[Have the Company of Those Who are overflowing with the Love of God]
“ਪਰਮੇਸ਼ੁਰ ਲਈ ਪਿਆਰ ਕਿਵੇਂ ਵਿਕਸਿਤ ਕਰੀਏ” ਦੇ ਅੰਸ਼ (ਮੌਰਨਿੰਗਟਾਕਸ, ਅਧਿਆਇ 6, ਅਕਤੂਬਰ 23, 1967)
Excerpts from “How To Develop Love For God” (Morningtalks, chapter 6, October 23, 1967)
ਉਹਨਾਂ ਦੀ ਸੰਗਤ ਕਰੋ ਜੋ ਪਰਮਾਤਮਾ ਦੇ ਪਿਆਰ ਨਾਲ ਭਰਪੂਰ ਹਨ ਸੰਤ ਕਿਰਪਾਲ ਸਿੰਘ ਦੁਆਰਾ (7:40)
ਗੁਰਿ ਪੂਰੈ ਕਿਰਪਾ ਧਾਰੀ ॥
ਪ੍ਰਭਿ ਪੂਰੀ ਲੋਚ ਹਮਾਰੀ ॥
ਕਰਿ ਇਸਨਾਨੁ ਗ੍ਰਿਹਿ ਆਏ ॥
ਅਨਦ ਮੰਗਲ ਸੁਖ ਪਾਏ ॥੧॥
— ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੧
ਜੋ ਪਰਮਾਤਮਾ ਦੇ ਪਿਆਰ ਵਿੱਚ ਰੰਗੇ ਹੋਏ ਹਨ, ਉਨ੍ਹਾਂ ਦੀ ਮਿੱਠੀ ਯਾਦ, ਉਨ੍ਹਾਂ ਦੀ ਸੰਗਤ ਵੀ ਸਾਨੂੰ ਉਤਸ਼ਾਹਿਤ ਕਰਦੀ ਹੈ।
ਸਾਨੂੰ ਕਿਸੇ ਅਜਿਹੇ ਵਿਅਕਤੀ ਨੂੰ ਮਿਲਣਾ ਚਾਹੀਦਾ ਹੈ ਜੋ ਸਾਨੂੰ ਉਸ ਆਦਮੀ ਬਾਰੇ ਦੱਸ ਸਕੇ ਜਿਸਨੂੰ ਅਸੀਂ ਮਿਲਣਾ ਚਾਹੁੰਦੇ ਹਾਂ। ਅਤੇ ਉਸ ਦੀਆਂ ਗੱਲਾਂ ਸੁਣ ਕੇ ਸਾਡਾ ਧਿਆਨ ਉਸ ਦਿਸ਼ਾ ਵੱਲ ਜਾਂਦਾ ਹੈ। ਉਸ ਬਾਰੇ ਸੋਚਣ ਨਾਲ਼ ਵੀ ਜਿਸ ਬਾਰੇ ਅਸੀਂ ਸੁਣਿਆ ਹੈ, ਜਦੋਂ ਮਿਲਣ ਦੀ ਇੱਛਾ ਪ੍ਰਬਲ ਹੋ ਜਾਂਦੀ ਹੈ, ਤਾਂ ਕੁਦਰਤੀ ਤੌਰ ‘ਤੇ ਤੁਸੀਂ ਉਸਨੂੰ ਮਿਲਣਾ ਚਾਹੋਗੇ।
ਤੁਸੀਂ ਉਸ ਦੇਸ਼ ਵਿੱਚ ਰਹਿਣਾ ਚਾਹੋਗੇ ਜਿੱਥੇ ਉਹ ਰਹਿੰਦਾ ਹੈ। ਜਦੋਂ ਤੁਸੀਂ ਉਸ ਦੇਸ਼ ਵਿੱਚ ਪਹੁੰਚਦੇ ਹੋ, ਤਾਂ ਤੁਸੀਂ ਉਸ ਸ਼ਹਿਰ ਵਿੱਚ ਜਾਣਾ ਚਾਹੋਗੇ ਜਿੱਥੇ ਉਹ ਰਹਿੰਦਾ ਹੈ।
ਜਦੋਂ ਤੁਸੀਂ ਉਸ ਨਗਰ ਵਿੱਚ ਜਾਂਦੇ ਹੋ, ਤੁਸੀਂ ਕਿਤੇ ਹੋਰ ਨਹੀਂ ਰੁਕੋਗੇ, ਅਤੇ ਸਿੱਧੇ ਉਸ ਦੇ ਘਰ ਜਾਵੋਗੇ। ਇਹ ਕੁਦਰਤੀ ਹੈ।
ਜੇਕਰ ਪਰਮਾਤਮਾ ਬਾਰੇ ਸੁਣ ਕੇ, ਧਰਮ ਗ੍ਰੰਥਾਂ ਨੂੰ ਪੜ੍ਹ ਕੇ, ਜਾਂ ਕਿਸੇ ਅਜਿਹੇ ਵਿਅਕਤੀ ਨੂੰ ਮਿਲ ਕੇ ਜਿਸ ਦੀ ਸੰਗਤ ਵਿੱਚ ਤੁਹਾਡੀ ਪਰਮਾਤਮਾ ਦੀ ਮਿੱਠੀ ਯਾਦ ਵਧੇਰੇ ਵਿਕਸਤ ਹੁੰਦੀ ਹੈ, ਤਾਂ ਇਹ ਚੰਗਾ ਹੈ। ਪਰ ਸਭ ਤੋਂ ਵਧੀਆ, ਧਰਮ-ਗ੍ਰੰਥਾਂ ਨੂੰ ਪੜ੍ਹਨ ਨਾਲੋਂ ਵੀ ਵਧੀਆ, ਬਸ ਕਿਸੇ ਅਜਿਹੇ ਵਿਅਕਤੀ ਦੀ ਸੰਗਤ ਕਰੋ ਜੋ ਪਰਮਾਤਮਾ ਦੇ ਪਿਆਰ ਨਾਲ ਭਰਿਆ ਹੋਇਆ ਹੈ।
ਰੇਡੀਏਸ਼ਨ ਦੁਆਰਾ ਤੁਹਾਨੂੰ ਇਹ ਪ੍ਰਾਪਤ ਹੋਵੇਗਾ। ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਕੋਲ ਜਾਂਦੇ ਹੋ ਜੋ ਅਤਰ ਵੇਚਦਾ ਹੈ, ਭਾਵੇਂ ਉਹ ਤੁਹਾਨੂੰ ਕੁਝ ਨਾ ਵੀ ਨਾ ਵੇਚੇ, ਫ਼ੇਰ ਵੀ ਤੁਹਾਨੂੰ ਰੇਡੀਏਸ਼ਨ ਦੁਆਰਾ ਅਤਰ ਮਿਲੇਗਾ। ਜੇਕਰ ਉਹ ਤੁਹਾਨੂੰ ਖੁਸ਼ਬੂ ਦੀ ਇੱਕ ਬੋਤਲ ਦੇਵੇ, ਫ਼ੇਰ . . . ?
ਪਰਮਾਤਮਾ ਦੀ ਮਿੱਠੀ ਯਾਦ ਨੂੰ ਵਿਕਸਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਉਨ੍ਹਾਂ ਲੋਕਾਂ ਦੀ ਸੰਗਤ ਕਰਨਾ ਜੋ ਪਰਮਾਤਮਾ ਦੇ ਪਿਆਰ ਨਾਲ ਭਰੇ ਹੋਏ ਹਨ। ਤੁਹਾਡੇ ਕੋਲ ਮਨੁੱਖ-ਸਰੀਰ ਹੈ ਅਤੇ ਇਹ ਉਹ ਜਗ੍ਹਾ (ਹਰਿਮੰਦਰ) ਹੈ ਜਿੱਥੇ ਤੁਸੀਂ ਪਿਤਾ (ਪਰਮਾਤਮਾ) ਕੋਲ ਵਾਪਸ ਜਾ ਸਕਦੇ ਹੋ।
ਤੁਸੀਂ ਉਦੋਂ ਤੱਕ ਵਾਪਸ ਨਹੀਂ ਜਾ ਸਕਦੇ ਜਦੋਂ ਤੱਕ ਤੁਸੀਂ ਪਰਮਾਤਮਾ ਦੀ ਮਿੱਠੀ ਯਾਦ ਵਿਕਸਤ ਨਹੀਂ ਕਰਦੇ। ਇਹ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ, ਦੋ ਤਰੀਕਿਆਂ ਨਾਲ ਵਿਕਸਤ ਕੀਤੀ ਜਾ ਸਕਦੀ ਹੈ:
ਪਹਿਲਾਂ ਧਰਮ ਗ੍ਰੰਥਾਂ ਨੂੰ ਪੜ੍ਹ ਕੇ, ਕੁਝ ਰਸਮਾਂ ਨਿਭਾ ਕੇ, ਪਰ ਪਹਿਲੀ ਦਰਜੇ ਦੀ ਸਫ਼ਲਤਾ ਉਦੋਂ ਮਿਲੇਗੀ, ਜਿਨ੍ਹਾਂ ਚਿਰ ਤੱਕ, ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਨਹੀਂ ਮਿਲਦੇ ਜੋ ਪਰਮਾਤਮਾ ਦੇ ਪਿਆਰ ਅਤੇ ਸ਼ਰਧਾ ਨਾਲ ਭਰਪੂਰ ਹੋਵੇ। ਅਜਿਹੇ ਵਿਅਕਤੀ ਦੀ ਸੰਗਤ ਨੂੰ “ਸਤਿਸੰਗ” ਕਿਹਾ ਜਾਂਦਾ ਹੈ। ਉਹ ਪਰਮਾਤਮਾ ਦਾ ਮੁਖਾਰਬਿੰਦ ਹੈ।
ਇਸ ਲਈ ਪਿਆਰ ਪੈਦਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿਸੇ ਅਜਿਹੇ
ਵਿਅਕਤੀ ਨੂੰ ਮਿਲਣਾ, ਜੋ ਪਰਮਾਤਮਾ ਦੇ ਪ੍ਰੇਮ ਨਾਲ ਭਰਪੂਰ ਹੋਵੇ।
ਪਰਮਾਤਮਾ ਲਈ ਪਿਆਰ ਦਾ ਮਾਪਦੰਡ ਪਰਮਾਤਮਾ ਦੀ ਮਿੱਠੀ ਯਾਦ ਹੈ। ਤੁਸੀਂ ਉਸਨੂੰ ਕਦੇ ਨਾ ਭੁੱਲੋ, ਖਾਂਦੇ, ਸੌਂਦੇ, ਆਉਂਦੇ ਜਾਂ ਜਾਂਦੇ ਹੋਏ। ਜੇਕਰ ਇਹ ਵਿਕਸਤ ਹੋ ਜਾਂਦਾ ਹੈ, ਤਾਂ ਕੁਦਰਤੀ ਤੌਰ ‘ਤੇ ਤੁਸੀਂ ਪਰਮਾਤਮਾ ਕੋਲ ਜਾਓਗੇ। ਇਸ ਲਈ ਆਪਣੇ ਦਿਲ ਦੀ ਡੂੰਘਾਈ ਵਿੱਚ ਜਾਓ ਅਤੇ ਦੇਖੋ ਕਿ ਤੁਸੀਂ ਕਿੱਥੇ ਹੋ।
ਪਿਆਰ, ਧਰਮ ਗ੍ਰੰਥਾਂ ਦੇ ਪਾਠ ਅਤੇ ਬਾਹਰੀ ਅਭਿਆਸਾਂ ਦੁਆਰਾ ਵਿਕਸਤ ਹੁੰਦਾ ਹੈ। ਪਰ ਸਭ ਤੋਂ ਵਧੀਆ ਇਹ ਹੈ ਕਿ ਕਿਸੇ ਅਜਿਹੇ ਵਿਅਕਤੀ ਨੂੰ ਮਿਲੋ ਜੋ ਪਰਮਾਤਮਾ ਦੇ ਪਿਆਰ ਨਾਲ ਭਰਿਆ ਹੋਇਆ ਹੈ। ਤੁਸੀਂ ਇਸਨੂੰ ਉਸਦੀ ਸੰਗਤ ਨਾਲ਼ ਰੇਡੀਏਸ਼ਨ ਦੁਆਰਾ ਪ੍ਰਾਪਤ ਕਰੋਗੇ।
ਮੈਂ ਤੁਹਾਨੂੰ ਕਿਸੇ ਅਜਿਹੇ ਵਿਅਕਤੀ ਕੋਲ ਜਾਣ ਦੀ ਉਦਾਹਰਣ ਦਿੱਤੀ ਹੈ ਜੋ ਅਤਰ ਵੇਚ ਰਿਹਾ ਹੈ। ਜੇ ਉਹ ਤੁਹਾਨੂੰ ਕੁਝ ਨਹੀਂ ਦਿੰਦਾ, ਤਾਂ ਵੀ ਤੁਹਾਡੇ ਕੋਲ ਅਤਰ ਦੀ ਮਿੱਠੀ ਖੁਸ਼ਬੂ ਆਵੇਗੀ। ਜੇ ਉਹ ਤੁਹਾਨੂੰ ਖੁਸ਼ਬੂ ਦੀ ਇੱਕ ਬੋਤਲ ਦਿੰਦਾ ਹੈ, ਫ਼ੇਰ…?
ਤੁਸੀਂ ਇਹ ਹਜ਼ਾਰਾਂ ਮੀਲ ਦੂਰ ਬੈਠ ਕੇ ਵੀ, ਆਪਣਾ ਧਿਆਨ ਗੁਰੂ ਵੱਲ ਕੇਂਦਰਿਤ ਕਰਕੇ ਪ੍ਰਾਪਤ ਕਰ ਸਕਦੇ ਹੋ।
ਕੀ ਤੁਸੀਂ ਹਮੇਸ਼ਾ ਪਰਮਾਤਮਾ ਨੂੰ ਯਾਦ ਕਰਦੇ ਹੋ, ਉਸਨੂੰ ਕਦੇ ਨਹੀਂ ਭੁੱਲਦੇ? ਕੀ ਤੁਸੀਂ ਆਪਣੇ ਦਿਲ ਵਿੱਚ ਦਰਦ ਮਹਿਸੂਸ ਕਰਦੇ ਹੋ? ਕੀ ਤੁਹਾਡਾ ਦਿਲ ਭਰ ਆਉਂਦਾ ਹੈ, ਅਤੇ ਤੁਹਾਡੀਆਂ ਅੱਖਾਂ ਵਿੱਚ ਹੰਝੂ ਵਗਦੇ ਹਨ?
ਇਹ ਇਸ ਗੱਲ ਦੇ ਲੱਛਣ ਹਨ ਕਿ ਤੁਹਾਨੂੰ ਪਰਮਾਤਮਾ ਲਈ ਪਿਆਰ ਹੈ।
ਅਜਿਹਾ ਆਦਮੀ ਜਿਸਦੇ ਅੰਦਰ ਉਹ ਪਿਆਰ ਹੈ, ਉਹ ਬੋਲ ਨਹੀਂ ਸਕਦਾ। ਪਿਆਰ ਦੀ ਜੀਭ ਗੂੰਗੀ ਅਤੇ ਬੋਲ਼ੀ ਹੈ। ਸਿਰਫ਼ ਅੱਖਾਂ ਵਿੱਚੋਂ ਹੰਝੂ ਹੀ ਦਰਸਾਉਂਦੇ ਹਨ ਕਿ ਉਸਨੂੰ ਉਹ ਪਿਆਰ ਮਿਲਿਆ ਹੈ।
ਇਸ ਲਈ ਇਹੀ ਉਹ ਚੀਜ਼ ਹੈ ਜੋ ਸਾਨੂੰ ਆਪਣੇ ਜੀਵਨ ਵਿੱਚ ਵਿਕਸਤ ਕਰਨੀ ਚਾਹੀਦੀ ਹੈ।
ਇਸ ਲਈ ਅੱਜ ਦਾ ਵਿਸ਼ਾ ਬਹੁਤ ਸਪੱਸ਼ਟ ਹੈ। ਸਾਨੂੰ ਪਰਮਾਤਮਾ ਲਈ ਪਿਆਰ ਪੈਦਾ ਕਰਨਾ ਚਾਹੀਦਾ ਹੈ। ਹਰ ਕੰਮ ਉਸ ਨੂੰ ਸਮਰਪਿਤ ਕਰੋ।
ਜੋ ਪਰਮਾਤਮਾ ਦੇ ਪਿਆਰ ਵਿੱਚ ਰੰਗੇ ਹੋਏ ਹਨ, ਉਨ੍ਹਾਂ ਦੀ ਮਿੱਠੀ ਯਾਦ, ਉਨ੍ਹਾਂ ਦੀ ਸੰਗਤ ਵੀ ਸਾਨੂੰ ਉਤਸ਼ਾਹਿਤ ਕਰਦੀ ਹੈ।
ਸਾਰੇ ਧਰਮ ਗ੍ਰੰਥਾਂ ਦਾ ਪਾਠ, ਰਸਮਾਂ ਜਾਂ ਬਾਹਰੀ ਪ੍ਰਦਰਸ਼ਨ, ਉਦੋਂ ਹੀ ਫਲ ਦਿੰਦੇ ਹਨ ਜਦੋਂ ਤੁਹਾਡਾ ਦਿਲ ਪਰਮਾਤਮਾ ਦੀ ਮਿੱਠੀ ਯਾਦ ਵਿੱਚ ਭਰ ਜਾਂਦਾ ਹੈ ਅਤੇ ਅੱਖਾਂ ਹੰਝੂ ਵਹਾਉਣ ਲੱਗਦੀਆਂ ਹਨ।
ਮੈਨੂੰ ਲੱਗਦਾ ਹੈ ਕਿ ਤੁਸੀਂ ਬਿਹਤਰ ਢੰਗ ਨਾਲ ਨਿਰਣਾ ਕਰ ਸਕਦੇ ਹੋ ਕਿ ਤੁਸੀਂ ਹੁਣ ਕਿੱਥੇ ਖੜ੍ਹੇ ਹੋ। ਹਰ ਰੋਜ਼ ਤੁਹਾਨੂੰ ਕੁਝ ਨਾ ਕੁਝ ਮਿਲਦਾ ਹੈ। ਇਸਨੂੰ ਆਪਣੇ ਦਿਲਾਂ ਵਿੱਚ ਰੱਖਣਾ ਚਾਹੀਦਾ ਹੈ, ਅਤੇ ਸਾਨੂੰ ਦੇਖਣਾ ਚਾਹੀਦਾ ਹੈ ਕਿ ਅਸੀਂ ਕਿੱਥੇ ਖੜ੍ਹੇ ਹਾਂ।
ਜੇ ਸਾਨੂੰ ਇਹ ਮਿਲ ਗਿਆ ਹੈ, ਤਾਂ ਬਹੁਤ ਵਧੀਆ। ਸਾਨੂੰ ਪਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਹੈ।
ਜੇ ਨਹੀਂ, ਤਾਂ ਜਲਦੀ ਕਰੋ। ਪਰਮਾਤਮਾ ਅੱਗੇ ਪ੍ਰਾਰਥਨਾ ਕਰੋ ਕਿ ਉਹ ਤੁਹਾਡੇ ਵਿੱਚ ਉਸ ਲਈ ਉਹ ਪਿਆਰ ਪੈਦਾ ਕਰੇ। ਜਾਂ ਤੁਹਾਡੇ ਕੋਲ ਅਜਿਹੀ ਸੰਗਤ ਹੋਣੀ ਚਾਹੀਦੀ ਹੈ ਜੋ ਤੁਹਾਡੇ ਪਿਆਰ ਨੂੰ ਇਸ ਤਰੀਕੇ ਨਾਲ ਵਿਕਸਤ ਕਰੇ।
ਕਿਸਨੂੰ ਖੁਸ਼ ਕਿਹਾ ਜਾ ਸਕਦਾ ਹੈ?
ਸੰਤ ਦਾ ਸਾਥੀ ਕੌਣ ਹੈ।

