ਉਸਦਾ ਮਿਸ਼ਨ

(ਡਾ: ਹਰਭਜਨ ਸਿੰਘ ਦੁਆਰਾ, “ਸੰਤ ਕਿਰਪਾਲ ਸਿੰਘ ਜੀ ਦੀ ਕਲਮ ਵਾਰਤਾ” — Sayings of Sant Kirpal Singh ਐਡੀਸ਼ਨ 1997-1 ਵਿੱਚੋਂ)

ਆਪਣੇ ਜੀਵਨ ਦੇ ਉਦੇਸ਼ ਨੂੰ ਸਮਝਣ ਲਈ, ਸਾਨੂੰ ਗੁਰੂ ਦੇ ਮਿਸ਼ਨ ਨੂੰ ਸਮਝਣਾ ਚਾਹੀਦਾ ਹੈ। ਸਾਰੇ ਅਧਿਆਤਮਕ ਗੁਰੂ ਇੱਕ ਖਾਸ ਮਕਸਦ ਲਈ ਸੰਸਾਰ ਵਿੱਚ ਆਉਂਦੇ ਹਨ — ਮਨੁੱਖਾਂ ਵਿੱਚ ਜਾਗ੍ਰਿਤੀ ਲਿਆਉਣ ਅਤੇ ਉਹਨਾਂ ਨੂੰ ਸੱਚ ਦੇ ਨਾਲ ਰਹਿਣ ਅਤੇ ਸੱਚ ਦੇ ਨਾਲ (ਵਾਪਸ) ਜਾਣ ਵਿੱਚ ਮਦਦ ਕਰਨ ਲਈ। ਉਨ੍ਹਾਂ ਨੇ ਸਾਨੂੰ ਉਹੀ ਜੀਵਨ ਸਿਖਾਇਆ ਜਿਸਦੀ ਸਾਨੂੰ ਲੋੜ ਹੈ, ਕਿਉਂਕਿ ਉਹ ਜਾਣਦੇ ਸਨ ਕਿ ਸਾਡੇ ਲਈ ਪਰ੍ਹੇ ਵਿੱਚ ਕੀ ਹੈ ਅਤੇ ਇੱਥੇ ਸੰਸਾਰ ਵਿੱਚ ਕੀ ਹੈ। ਕਿਉਕਿ ਉਨ੍ਹਾਂ ਕੋਲ ਵਿਵੇਕਤਾ ਦੀ ਸ਼ਕਤੀ ਹੈ ਜੋ ਸਾਡੇ ਕੋਲ ਕਦੇ ਨਹੀਂ ਸੀ।

ਅਸੀਂ ਉਸ ਅਸਥਾਨ (ਸਾਡਾ ਸੱਚਾ ਘਰ) ਨੂੰ ਭੁਲਾ ਦਿੱਤਾ ਹੈ, ਅਤੇ ਸਾਡੇ ਕੋਲ ਕੇਵਲ ਇੱਕ ਚੀਜ਼ ਹੈ, ਅਤੇ ਉਹ ਹੈ ਸਥੂਲ ਸਰੀਰ ਅਤੇ ਭੌਤਿਕ ਸੰਸਾਰ। ਇਸ ਲਈ, ਅਸੀਂ ਅੰਤਰ ਨਹੀਂ ਕਰ ਸਕਦੇ। ਅਸੀਂ ਉਸ ਥਾਂ ਨੂੰ ਨਹੀਂ ਦੇਖਿਆ ਹੈ, ਅਤੇ ਇਸ ਲਈ ਅਸੀਂ ਅੰਤਰ ਮਹਿਸੂਸ ਨਹੀਂ ਕਰ ਸਕਦੇ। ਸੰਸਾਰ ਵਿੱਚ ਜਾਗ੍ਰਿਤੀ ਅਤੇ ਵਿਵੇਕਤਾ ਨੂੰ ਲਿਆਉਣਾ ਉਸਦਾ ਮਿਸ਼ਨ ਹੈ। ਉਸ ਦਾ ਮਿਸ਼ਨ ਗੁਰੂ ਅਤੇ ਚੇਲੇ ਵਿਚਕਾਰ ਸੰਪਰਕ ਹੈ।

ਮਿਸ਼ਨ ਦਾ ਅਰਥ ਹੈ ਉਹ ਉਦੇਸ਼ ਜਿਸ ਲਈ ਉਹ ਸੰਸਾਰ ਵਿੱਚ ਆਇਆ ਸੀ, ਜਾਂ ਜਿਸ ਲਈ ਸਾਰੇ ਅਧਿਆਤਮਕ ਗੁਰੂ ਕਦੇ ਵੀ ਸੰਸਾਰ ਵਿੱਚ ਆਏ ਸਨ। ਉਹ ਮਕਸਦ ਕਦੇ ਨਹੀਂ ਬਦਲਿਆ। ਉਪਦੇਸ਼ ਇੱਕ ਹੀ ਰਿਹਾ, ਪਰ ਸਾਰੇ ਗੁਰੂਆਂ ਦਾ ਹੁਕਮ ਸਮੇਂ ਦੀ ਪ੍ਰਚਲਿਤ ਸਥਿਤੀ ਅਨੁਸਾਰ ਸਮੇਂ-ਸਮੇਂ ’ਤੇ ਵੱਖਰਾ ਹੁੰਦਾ ਰਿਹਾ।

ਹਰ ਗੁਰੂ ਇੱਕ ਨਿਸ਼ਚਿਤ ਮਕਸਦ ਲੈ ਕੇ ਆਉਂਦਾ ਹੈ, ਅਤੇ ਉਸਨੇ ਇੱਕ ਖਾਸ ਸਮੇਂ ਵਿੱਚ ਇੱਕ ਖਾਸ ਕੰਮ ਕਰਨਾ ਹੁੰਦਾ ਹੈ। ਭਾਵੇਂ ਉਹ ਸਮੇਂ ਦਾ ਪਾਬੰਦ ਨਹੀਂ ਹੈ, ਫਿਰ ਵੀ ਉਸ ਨੂੰ ਸੰਸਾਰ ਵਿੱਚ ਸਾਡੀਆਂ ਭਾਵਨਾਵਾਂ ਕਾਰਨ ਸਮੇਂ ਦਾ ਸਨਮਾਨ ਕਰਨਾ ਪੈਂਦਾ ਹੈ। ਜਿਵੇਂ ਬੱਚਾ ਮਾਂ ਨੂੰ ਪਿਆਰਾ ਹੁੰਦਾ ਹੈ, ਉਸੇ ਤਰ੍ਹਾਂ ਗੁਰੂ ਦਾ ਮਿਸ਼ਨ ਹੈ। ਉਸਦਾ ਮਿਸ਼ਨ ਗੁਰੂ ਦੇ ਜੀਵਨ ਦਾ ਜੀਵਨ ਹੈ ਉਸ ਨੂੰ ਪਰਮਾਤਮਾ ਦੁਆਰਾ ਨਿਯੁਕਤ ਕੀਤਾ ਗਿਆ ਹੈ, ਅਤੇ ਉਸ ਦੀ ਇਕੋ ਚਿੰਤਾ(ਉਦੇਸ਼) ਉਹ ਵਿਸ਼ੇਸ਼ ਕੰਮ ਕਰਨਾ ਹੈ ਜਿਸ ਲਈ ਉਸ ਨੂੰ (ਪਰਮਾਤਮਾ ਦੁਆਰਾ) ਬਖਸ਼ਿਸ਼ ਕੀਤੀ ਗਈ ਹੈ।

Scroll to Top