[Birth Anniversary of Baba Sawan Singh 1964]
ਹਜ਼ੂਰ ਬਾਬਾ ਸਾਵਣ ਸਿੰਘ ਜੀ ਦੇ ਜਨਮ ਦਿਵਸ ‘ਤੇ 18 ਜੁਲਾਈ, 1964 ਨੂੰ ਸੰਤ ਕਿਰਪਾਲ ਸਿੰਘ ਦਾ ਸੰਦੇਸ਼

ਰੱਬੀ ਨੂਰ ਦੇ ਪਿਆਰੇ ਬੱਚਿਓ,
ਮੈਂ ਤੁਹਾਨੂੰ ਹਜ਼ੂਰ ਬਾਬਾ ਸਾਵਣ ਸਿੰਘ ਜੀ ਦੇ ਭੌਤਿਕ ਜਨਮਦਿਨ ਦੇ ਸ਼ੁਭ ਮੌਕੇ ‘ਤੇ ਆਪਣੇ ਦਿਲੋਂ ਸ਼ੁਭਕਾਮਨਾਵਾਂ ਭੇਜਦਾ ਹਾਂ। ਮੇਰੇ ਲਈ ਗੁਰੂ ਜਨਮ ਮਰਨ ਤੋਂ ਬਾਹਰ ਹਨ, ਕਿਉਂਕਿ ਉਹ ਮਨੁੱਖ ਰੂਪੀ ਸਰੀਰ ਵਿੱਚ ਪਰਮਾਤਮਾ ਹਨ। ਸ਼ਬਦ ਦੇਹਧਾਰੀ ਬਣ ਗਿਆ ਸੀ ਅਤੇ ਉਸ ਨੇ ਸਮੁੱਚੀ ਮਨੁੱਖਤਾ ਨੂੰ ਸਾਡੇ ਪਿਤਾ ਦੇ ਘਰ ਵਾਪਸ ਭੇਜਣ ਲਈ ਸਾਡੇ ਵਿੱਚ ਨਿਵਾਸ ਕੀਤਾ। ਉਹ ਨਾ ਸਿਰਫ਼ ਸਰੀਰੀ ਆਤਮਾਵਾਂ ਨੂੰ ਜਗਾਉਣ ਲਈ ਆਉਂਦਾ ਹੈ, ਸਗੋਂ ਉਨ੍ਹਾਂ ਵਿੱਚ ਪਰਮਾਤਮਾ ਨੂੰ ਪ੍ਰਗਟ ਕਰਨ ਲਈ ਵੀ ਆਉਂਦਾ ਹੈ, ਜੋ ਸਾਡੀਆਂ ਆਤਮਾਵਾਂ ਦੇ ਨਾਲ-ਨਾਲ ਸਾਰੇ ਬ੍ਰਹਿਮੰਡ ਨੂੰ ਵੀ ਨਿਯੰਤ੍ਰਿਤ ਕਰ ਰਿਹਾ ਹੈ।
ਉਸਦਾ ਕੰਮ ਪਰਮਾਤਮਾ ਦੇ ਸਾਰੇ ਬੱਚਿਆਂ ਨੂੰ ਇਕੱਠੇ ਕਰਨਾ ਅਤੇ ਉਨ੍ਹਾਂ ਦੀਆਂ ਰੂਹਾਂ ਨੂੰ ਪ੍ਰਮਾਤਮਾ-ਪ੍ਰਗਟਾਵੇ ਦੀ ਸ਼ਕਤੀ (God-into-expression Power) — ਪਵਿੱਤਰ ਨਾਮ (Naam) ਜਾਂ ਸ਼ਬਦ (Word) — ਨਾਲ ਜੋੜਨਾ ਹੈ ਜੋ ਸਾਡੇ ਅੰਦਰ ਪਹਿਲਾਂ ਹੀ ਮੌਜੂਦ ਹੈ। ਜਦੋਂ ਕੋਈ ਵਿਅਕਤੀ ਦੀਖਿਆ ਲੈਂਦਾ ਹੈ ਤਾਂ ਉਹ ਸਦਾ ਉਸਦੇ ਅੰਗ- ਸੰਗ ਰਹਿੰਦਾ ਹੈ, ਉਸਦੀ ਦੇਖਭਾਲ ਕਰਦਾ ਹੈ ਅਤੇ ਉਸਨੂੰ ਕਦੇ ਨਹੀਂ ਛੱਡਦਾ ਜਦੋਂ ਤੱਕ ਉਹ ਉਸਨੂੰ ਸਤਿਨਾਮ (Sat Naam) — ਸਤਿ ਪੁਰਸ਼ (Sat Pursha) — ਸੱਚੇ ਪਿਤਾ ਨਾਲ ਨਹੀਂ ਜੋੜਦਾ ਜੋ ਬਦਲੇ ਵਿੱਚ ਉਸਨੂੰ ਨਾਮਹੀਣ (Nameless) — ਅਨਾਮੀ (Anami) ਵਿੱਚ ਲੀਨ ਕਰ ਲੈਂਦਾ ਹੈ।
ਸਤਿ ਪੁਰਸ਼ ਜਾਂ ਸੱਚਾ ਪਿਤਾ ਹਜ਼ੂਰ ਬਾਬਾ ਸਾਵਣ ਸਿੰਘ ਵਿੱਚ ਪ੍ਰਗਟ ਹੋਇਆ ਅਤੇ ਸਾਨੂੰ ਅਸਲੀਅਤ — ਰੌਸ਼ਨੀ ਅਤੇ ਸਾਰੇ ਸੁਰਾਂ ਦੇ ਸੰਗੀਤ — ਨਾਲ ਸੰਪਰਕ ਦਿੱਤਾ ਜੋ ਸਾਡੀਆਂ ਰੂਹਾਂ ਨੂੰ ਨਾਮਹੀਣ — ਪੂਰਨ ਪਰਮਾਤਮਾ ਤੱਕ ਲੈ ਜਾਣ ਲਈ ਬਿਜਲੀ ਦੀਆਂ ਲਿਫਟਾਂ ਵਾਂਗ ਹਨ, ਜਿੱਥੋਂ ਉਹ ਆਪ ਆਇਆ ਸੀ। ਉਸਨੇ ਹੁਕਮ ਦਿੱਤਾ ਕਿ ਸੱਚ ਸਭ ਤੋਂ ਉੱਪਰ ਹੈ — ਪਰ ਪਿਆਰ ਨਾਲ ਭਰਪੂਰ ਸੱਚਾ-ਸੁੱਚਾ ਜੀਵਨ ਸੱਚ ਤੋਂ ਵੀ ਉੱਪਰ ਹੈ। ਆਓ ਅਸੀਂ ਆਪਣੇ ਸਵਰਗੀ ਪਿਤਾ ਦੇ ਯੋਗ ਬਣੀਏ। ਮੀਰਾ ਦੇ ਸ਼ਬਦਾਂ ਦੁਆਰਾ, ਸਾਡੇ ਦਿਲ ਪ੍ਰਭੂ ਨਾਲ ਇੱਕ-ਮਿੱਕ ਹੋਣ ਲਈ ਰੋਣ:
ਮੈਂ ਤੈਨੂੰ ਮਿਲਣ ਲਈ ਪ੍ਰਾਰਥਨਾ ਕਰਦੀ ਹਾਂ ਮੇਰੇ ਪ੍ਰੀਤਮ,
ਤੂੰ ਕਦੋਂ ਮਿਲੇਂਗਾ, ਤੇਰੀ ਨਿਮਰ ਦਾਸੀ, ਮੀਰਾ?
ਜਿਵੇਂ ਹੀ ਸੁੰਦਰਤਾ ਦਾ ਸਵੇਰਾ ਚੜ੍ਹਦਾ ਹੈ।
ਮੈਂ ਹਰ ਰੋਜ਼ ਤੈਨੂੰ ਲੱਭਣ ਲਈ ਬਾਹਰ ਨਿਕਲਦੀ ਹਾਂ!
ਮੈਂ ਤੈਨੂੰ ਭਾਲਣ ਲਈ ਯੁੱਗ ਬਿਤਾਏ ਹਨ, ਮੇਰੇ ਪ੍ਰੀਤਮ!
ਮੇਰੀਆਂ ਅੱਖਾਂ ਤੈਨੂੰ ਦੇਖਣ ਲਈ ਤਰਸਦੀਆਂ ਹਨ!
ਕਦੋਂ, ਓਹ ਤੂੰ ਕਦੋਂ ਆਵੇਂਗਾ, ਮੇਰੇ ਪ੍ਰੀਤਮ?
ਮੇਰੇ ਅੰਦਰ ਤੇਰੇ ਲਈ ਤਾਂਘ ਅਤੇ ਪਿਆਰ ਦਾ ਦਰਦ ਧੜਕਦਾ ਹੈ!
ਅਤੇ ਮੈਂ ਦੂਰ-ਦੂਰ ਭਟਕਦੀ ਹਾਂ!
ਮੈਂ ਰੋਂਦੀ ਹਾਂ, ਮੇਰੇ ਜ਼ਖਮੀ ਦਿਲ ਨੂੰ ਕੌਣ ਠੀਕ ਕਰੇਗਾ?
ਮੇਰੀ ਪੀੜਾ, ਹਾਏ! ਹੋਰ ਵੀ ਵਧਦੀ ਜਾ ਰਹੀ ਹੈ
ਹਰ ਦਿਨ, ਮੇਰੀ ਤਾਂਘ ਵਧਦੀ ਜਾ ਰਹੀ ਹੈ,
ਮੈਂ ਉਸ ਲਈ ਰੋਂਦੀ ਹਾਂ ਜੋ ਮੇਰੇ ਦਿਲ ਦਾ ਦਰਦ ਮਿਟਾ ਸਕਦਾ ਹੈ!
— ਮੀਰਾ ਬਾਈ (Mirabai)

