ਸਾਰੇ ਮੇਰੇ ਭੈਣ-ਭਰਾ ਹਨ

ਕਿਤਾਬ ਵਿੱਚੋਂ ਕਵਿਤਾ “ਹਮੇਸ਼ਾ ਗੁਰੂ ਦੇ ਨਾਲ, ਭਾਗ ੧” ਡਾ: ਹਰਭਜਨ ਸਿੰਘ ਦੁਆਰਾ

ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ, ਤਾਂ ਤੁਸੀਂ ਉਹ ਕੁਝ ਕਰੋ,
ਜੋ ਤੁਹਾਡਾ ਗੁਰੂ ਤੁਹਾਨੂੰ ਦੱਸਦਾ ਹੈ।
ਜਦੋਂ ਕਿ ਸਚਾਈ, ਨਿਮਰਤਾ ਹੈ, ਜਦੋਂ ਕਿ ਸਚਾਈ, ਨਿਮਰਤਾ,
ਕੋਮਲ ਅਤੇ ਢੁਕਵੀਂ ਹੈ, ਫਿਰ ਦਲੀਲਬਾਜ਼ੀ ਕਿਉਂ?
ਜਦੋਂ ਤੁਸੀਂ ਜਾਗਰਤ ਹੋ ਜਾਂਦੇ ਹੋ, ਤਾਂ ਤੁਹਾਡੇ ਵਿੱਚ ਨਾ ਕੋਈ
ਦਲੀਲਬਾਜ਼ੀ ਅਤੇ ਨਾ ਹੀ ਕੋਈ ਵਿਖਾਵਾ ਰਹਿ ਜਾਂਦਾ ਹੈ।
ਨਹੀਂ ਤਾਂ ਇਸ ਦਾ ਤੁਹਾਨੂੰ ਕੀ ਲਾਭ ਹੋਵੇਗਾ?
ਕੁਝ ਸੋਚੋ, ਕਿ ਤੁਸਾਂ ਕੀ ਗਵਾਇਆ ਹੈ,
ਅਤੇ ਆਪਣੇ ਜਿਸਮਾਨੀ ਚੋਲੇ ਵਿੱਚ ਰਹਿੰਦਿਆ
ਕੀ ਕਮਾਇਆ ਹੈ?
ਜਿਥੇ ਤੁਸੀਂ ਰਹਿੰਦੇ ਹੋ, ਜਿਥੇ ਤੁਸੀਂ ਸੋਚਦੇ ਰਹੇ ਹੋ?
ਗੁਰੂ ਦੇ ਪਵਿੱਤਰ ਚਰਨ, ਤੁਹਾਡਾ ਬਹੁਤ ਵੱਡਾ ਆਸਰਾ ਹਨ,
ਨਹੀਂ ਤਾਂ ਦੁਨੀਆਂ ਵਿੱਚ ਤੁਸੀਂ ਕਿਉਂ ਆਏ?

ਆਪਣੇ ਅੰਤਰ ਦਾ ਦਰਵਾਜ਼ਾ ਖੋਲ੍ਹੋ,
ਬੁਰਿਆਈਆਂ ਆਪਣੇ ਆਪ ਦੂਰ ਹੋ ਜਾਣਗੀਆਂ।
ਇਹਨਾਂ ਦਾ ਪਿਛਾ ਨਾ ਕਰੋ, ਨਹੀਂ ਤਾਂ ਤੁਸੀਂ ਫਿਰ ਪਕੜੇ ਜਾਉਗੇ।
ਚੂਹਾ ਜਦੋਂ ਬਿੱਲੀ ਦੇ ਪੰਜੇ ਵਿੱਚ ਆ ਜਾਂਦਾ ਹੈ,
ਤਾਂ ਉਹ ਖਤਮ ਹੋ ਜਾਂਦਾ ਹੈ।
ਭਾਵ ਜਦੋਂ ਤੁਸੀਂ ਬੁਰਿਆਈ ਵਿੱਚ ਫਸ ਜਾਂਦੇ ਹੋ,
ਤਾਂ ਤੁਹਾਡੇ ਅਸਲੀ ਜੀਵਨ ਦਾ ਅੰਤ ਹੋ ਜਾਂਦਾ ਹੋ।
ਤੁਹਾਡਾ ਇਹ ਪਵਿਤਰ ਸਰੀਰ, ਉਸ ਪ੍ਰਭੂ-ਪ੍ਰਮਾਤਮਾ ਦੀ ਦੇਣ ਹੈ,
ਤੁਸੀਂ ਹਰ ਇਕ ਚੀਜ਼ ਇੱਥੇ ਹੀ ਛੱਡ ਜਾਉਗੇ।
ਜੋ ਕੁਝ ਰਹਿ ਗਿਆ, ਉਸ ਨੂੰ ਨਾ ਪਕੜੋ,
ਪ੍ਰਭੂ ਪਰਮਾਤਮਾ ਦੀ ਪਿਆਰ ਭਰੀ ਗੋਦ ਅਤੇ ਸਹਾਨੂਭੂਤੀ,
ਉਸ ਦੇ ਭਰਪੂਰ ਪਿਆਰ ਦਾ ਬੀਜ ਬੀਜਦੀ ਹੈ।
ਸੋ ਇਸ ਲਈ ਤੁਸੀਂ ਹੋਰ ਕੋਈ ਢੰਗ ਨਾ ਅਪਨਾਓ,
ਭਾਵ ਥਾਂ-ਥਾਂ ਤੇ ਭਟਕਦੇ ਨਾ ਫਿਰੋ।
ਕੇਵਲ ਗੁਰੂ ਦਾ ਪਿਆਰ ਹੀ, ਸਭ ਰੁਕਾਵਟਾਂ ਤੋਂ ਉਪਰ,
ਹੋਰ ਉਪਰ, ਹੋਰ ਉਪਰ, ਹੋਰ ਉਪਰ ਲੈ ਜਾਂਦਾ ਹੈ।

ਇਹ ਤੁਹਾਨੂੰ ਤੁਹਾਡੇ ਪਿਆਰੇ ਪ੍ਰੀਤਮ ਦਾ ਸੁਨੇਹਾ
ਦੇਣ ਦਾ ਇਕ ਸਾਧਨ ਹੈ ਅਤੇ ਇਕ ਭੋਲੀ ਜਿਹੀ ਘੁੱਗੀ
ਦੇ ਪਰਾਂ ਦੀ ਨਿਆਂਈ ਹੈ।
ਉਸਦੀ ਦਯਾ ਮਿਹਰ ਦਾ ਹੱਥ ਹਮੇਸ਼ਾ ਤੁਹਾਡੇ ਅੰਗ-ਸੰਗ ਰਹੇ,
ਇਹ ਨਾ ਸੋਚੋ, ਕਿ ਉਹ ਸਮਰਥ ਤਾਕਤ ਦੂਜਿਆਂ ਦੇ ਹੀ ਨਾਲ ਹੈ।
ਤੁਸੀਂ ਹਮੇਸ਼ਾ ਉਸਦਾ ਸਾਥ ਨਿਭਾਉਂਦੇ ਰਹੋ, ਉਸ ਦੀਆਂ ਸ਼ੁਭ-ਕਾਮਨਾਵਾਂ
ਅਤੇ ਅਸ਼ੀਰਵਾਦਾਂ ਤੁਹਾਨੂੰ ਨਸੀਬ ਹੁੰਦੀਆਂ ਰਹਿਣ।
ਹੁਣ ਤੁਸੀਂ ਬੜੀ ਤੇਜ਼ੀ ਨਾਲ ਦੂਰ, ਹੋਰ ਦੂਰ ਹੁੰਦੇ ਜਾ ਰਹੇ ਹੋ।
ਮੈਂ ਇਸ ਤੋਂ ਵਧ ਹੋਰ ਕੁਝ ਨਹੀਂ ਲਿਖ ਸਕਦਾ,
ਨਾ ਹੀ ਕਦੇ ਮੈਂ ਵਿਰੋਧਤਾ ਕਰਨ ਬਾਰੇ ਸੋਚਿਆ ਹੈ।
ਇਹ ਵਿਚਾਰ ਹਰ ਵੇਲੇ ਆਪਣੇ ਦਿਲ ਵਿੱਚ ਰੱਖੋ,
ਕਿ ਨਾ ਹੀ ਆਪਣੀ ਦਲੀਲ ਬਾਜ਼ੀ ਕਰੋ,
ਅਤੇ ਨਾ ਹੀ ਆਪਣੀ ਸ਼ਕਤੀ ਦੀ ਵਰਤੋਂ ਕਰੋ।

ਪਾਣੀ ਦੇ ਹੇਠਾਂ ਹੁਣ ਵੀ ਫੁੱਲ ਮੁਸਕਰਾਉਂਦੇ ਹਨ
ਅਤੇ ਉਹ ਕਦੇ ਵੀ ਹਨੇਰੀ ਰਾਤ ਦੀ ਵੀ ਪਰਵਾਹ ਨਹੀਂ ਕਰਦੇ।
ਮੁਸ਼ਕਲਾਂ ਆਉਂਦੀਆਂ ਅਤੇ ਚਲੀਆਂ ਜਾਂਦੀਆਂ ਹਨ।
ਤੁਸੀਂ ਆਪਣੇ ਪ੍ਰੀਤਮ — ਪਿਆਰੇ ਦੀ
ਖੁਸ਼ੀ ਨੂੰ ਆਪਣੇ ਅੰਦਰ ਬਣਾਈ ਰੱਖੋ।
ਤੁਹਾਡੇ ਗੁਰੂ ਦੀਆਂ ਅੱਖਾਂ, ਤੇਰੀਆਂ ਅੱਖਾਂ
ਨੂੰ ਸਥੰਮ ਦੀ ਤਰ੍ਹਾਂ ਸਹਾਰਾ ਦਿੰਦੀਆਂ ਹਨ।
ਉਸ ਮਾਲਕ ਤੋਂ ਦੂਰ ਨਾ ਰਹੋ
ਅਤੇ ਪੂਰੀ ਤਵਜੋਂ ਨਾਲ ਉਸ ਨੂੰ ਪਿਆਰ ਕਰੋ।
ਤੁਹਾਡੀਆਂ ਅੱਖਾਂ ਦੇ ਦਰਵਾਜ਼ੇ,
ਹੋਰ ਦਰਵਾਜ਼ਿਆਂ ਨਾਲੋਂ ਮਜ਼ਬੂਤ ਹਨ।
ਉਹ ਤੁਹਾਨੂੰ ਸਭ ਨੂੰ ਵੇਖਦਾ ਹੈ
ਅਤੇ ਤੁਸੀਂ ਇਸ ਇਕੱਲੇ ਨੂੰ ਵੇਖਦੇ ਹੋ।
ਜੇਕਰ ਉਹ ਤੁਹਾਨੂੰ ਛੱਡ ਦਿੰਦਾ ਹੈ,
ਤਾਂ ਇਸ ਤੋਂ ਵੱਡੀ ਹੋਰ ਕੋਈ ਮੁਸੀਬਤ ਨਹੀਂ।

— ਡਾ ਹਰਭਜਨ ਸਿੰਘ

Scroll to Top