੇਰਿਤ ਕਰਦੀ ਹੈ। ਅਤੇ ਇਸ ਪ੍ਰੇਰਨਾ ਰਾਹੀਂ, ਅਸੀਂ ਇਸਨੂੰ ਅੰਦਰ ਵੀ ਮਨਾ ਸਕਦੇ ਹਾਂ।

ਤੁਸੀਂ ਜਾਣਦੇ ਹੋ, ਪਹਿਲਾਂ, ਬਹੁਤ ਸਾਰੇ ਗੁਰੂ ਆਏ ਸਨ, ਪਰ ਵੱਖ-ਵੱਖ ਪੱਧਰਾਂ ਤੋਂ। ਕਿਉਕਿ ,ਉਹ ਸਾਡੀ ਜਾਗ੍ਰਿਤੀ ਦੇ ਅਨੁਸਾਰ ਆਏ। ਜਦੋਂ ਮਨੁੱਖ ਕੋਲ ਥੋੜ੍ਹੀ ਜਿਹੀ ਜਾਗ੍ਰਿਤੀ ਸੀ, ਤਾਂ ਉਨ੍ਹਾਂ ਨੇ ਸਾਨੂੰ ਇੱਕ ਖਾਸ ਮਿਆਰ ਤੱਕ ਸਬਕ ਦਿੱਤਾ। ਫਿਰ ਹੋਰ ਆਏ, ਉਨ੍ਹਾਂ ਨੇ ਥੋੜ੍ਹਾ ਜਿਹਾ ਉੱਪਰ ਦਿੱਤਾ।

ਕਬੀਰ ਜੀ ਦਾ ਧੰਨਵਾਦ ਕਿ ਉਹ ਕਲਯੁਗ (Iron Age) ਵਿੱਚ ਆਏ। ਉਨ੍ਹਾਂ ਨੇ ਉਹ ਸਾਰੇ ਭੇਦ ਖੋਲ੍ਹ ਦਿੱਤੇ। ਉਨ੍ਹਾਂ ਨੇ ਉੱਚ ਚੇਤਨਾ ਬਾਰੇ ਦੱਸਿਆ। ਉਨ੍ਹਾਂ ਨੇ ਇਹ ਜਾਗ੍ਰਿਤੀ ਉਨ੍ਹਾਂ ਸਾਰਿਆਂ ਨੂੰ ਦਿੱਤੀ, ਜਿਨ੍ਹਾਂ ਨੂੰ ਇਸ ਦੀ ਲੋੜ ਸੀ , ਉਨ੍ਹਾਂ ਦੀ ਸਿੱਖਿਆ ਬਹੁਤ ਉੱਚੀ ਹੈ।

ਤਾਂ ਮੇਰਾ ਤੁਹਾਨੂੰ ਦੱਸਣ ਦਾ ਮਕਸਦ ਇਹ ਹੈ ਕਿ, ਹੁਣ ਇਹ ਉੱਚ ਚੇਤਨਾ ਹੈ, ਸਭ ਤੋਂ ਉੱਚੀ ਸਿੱਖਿਆ ਜੋ ਅਸੀਂ ਪ੍ਰਾਪਤ ਕਰ ਰਹੇ ਹਾਂ।

ਸ਼ਕਤੀ ਉਹੀ ਹੈ, ਪਰ ਉਹ ਸਾਡੇ ਮਿਆਰ ਅਨੁਸਾਰ ਆਏ, ਸਾਡੀ ਜਾਗ੍ਰਿਤੀ ਦੇ ਅਨੁਸਾਰ। ਕਿਉਂਕਿ ਮਨੁੱਖ ਵਿੱਚ ਜਾਗ੍ਰਿਤੀ ਦੀ ਰਫ਼ਤਾਰ ਬਹੁਤ ਹੌਲੀ ਹੈ। ਉਦਾਹਰਣ ਵਜੋਂ: ਜੇਕਰ ਸੰਸਾਰ ਵਿੱਚ ਕੋਈ ਵਿਨਾਸ਼ ਹੁੰਦਾ ਹੈ, ਤਾਂ ਇੱਕ ਲੱਖ (100,000) ਸਾਲ ਬੀਤ ਜਾਣਗੇ ਅਤੇ ਇਹ ਜਾਗ੍ਰਿਤੀ ਹੌਲੀ-ਹੌਲੀ, ਹੌਲੀ-ਹੌਲੀ ਮਨੁੱਖੀ ਵਿਰਾਸਤ ਵਿੱਚ ਆਵੇਗੀ। ਮਨੁੱਖ ਜਾਨਵਰਾਂ ਦੀ ਜ਼ਿੰਦਗੀ ਜਿਉਂਦਾ ਹੈ।

ਤਾਂ ਹੁਣ ਸਭ ਤੋਂ ਉੱਚੀ ਜਾਗ੍ਰਿਤੀ ਦਾ ਸਮਾਂ ਹੈ। ਅਤੇ ਇਸ ਤਰ੍ਹਾਂ ਸਭ ਤੋਂ ਉੱਚੀ ਸ਼ਕਤੀ ਆਈ, ਮਸੀਹ ਸ਼ਕਤੀ, ਗੁਰੂ ਸ਼ਕਤੀ, ਪਰਮਾਤਮਾ ਸ਼ਕਤੀ। ਸੰਤ ਕਿਰਪਾਲ ਸਿੰਘ ਸਭ ਤੋਂ ਉੱਚੀ ਸ਼ਕਤੀ ਲੈ ਕੇ ਆਏ।

ਉਹਨਾਂ (ਸੰਤ ਕਿਰਪਾਲ ਸਿੰਘ) ਨੇ ਕਦੇ ਇਹ ਨਹੀਂ ਕਿਹਾ (ਦੂਜੇ ਜਨਮ ਦੀ ਉਡੀਕ ਕਰੋ), ਸਗੋਂ ਕਿਹਾ,

“ਦੂਜੇ ਜਨਮ ਵਿੱਚ ਕਿਉਂ, ਇਸ ਵਿੱਚ ਦੇਰੀ ਕਿਉਂ,
ਹੁਣੇ ਕਿਉਂ ਨਹੀਂ, ਇਸਦੀ ਤਿਆਰੀ ਕਰੋ”।
— ਸੰਤ ਕਿਰਪਾਲ ਸਿੰਘ

ਉਸਦਾ ਮਕਸਦ ਕਦੇ ਵੀ ਕਿਸੇ ਵੀ ਆਤਮਾ ਨੂੰ ਅਣਗੌਲਿਆ ਨਹੀਂ ਛੱਡਣਾ ਸੀ, ਅਤੇ ਉਹ ਸਾਨੂੰ ਸਾਰਿਆਂ ਨੂੰ ਸਾਡੇ ਸਦੀਵੀਂ ਘਰ ਵਾਪਸ ਲੈ ਜਾਣਾ ਚਾਹੁੰਦੇ ਸਨ। ਇਹ ਉਹਨਾਂ ਦੀ ਮਹਾਨ ਇੱਛਾ ਸੀ। ਅਤੇ ਅਜੇ ਵੀ ਇਹ ਇੱਛਾ ਸਾਡੇ ਨਾਲ ਹੈ, ਅਤੇ ਉਹ ਸਾਡੇ ਨਾਲ ਹੈ।

ਹੁਣ, ਜਿਹੜੇ ਲੋਕ ਸਿੱਖਿਆ ਦੁਆਰਾ ਪ੍ਰੇਰਿਤ ਹੁੰਦੇ ਹਨ, ਉਹ ਵੀ ਇਹ ਅਨੁਭਵ ਪ੍ਰਾਪਤ ਕਰ ਰਹੇ ਹਨ। ਕਈ ਵਾਰ ਬਿਨਾਂ ਦੀਖਿਆ ਦੇ, ਉਹ ਇਹ ਅਨੁਭਵ ਪ੍ਰਾਪਤ ਕਰ ਰਹੇ ਹਨ, ਇਹ ਕਿੰਨਾ ਸੁੰਦਰ ਕਾਰਜ ਹੈ, ਗੁਰੂ (ਮਾਲਕ) ਸ਼ਕਤੀ ਦਾ।

“ਜੋ ਮੇਰੇ ਕੋਲ ਆਉਂਦਾ ਹੈ ਉਹ ਮੂਲੋਂ ਭੁੱਖਾ ਨਾ ਹੋਵੇਗਾ
ਅਤੇ ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਕਦੇ ਵੀ ਤਿਹਾਇਆ ਨਾ ਹੋਵੇਗਾ”।
— ਬਾਈਬਲ, ਯੂਹੰਨਾ 6:35

ਇਹ ਇੱਕ ਸਦੀਵੀ ਤਰੀਕਾ ਹੈ। ਇਹ ਕਦੇ ਨਹੀਂ ਬਦਲਦਾ, ਇਹ ਸੰਸਾਰ ਵਿੱਚ ਮੌਜੂਦ ਹੈ। ਇਸ ਲਈ, ਇਹ ਸੰਸਾਰ ਵਿੱਚ ਇੱਕ ਬਹੁਤ ਹੀ ਸਕਾਰਾਤਮਕ ਮਾਪਦੰਡ ਹੈ, ਕਿ ਜਦੋਂ ਤੁਸੀਂ ਕਿਸੇ ਲਈ ਇੱਛਾ ਕਰਦੇ ਹੋ, ਤਾਂ ਉਸਦੀ ਪੂਰਤੀ ਜ਼ਰੂਰ ਹੁੰਦੀ ਹੈ। ਇਹ ਮੰਗ ਅਤੇ ਪੂਰਤੀ ਦਾ ਨਿਯਮ ਹੈ। ਹਰ ਕੋਈ ਇਸਨੂੰ ਪ੍ਰਾਪਤ ਕਰੇਗਾ।

ਉਦਾਹਰਣ ਵਜੋਂ: ਜਦੋਂ ਅਸੀਂ ਗ੍ਰਹਿਣਸ਼ੀਲ ਬਣ ਜਾਂਦੇ ਹਾਂ, ਭਾਵੇਂ ਤੁਸੀਂ ਧਿਆਨ ਵਿੱਚ ਨਾ ਬੈਠੋ, ਤੁਹਾਨੂੰ ਕੁਝ ਅਨੁਭਵ ਮਿਲੇਗਾ। ਇਹ ਸਿਰਫ਼ ਗ੍ਰਹਿਣਸ਼ੀਲ ਬਣਨਾ ਹੈ। ਜਦੋਂ ਕੋਈ ਆਪਣੇ ਜੀਵਨ ਵਿੱਚ ਗ੍ਰਹਿਣਸ਼ੀਲ ਬਣ ਜਾਂਦਾ ਹੈ, ਤਾਂ ਉਸਦਾ ਇਹ ਸੰਪਰਕ ਬਣੇਗਾ। ਗੁਰੂ ਪਾਵਰ ਮਦਦ ਕਰੇਗੀ, ਕਿਉਂਕਿ ਉਹ ਪਾਵਰ ਅੰਦਰ ਹੈ, ਅਤੇ ਉਹ ਬੱਚੇ ਦੀ ਸਥਿਤੀ ਨੂੰ ਵੇਖਦਾ ਹੈ। ਜਦੋਂ ਬੱਚੇ ਦੀ ਸਥਿਤੀ ਸਕਾਰਾਤਮਕ ਤਰੀਕੇ ਨਾਲ ਬਦਲ ਜਾਂਦੀ ਹੈ, ਗੁਰੂ ਤੁਰੰਤ ਕੁਝ ਦਿੰਦਾ ਹੈ। ਉਹ ਮੌਕੇ ਲੱਭਦਾ ਹੈ, ਉਹ ਬਾਹਰ ਨਿਕਲਣ ਦਾ ਰਸਤਾ ਲੱਭਦਾ ਹੈ, ਅਤੇ ਤੁਰੰਤ ਕੁਝ ਦਿੰਦਾ ਹੈ।

ਇਸ ਲਈ, ਅਸੀਂ ਇੱਕ ਸੁੰਦਰ ਸਮੇਂ ਵਿੱਚ ਜੀ ਰਹੇ ਹਾਂ, ਮੈਂ ਤੁਹਾਨੂੰ ਦੱਸਦਾ ਹਾਂ। ਇਹ ਸਾਡੀ ਜ਼ਿੰਦਗੀ ਦੇ ਨਾਲ ਜਿਊਣ ਦਾ ਬਹੁਤ ਸੁੰਦਰ ਸਮਾਂ ਹੈ।

ਤੁਸੀਂ ਪਹਿਲਾਂ ਹੀ ਜਾਣਦੇ ਹੋ, ਸਮਾਂ ਬਦਲ ਗਿਆ ਹੈ, ਅਤੇ ਹਰ ਕੋਈ ਆਉਣ ਵਾਲੇ ਸਮੇਂ (ਸਤਿਯੁਗ — Golden Age) ਵਿੱਚ ਇੱਕ ਹੋਰ ਤਬਦੀਲੀ ਮਹਿਸੂਸ ਕਰੇਗਾ ਅਤੇ ਉਨ੍ਹਾਂ ਲਈ ਬਿਹਤਰ ਤਬਦੀਲੀ, ਜੋ ਸੱਚਮੁੱਚ ਇਸ ਦੇ ਨਾਲ (ਗ੍ਰਹਿਣਸ਼ੀਲ) ਰਹਿੰਦੇ ਹਨ। ਪਰ ਜਿਹੜੇ, ਦੁਨੀਆਂ ਦੇ ਨਾਲ ਰਹਿਣਾ ਚਾਹੁੰਦੇ ਹਨ, ਉਨ੍ਹਾਂ ਲਈ ਇੱਕ ਬਿਹਤਰ ਤਬਦੀਲੀ ਵੀ ਹੈ, ਪਰ ਉਨ੍ਹਾਂ ਨੂੰ ਜ਼ਿੰਦਗੀ ਨਹੀਂ ਮਿਲੇਗੀ। ਉਹ ਜ਼ਿੰਦਗੀ ਗੁਆ ਦੇਣਗੇ।

ਇਹ ਉਹ ਸ਼ਬਦ ਸਨ, ਜੋ ਮਹਾਂਪੁਰਸ਼ਾਂ ਨੇ ਸਮੇਂ ਅਨੁਸਾਰ ਦਿੱਤੇ ਹਨ।

ਉਸਦੇ ਸ਼ਬਦ ਹਰ ਸਮੇਂ ਸ਼ਕਤੀਸ਼ਾਲੀ ਹੁੰਦੇ ਹਨ। ਹਰ ਸਮੇਂ ਲਈ ਬਹੁਤ ਗ੍ਰਹਿਣਸ਼ੀਲ, ਕਿਉਂਕਿ ਉਸਨੇ ਇਹਨਾਂ ਸ਼ਬਦਾਂ ਨੂੰ ਜੀਵਨ ਵਿੱਚ ਧਾਰਨ ਕੀਤਾ ਹੈ। ਇਸ ਲਈ ਉਸਦੇ ਸ਼ਬਦਾਂ ਵਿੱਚ ਇੱਕ ਜੀਵਨ ਹੈ, ਜੇਕਰ ਅਸੀਂ ਸੱਚਮੁੱਚ ਗ੍ਰਹਿਣਸ਼ੀਲ ਬਣਦੇ ਹਾਂ।

ਅਸੀਂ ਸੋਚਦੇ ਹਾਂ, “ਓਹ, ਇਹ ਸਾਡਾ ਉਦੇਸ਼ ਹੈ, ਅਤੇ ਸਾਨੂੰ ਇਹ ਕਰਨਾ ਪਵੇਗਾ”, ਅਤੇ ਅਸੀਂ ਦੂਜੇ ਪਾਸੇ ਨਹੀਂ ਦੇਖਦੇ। ਸਿਰਫ਼ ਅਸੀਂ ਸਕਾਰਾਤਮਕ ਦਿਸ਼ਾ ਵੱਲ ਦੇਖਦੇ ਹਾਂ, ਅਤੇ ਉਸਦੇ ਸ਼ਬਦ ਸਾਨੂੰ ਪ੍ਰੇਰਿਤ ਕਰਨਗੇ।

ਅਤੇ ਜਿਹੜੇ ਸੋਚਦੇ ਹਨ, “ਨਹੀਂ, ਅਸੀਂ ਇਸਨੂੰ (ਬਾਅਦ ਵਿੱਚ) ਦੇਖਾਂਗੇ”। ਭਾਵੇਂ ਉਹ ਸਭ ਕੁਝ ਜਾਣਦੇ ਸਨ, ਉਨ੍ਹਾਂ ਨੇ ਕਿਹਾ, “ਨਹੀਂ, ਸਾਨੂੰ ਇਸ ਦੁਨੀਆਂ ਵਿੱਚ ਰਹਿਣਾ ਪਵੇਗਾ, (ਪਹਿਲਾਂ) ਸਾਨੂੰ ਆਪਣੇ ਭੌਤਿਕ ਜੀਵਨ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਪਵੇਗਾ”।

ਨਹੀਂ, ਇਹ ਕਦੇ ਖਤਮ ਨਹੀਂ ਹੋਵੇਗਾ। ਜੋ ਲੋਕ ਅਜਿਹਾ ਸੋਚਦੇ ਹਨ, ਉਹ ਆਪਣੀਆਂ ਸਮੱਸਿਆਵਾਂ ਨੂੰ ਵਧਾ ਦੇਣਗੇ। ਕਿਉਂਕਿ ਉਹ ਸਮੱਸਿਆਵਾਂ ਨਾਲ ਰਹਿਣਾ ਚਾਹੁੰਦੇ ਹਨ, ਇਸ ਲਈ ਉਹ ਆਪਣੀਆਂ ਸਮੱਸਿਆਵਾਂ ਨੂੰ ਵਧਾ ਦੇਣਗੇ।

ਜਿਹੜੇ ਲੋਕ ਇਸ ਨਾਲ ਖਤਮ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਹੋਵੇਗੀ। ਮਾਲਕ ਲਈ ਇਹ ਮਾਇਨੇ ਨਹੀਂ ਰੱਖਦਾ, ਤੁਸੀਂ ਦੁਨੀਆਂ ਵਿੱਚ ਬਹੁਤ ਕੁਝ ਪ੍ਰਾਪਤ ਕਰਦੇ ਹੋ ਜਾਂ ਘੱਟ। ਪਰ ਮਾਲਕ ਲਈ ਇਹ ਮਾਇਨੇ ਰੱਖਦਾ ਹੈ, ਜੇਕਰ ਤੁਸੀਂ ਸਕਾਰਾਤਮਕ ਤਰੀਕੇ ਨਾਲ ਬਹੁਤ ਕੁਝ ਪ੍ਰਾਪਤ ਕਰਦੇ ਹੋ। ਉਹ ਕਹਿੰਦਾ ਹੈ, “ਹਾਂ”, ਅਤੇ ਫਿਰ ਉਹ ਉਸ ਬੱਚੇ ਨੂੰ ਸਭ ਕੁਝ ਦੇਵੇਗਾ।

ਅਸੀਂ ਹੁਣ ਗੁਰੂ ਸ਼ਕਤੀ (ਮਾਲਕ ਪਾਵਰ) ਦੀ ਵਿਰਾਸਤ ਨਾਲ ਜੀ ਰਹੇ ਹਾਂ”। ਭਾਵ, ਸਾਨੂੰ ਉਨ੍ਹਾਂ ਸ਼ਬਦਾਂ ਦੀ ਵਰਤੋਂ ਆਪਣੀ ਆਤਮਾ ਦੇ ਵਿਕਾਸ ਲਈ ਕਰਨੀ ਪਵੇਗੀ ਜੋ ਕਿ ਸਾਡੀ ਵਿਰਾਸਤ ਹੈ। ਕਿਉਂਕਿ ਹਰੇਕ ਸ਼ਬਦ ਵਿੱਚ ਜੀਵਨ ਹੈ।

ਪੈਸੇ ਵਿੱਚ ਕੋਈ ਜਾਨ ਨਹੀਂ ਹੈ, ਦੁਨੀਆਂ ਵਿੱਚ ਸਾਨੂੰ ਜੋ ਵੀ ਮਿਲਦਾ ਹੈ, ਉਸ ਵਿੱਚ ਕੋਈ ਜਾਨ ਨਹੀਂ ਹੈ। ਇਹ ਇੱਕ ਪਲ ਭਰ ਦੀ ਖ਼ੁਸ਼ੀ ਹੈ, ਇਹ ਇਸ ਸਰੀਰ ਨੂੰ ਬਣਾਈ ਰੱਖਣ ਲਈ ਕੁਝ ਪਲ ਦੀ ਖੇਡ ਹੈ।

ਪਰ ਸ਼ਬਦ ਵਿੱਚ ਜੀਵਨ ਹੈ, ਜੇ ਅਸੀਂ ਇਸ ਸ਼ਬਦ ਨਾਲ ਜੀਉਂਦੇ ਹਾਂ, ਤਾਂ ਜੀਵਨ ਹੈ। ਭਾਵੇਂ ਸਾਡੇ ਕੋਲ ਇੱਕ ਮਹਿਲ ਹੋਵੇ, ਅਤੇ ਸਾਡੇ ਕੋਲ ਬਹੁਤ ਸਾਰੀਆਂ ਸਹੂਲਤਾਂ ਹੋਣ, ਫਿਰ ਵੀ ਉਸ ਵਿਚੋਂ ਸਾਨੂੰ ਸ਼ਾਂਤੀ ਨਹੀਂ ਮਿਲੇਗੀ। ਇਹ ਸਿਰਫ਼ ਸਹੂਲਤਾਂ ਹਨ। ਇਹ ਉਹ ਚੀਜ਼ਾਂ ਹਨ ਜੋਂ ਸਾਨੂੰ ਇਸ ਦੁਨੀਆਂ ਵਿੱਚ ਕਾਇਮ ਰੱਖਦੀਆਂ ਹਨ।

ਜੇਕਰ ਸਾਡੇ ਕੋਲ ਉਹ ਸਾਰੀਆਂ ਚੀਜ਼ਾਂ ਹਨ, ਅਤੇ ਫਿਰ ਵੀ ਸਾਡੇ ਅੰਦਰ ਜੀਵਨ (ਸ਼ਾਂਤੀ) ਨਹੀਂ ਹੈ, ਤਾਂ ਸਾਡੀ ਸਥਿਤੀ ਸਹੀ ਦਿਸ਼ਾ ਵਿੱਚ ਨਹੀਂ ਹੈ।

ਗੁਰੂ ਸਾਨੂੰ ਦੱਸਦੇ ਹਨ,

“ਤੁਸੀਂ (ਸਰੀਰ ਵਿੱਚ) ਇੱਕ ਜੀਵਨ ਹੋ,
ਅਤੇ ਤੁਹਾਨੂੰ ਇਸ ਜੀਵਨ (ਰੱਬ) ਦੇ ਸੰਪਰਕ ਵਿੱਚ ਆਉਣਾ ਪਵੇਗਾ”।

ਮੈਂ ਤੁਹਾਨੂੰ ਦੱਸਦਾ ਹਾਂ ਕਿ ਹੁਣ ਕਾਫ਼ੀ ਜਾਗ੍ਰਿਤੀ ਹੈ। ਅਤੇ ਇਹ ਪਹਿਲਾਂ ਕਦੇ ਨਹੀਂ ਸੀ।

ਤਾਂ ਇਹ ਜਾਗ੍ਰਿਤੀ ਕਿਵੇਂ ਆਈ?

ਮਾਲਕ ਦੀ ਕਿਰਪਾ ਨਾਲ। ਸਿਰਫ਼ ਮਾਲਕ ਦੀ ਕਿਰਪਾ ਨਾਲ, ਇਹ ਮਨੁੱਖ ਦੁਆਰਾ ਬਣਾਈ ਗਈ ਚੀਜ਼ ਨਹੀਂ ਹੈ। ਇਹ ਮਨੁੱਖ ਦੁਆਰਾ ਨਹੀਂ ਆਈ। ਇਹ ਪਰਮਾਤਮਾ ਦੀ ਸ਼ਕਤੀ ਤੋਂ ਆਈ ਹੈ। ਜਦੋਂ ਉਹ ਸ਼ਕਤੀ ਸਭ ਤੋਂ ਉੱਚੇ ਮੰਡਲਾਂ ਤੋਂ ਆਈ, ਤਾਂ ਉਸਨੇ ਇਹ ਜਾਗ੍ਰਿਤੀ ਹਰ ਜਗ੍ਹਾ ਦਿੱਤੀ। ਅਤੇ ਉਸਦੇ ਸ਼ਬਦ ਚਾਰਜ ਕੀਤੇ ਹੋਏ ਹਨ।

ਜਦੋਂ ਉਹ ਇਹ ਸ਼ਬਦ ਦਿੰਦਾ ਹੈ, ਤਾਂ ਵਾਈਬ੍ਰੇਸ਼ਨ ਰਾਹੀਂ ਵੀ, ਵਾਯੂਮੰਡਲ ਰਾਹੀਂ ਵੀ, ਇਹ ਹਰ ਕਿਸੇ ਨੂੰ ਪ੍ਰਭਾਵਿਤ ਕਰਦਾ ਹੈ।

ਇਹ ਕਿੰਨੀ ਵੱਡੀ ਤਬਦੀਲੀ ਹੈ! ਅਤੇ ਅਸੀਂ ਚਾਹੁੰਦੇ ਹਾਂ ਕਿ ਇਹ ਸਿੱਖਿਆ ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚੇ। ਇਹ ਸਾਰੀਆਂ ਰੁਕਾਵਟਾਂ ਨੂੰ ਪਾਰ ਕਰੇ।

ਅਸੀਂ ਸਾਰੇ ਇੱਕੋ ਇੱਕ ਉਦੇਸ਼, ਸਹੀ ਉਦੇਸ਼ ਦੀ ਸੇਵਾ ਕਰ ਰਹੇ ਹਾਂ, ਅਤੇ ਅਸੀਂ ਇਸ ਪ੍ਰੇਰਨਾ ਤੋਂ ਪ੍ਰਭਾਵਿਤ ਹਾਂ, ਅਤੇ ਸਾਰਿਆਂ ਨੂੰ ਇੱਕੋ ਚੀਜ਼ ਦੀ ਲੋੜ ਹੈ, ਅਤੇ ਕਿਸੇ ਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ।

ਜੇਕਰ ਕਿਸੇ ਨੂੰ ਇਹ ਮਿਲ ਗਿਆ ਹੈ, ਤਾਂ ਉਹ ਸ਼ੁਕਰਗੁਜ਼ਾਰ ਹੈ, ਅਤੇ ਜੇਕਰ ਕਿਸੇ ਨੂੰ ਇਹ ਕਿਸੇ ਸਮੱਸਿਆ ਕਾਰਨ ਨਹੀਂ ਮਿਲਦਾ, ਤਾਂ ਉਹ ਇਸਨੂੰ ਪ੍ਰਾਪਤ ਕਰਨ ਲਈ ਤਰਸਦਾ ਹੈ। ਅਤੇ ਜਿਹੜੇ ਲੋਕ ਇਸਨੂੰ ਪ੍ਰਾਪਤ ਕਰਨ ਲਈ ਤਰਸਦੇ ਹਨ, ਉਨ੍ਹਾਂ ਨੂੰ ਵੀ ਇਹ ਮਿਲੇਗਾ, ਉਨ੍ਹਾਂ ਲਈ ਕੋਈ ਸਮੱਸਿਆ ਨਹੀਂ। ਪਰ ਉਨ੍ਹਾਂ ਨੂੰ (ਰੱਬ ਲਈ) ਤਰਸਣਾ ਚਾਹੀਦਾ ਹੈ।

Scroll to Top