4 ਜੁਲਾਈ, 1999 ਨੂੰ ਸੇਂਟ ਗਿਲਗਨ ਵਿਖੇ ਬੀਜੀ ਸੁਰਿੰਦਰ ਕੌਰ ਦੁਆਰਾ ਕੀਤੇ ਗਏ ਸਤਿਸੰਗ ਤੋਂ ਕੁਝ ਅੰਸ਼
See also long version with the title “The Beauty of the Competent Master”
ਬੀਜੀ ਸੁਰਿੰਦਰ ਕੌਰ — ਸੰਗਤ ਦੀ ਮਾਂ (6:18)
ਜਦੋਂ ਮਾਲਕ ਦੁਖੀ ਹਿਰਦੇ ਦੀ ਪੁਕਾਰ ਸੁਣਦਾ ਹੈ, ਤਾਂ ਉਹ ਕਹਿੰਦਾ ਹੈ,
“ਆਪਣੀ ਜ਼ਮੀਨ ਨੂੰ ਤਿਆਰ ਕਰ ਲਓ!”
ਅਤੇ ਜਦੋਂ ਜ਼ਮੀਨ ਤਿਆਰ ਹੋ ਜਾਂਦੀ ਹੈ, ਤਾਂ ਉਹ ਬੀਜ ਬੀਜਦਾ ਹੈ।
ਆਤਮਾ ਪੁਕਾਰਦੀ ਹੈ,
“ਮੇਰੀਆਂ ਅੱਖਾਂ ਤੁਹਾਡੀ ਅੰਦਰੂਨੀ ਦ੍ਰਿਸ਼ਟੀ, ਤੁਹਾਡੇ ਦੀਦਾਰ ਲਈ ਭੁੱਖੀਆਂ ਹਨ,
ਆਓ ਅਤੇ ਅਜਿਹਾ ਮੀਂਹ ਵਰਸਾਓ (ਤੁਹਾਡੀ ਕਿਰਪਾ ਦੀ)
ਕਿ ਮੈਂ ਆਪਣੀ ਪਿਆਸ ਬੁਝਾ ਸਕਾਂ।
ਜਿਹੜੇ ਜੀਵ ਤੁਹਾਡੀ ਸਤਿ ਦੀ ਬਾਣੀ ਦੀ ਵਡਿਆਈ ਕਰਦੇ ਨੇ,
ਉਹ ਪੂਰਨਤਾ ਨੂੰ ਪਾਂ ਜਾਂਦੇ ਨੇ।”
ਜਦੋਂ ਬੱਦਲ ਹੁੰਦੇ ਹਨ ਤੇ ਮੀਂਹ ਦੀ ਉਮੀਦ ਹੁੰਦੀ ਹੈ, ਇਸੇ ਤਰ੍ਹਾਂ, ਜਦੋਂ ਮਾਲਕ ਸਾਡੇ ਲਈ ਪਾਣੀ ਲਿਆਉਂਦੇ ਹਨ, ਤਾਂ ਸਾਡੇ ਲਈ ਵੀ ਉਮੀਦ ਹੁੰਦੀ ਹੈ ਕਿ ਅਸੀਂ ਇਸਨੂੰ ਪੀ ਸਕੀਏ।
ਜਿਵੇਂ ਰੁੱਖ ‘ਤੇ ਫੁੱਲ ਹੋਣ ਤੇ ਫਲ ਮਿਲਣ ਦੀ ਆਸ ਆ । ਜਦੋਂ ਸਾਡੇ ਦਿਲ ਵਿੱਚ ਪ੍ਰਭੂ ਪਰਮਾਤਮਾ ਦੀ ਮਿੱਠੀ ਯਾਦ ਅਤੇ ਤਾਂਘ ਹੋਵੇ, ਤਾਂ ਫੇਰ ਉਸਦੇ ਆਉਣ ਦੀ ਵੀ ਆਸ ਆ।
ਭਗਤ (devoties) — ਜੋ ਸੱਚਮੁੱਚ ਸਮਰਪਿਤ ਹਨ, ਉਹ ਕਸ਼ਟ ਸਹਾਰਦੇ ਹਨ ਅਤੇ ਹਮੇਸ਼ਾ ਉਸਨੂੰ ਪ੍ਰਾਰਥਨਾ ਕਰਦੇ ਹਨ,
“ਮੈਂ ਆਪਣੇ ਅੰਦਰ ਕਿੱਥੇ ਪੀੜ੍ਹਾ ਡਾਵ੍ਹਾ ਤੇਰੇ ਬੈਠਣ ਵਾਸਤੇ ?
ਮੇਰੀਆਂ ਨਿਗਾਹਾਂ ਨੂੰ ਉਸ ਕਾਬਿਲ ਕਿਵੇਂ ਬਣਾਵਾਂ?
ਮੇਰੇ ਮੁਰਸ਼ਿਦ!
ਕਿ ਜਦੋਂ ਤੂੰ ਆਵੇ ਤੈਨੂੰ ਆਉਂਦੇ ਨੂੰ ਕੋਈ ਵੇਖ ਵੀ ਨਾ ਲਵੇ।”
“ਸਿਰਫ਼ ਇੱਕ ਹੀ ਤਰੀਕਾ ਹੈ: ਮੇਰੇ ਅੰਤਰ ਵਿੱਚ ਆ ਕੇ ਮੇਰੀਆਂ ਅੱਖਾਂ ਵਿੱਚ ਲੁਕ ਜਾ,
ਤਾਂ ਜੋ ਕੋਈ ਤੁਹਾਨੂੰ ਦੇਖ ਨਾ ਸਕੇ, ਪਰ ਤੁਸੀਂ ਸਾਰਿਆਂ ਨੂੰ ਦੇਖਦੇ ਹੋਵੋ।
ਅਤੇ ਜੇਕਰ ਤੁਹਾਨੂੰ ਇਹ ਵੀ ਸੌਦਾ ਮਹਿੰਗਾ ਏ,
ਤਾਂ ਤੂੰ ਮੇਰੀ ਪ੍ਰੀਤ ਈ ਆਪਣੇ ਨਾਲ ਜੋੜ ਲਾ, ਜੇ ਤੂਹਾਨੂੰ ਮਨਜ਼ੂਰ ਆ ਤੇ!”
ਜਦੋਂ ਆਤਮਾ ਨੂੰ ਅੰਦਰੋਂ ਮਾਲਕ ਤੋਂ (ਜੀਵਨ ਦਾ) ਪਾਣੀ ਮਿਲਦਾ ਹੈ, ਤਾਂ ਆਤਮਾ ਉਸ ਤੋਂ ਇੱਕ ਪਲ ਵੀ ਵੱਖ ਨਹੀਂ ਰਹਿ ਸਕਦੀ।
ਭਾਜੀ (ਡਾ: ਹਰਭਜਨ ਸਿੰਘ) ਨੇ ਕਿਹਾ,
“ਜੇਕਰ ਤੁਸੀਂ ਅੰਦਰੂਨੀ ਯਾਤਰਾ ਕਰਨਾ ਚਾਹੁੰਦੇ ਹੋ,
ਤਾਂ ਗੁਰਮੁੱਖ ਦਾ ਮੇਲ ਕਰੋ, ਸੰਗਤ ਨਾਲ ਸਫ਼ਰ ਕਰੋ,
ਅਤੇ ਹਰੀ ਦੇ ਨਾਮ ਦਾ ਰਸ ਪ੍ਰਾਪਤ ਕਰੋ,
ਫ਼ੇਰ ਪ੍ਰੀਤਮ ਹਮੇਸ਼ਾ ਤੁਹਾਡੇ ਨਾਲ ਹੈ।”
ਸੁੱਖੀ ਕੌਣ ਆ?
ਜੋ ਸੰਤਾਂ ਦੀ ਸੰਗਤ ਕਰਦੇ ਨੇ।
ਅਤੇ ਇਹ ਸਾਡੇ ਲਈ ਅੱਜ ਦਾ ਸੰਦੇਸ਼ ਵੀ ਹੈ:
ਅਸੀਂ ਸਿਰਫ਼ ਆਪਣੇ ਪ੍ਰਭੂ ਨਾਲ, ਆਪਣੇ ਮਾਲਕ ਨਾਲ ਜੁੜ ਕੇ ਰਹੀਏ,
ਤਾਂ ਜੋ ਉਹ ਸਾਡੇ ਤੇ ਆਪਣੀ ਦਯਾ ਕਰੇ, ਪਰ ਸਿਰਫ਼ ਸਾਡੇ ਤੇ ਹੀ ਨਹੀਂ,
ਉਹ ਆਪਣੀ ਰਚਨਾ ਰਚਾਈ ਹੋਈ ਨੂੰ ਵੀ ਪਾਰ ਕਰੇ।
ਜਦੋਂ ਅਸੀਂ ਇੱਕ ਤੋਂ ਜਿਆਦਾ ਉਸਦੇ ਨਾਮ ‘ਤੇ ਇਕੱਠੇ ਬੈਠਦੇ ਹਾਂ,
ਤਾਂ ਉਹ ਸਾਡੇ ਦਿਲ ਦੀ ਆਵਾਜ਼ ਸੁਣਨ ਲਈ ਸਾਡੇ ਵਿੱਚ ਬਿਰਾਜ਼ਮਾਨ ਹੁੰਦਾ ਹੈ।
ਸੱਚੀ ਸ਼ਾਂਤੀ ਪ੍ਰਾਪਤ ਕਰਨ ਦਾ ਇੱਕੋ ਇੱਕ ਤਰੀਕਾ ਹੈ:
ਉਸਦੇ ਝੰਡੇ ਹੇਠ ਬੈਠੀਏ,
ਉਸਦੀ ਰੱਖਿਆ ਛੱਤਰੀ ਹੇਠ,
ਅਤੇ ਉਸਦੇ ਰੰਗ ਵਿੱਚ ਰੰਗੀਏ।

