ਮਿਸ਼ਨ

ਮੇਰਾ ਮਿਸ਼ਨ ਹੈ:

ਮਨੁੱਖੀ ਦਿਲ ਨੂੰ ਹਮਦਰਦੀ, ਦਇਆ ਅਤੇ ਵਿਸ਼ਵ-ਵਿਆਪੀ ਪਿਆਰ ਨਾਲ ਭਰਨਾ,
ਜੋ ਸਾਰੇ ਦੇਸ਼ਾਂ, ਕੌਮਾਂ ਅਤੇ ਦੁਨੀਆ ਦੇ ਲੋਕਾਂ ਵਿੱਚ ਫੈਲਣਾ ਚਾਹੀਦਾ ਹੈ।
ਹਿਰਦੇ ਵਿੱਚ ਸੱਚੇ ਧਰਮ ਨੂੰ ਆਪਣੇ ਜੀਵਨ ਦਾ ਮੁੱਖ ਅਧਾਰ ਬਣਾਉਣਾ।
ਹਰ ਇੱਕ ਨੂੰ ਪ੍ਰਮਾਤਮਾ ਨੂੰ ਪਿਆਰ ਕਰਨ, ਸਭ ਨੂੰ ਪਿਆਰ ਕਰਨ,
ਸਭ ਦੀ ਸੇਵਾ ਕਰਨ ਅਤੇ ਸਭ ਦਾ ਸਤਿਕਾਰ ਕਰਨ ਦੇ ਯੋਗ ਬਣਾਉਣ ਲਈ,
ਜਿਵੇਂ ਕਿ ਪ੍ਰਮਾਤਮਾ ਸਾਰੇ ਰੂਪਾਂ ਵਿੱਚ ਵਿਆਪਕ ਹੈ। ਮੇਰਾ ਟੀਚਾ ਏਕਤਾ ਹੈ।
ਮੈਂ ਜੀਵਨ ਵਿੱਚ ਏਕਤਾ ਦਾ ਸੰਦੇਸ਼ ਫੈਲਾਉਂਦਾ ਹਾਂ।
ਇਹ ਧਰਤੀ ਉੱਤੇ ਸ਼ਾਂਤੀ ਦਾ ਮਾਰਗ ਹੈ। ਇਹ ਮੇਰੀ ਜ਼ਿੰਦਗੀ ਦਾ ਮਿਸ਼ਨ ਹੈ,
ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਹ ਪੂਰਾ ਹੋਵੇ।
— ਸੰਤ ਕਿਰਪਾਲ ਸਿੰਘ

“ਮਿਸ਼ਨ ਇਕ ਦਰਖਤ ਦੀ ਤਰ੍ਹਾਂ ਹੈ,
ਜਿਥੇ ਨਾਮ-ਦਾਨ ਦੀ ਕਮਾਈ ਅਤੇ ਹੋਰ ਚੰਗੇ ਗੁਣ ਆਦਿ,
ਇਸ ਦੀਆਂ ਸ਼ਾਖਾ ਅਤੇ ਫੁੱਲ ਫਲ ਦੀ ਨਿਆਈ ਹਨ।
ਜੇਕਰ ਦਰਖ਼ਤ ਨੂੰ ਕੱਟ ਦਿਤਾ ਜਾਏ ਤਾਂ ਟਾਹਣੀਆਂ,
ਫੁੱਲ ਅਤੇ ਫਲ ਸਭ ਖ਼ਤਮ ਹੋ ਜਾਣਗੇ।

ਹਜੂਰ ਦਾ ਮਿਸ਼ਨ ਉਹਨਾਂ ਨੂੰ ਬਹੁਤ ਪਿਆਰਾ ਹੈ।
ਬਹੁਤ ਵਾਰੀ, ਗੁਰੂ ਅਤੇ ਉਹਨਾਂ ਦੇ ਸੱਚੇ ਸ਼ਰਧਾਲੂ ਉਸ ਸਚਾਈ (ਮਿਸ਼ਨ)
ਨੂੰ ਦੁਨੀਆਂ ਵਿੱਚ ਬਚਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਜਾਂਦੇ ਹਨ।”
— ਸੰਤ ਕਿਰਪਾਲ ਸਿੰਘ, ਅੰਮ੍ਰਿਤਸਰ, 14 ਅਕਤੂਬਰ 1973
(“ਹਮੇਸ਼ਾ ਗੁਰੂ ਦੇ ਨਾਲ, ਭਾਗ 1” ਵਿੱਚੋਂ)

ਮਹਾਰਾਜ ਜੀ ਦਾ ਮਿਸ਼ਨ

“ਲਾਇਬ੍ਰੇਰੀ > ਡਾ: ਹਰਭਜਨ ਸਿੰਘ — ਸੁਨੇਹੇ > ਉਸਦਾ ਮਿਸ਼ਨ” ਵੀ ਦੇਖੋ
See also “Library > Dr Harbhajan Singh — Messages > His Mission


(ਡਾ: ਹਰਭਜਨ ਸਿੰਘ ਦੁਆਰਾ, “ਸੰਤ ਕਿਰਪਾਲ ਸਿੰਘ ਜੀ ਦੀ ਕਲਮ ਵਾਰਤਾ” — Sayings of Sant Kirpal Singh ਐਡੀਸ਼ਨ 1997-1 ਵਿੱਚੋਂ)

ਆਪਣੇ ਜੀਵਨ ਦੇ ਉਦੇਸ਼ ਨੂੰ ਸਮਝਣ ਲਈ, ਸਾਨੂੰ ਗੁਰੂ ਦੇ ਮਿਸ਼ਨ ਨੂੰ ਸਮਝਣਾ ਚਾਹੀਦਾ ਹੈ। ਸਾਰੇ ਅਧਿਆਤਮਕ ਗੁਰੂ ਇੱਕ ਖਾਸ ਮਕਸਦ ਲਈ ਸੰਸਾਰ ਵਿੱਚ ਆਉਂਦੇ ਹਨ — ਮਨੁੱਖਾਂ ਵਿੱਚ ਜਾਗ੍ਰਿਤੀ ਲਿਆਉਣ ਅਤੇ ਉਹਨਾਂ ਨੂੰ ਸੱਚ ਦੇ ਨਾਲ ਰਹਿਣ ਅਤੇ ਸੱਚ ਦੇ ਨਾਲ (ਵਾਪਸ) ਜਾਣ ਵਿੱਚ ਮਦਦ ਕਰਨ ਲਈ। ਉਨ੍ਹਾਂ ਨੇ ਸਾਨੂੰ ਉਹੀ ਜੀਵਨ ਸਿਖਾਇਆ ਜਿਸਦੀ ਸਾਨੂੰ ਲੋੜ ਹੈ, ਕਿਉਂਕਿ ਉਹ ਜਾਣਦੇ ਸਨ ਕਿ ਸਾਡੇ ਲਈ ਪਰ੍ਹੇ ਵਿੱਚ ਕੀ ਹੈ ਅਤੇ ਇੱਥੇ ਸੰਸਾਰ ਵਿੱਚ ਕੀ ਹੈ। ਕਿਉਕਿ ਉਨ੍ਹਾਂ ਕੋਲ ਵਿਵੇਕਤਾ ਦੀ ਸ਼ਕਤੀ ਹੈ ਜੋ ਸਾਡੇ ਕੋਲ ਕਦੇ ਨਹੀਂ ਸੀ।

ਅਸੀਂ ਉਸ ਅਸਥਾਨ (ਸਾਡਾ ਸੱਚਾ ਘਰ) ਨੂੰ ਭੁਲਾ ਦਿੱਤਾ ਹੈ, ਅਤੇ ਸਾਡੇ ਕੋਲ ਕੇਵਲ ਇੱਕ ਚੀਜ਼ ਹੈ, ਅਤੇ ਉਹ ਹੈ ਸਥੂਲ ਸਰੀਰ ਅਤੇ ਭੌਤਿਕ ਸੰਸਾਰ। ਇਸ ਲਈ, ਅਸੀਂ ਅੰਤਰ ਨਹੀਂ ਕਰ ਸਕਦੇ। ਅਸੀਂ ਉਸ ਥਾਂ ਨੂੰ ਨਹੀਂ ਦੇਖਿਆ ਹੈ, ਅਤੇ ਇਸ ਲਈ ਅਸੀਂ ਅੰਤਰ ਮਹਿਸੂਸ ਨਹੀਂ ਕਰ ਸਕਦੇ। ਸੰਸਾਰ ਵਿੱਚ ਜਾਗ੍ਰਿਤੀ ਅਤੇ ਵਿਵੇਕਤਾ ਨੂੰ ਲਿਆਉਣਾ ਉਸਦਾ ਮਿਸ਼ਨ ਹੈ। ਉਸ ਦਾ ਮਿਸ਼ਨ ਗੁਰੂ ਅਤੇ ਚੇਲੇ ਵਿਚਕਾਰ ਸੰਪਰਕ ਹੈ।

ਮਿਸ਼ਨ ਦਾ ਅਰਥ ਹੈ ਉਹ ਉਦੇਸ਼ ਜਿਸ ਲਈ ਉਹ ਸੰਸਾਰ ਵਿੱਚ ਆਇਆ ਸੀ, ਜਾਂ ਜਿਸ ਲਈ ਸਾਰੇ ਅਧਿਆਤਮਕ ਗੁਰੂ ਕਦੇ ਵੀ ਸੰਸਾਰ ਵਿੱਚ ਆਏ ਸਨ। ਉਹ ਮਕਸਦ ਕਦੇ ਨਹੀਂ ਬਦਲਿਆ। ਉਪਦੇਸ਼ ਇੱਕ ਹੀ ਰਿਹਾ, ਪਰ ਸਾਰੇ ਗੁਰੂਆਂ ਦਾ ਹੁਕਮ ਸਮੇਂ ਦੀ ਪ੍ਰਚਲਿਤ ਸਥਿਤੀ ਅਨੁਸਾਰ ਸਮੇਂ-ਸਮੇਂ ’ਤੇ ਵੱਖਰਾ ਹੁੰਦਾ ਰਿਹਾ।

ਹਰ ਗੁਰੂ ਇੱਕ ਨਿਸ਼ਚਿਤ ਮਕਸਦ ਲੈ ਕੇ ਆਉਂਦਾ ਹੈ, ਅਤੇ ਉਸਨੇ ਇੱਕ ਖਾਸ ਸਮੇਂ ਵਿੱਚ ਇੱਕ ਖਾਸ ਕੰਮ ਕਰਨਾ ਹੁੰਦਾ ਹੈ। ਭਾਵੇਂ ਉਹ ਸਮੇਂ ਦਾ ਪਾਬੰਦ ਨਹੀਂ ਹੈ, ਫਿਰ ਵੀ ਉਸ ਨੂੰ ਸੰਸਾਰ ਵਿੱਚ ਸਾਡੀਆਂ ਭਾਵਨਾਵਾਂ ਕਾਰਨ ਸਮੇਂ ਦਾ ਸਨਮਾਨ ਕਰਨਾ ਪੈਂਦਾ ਹੈ। ਜਿਵੇਂ ਬੱਚਾ ਮਾਂ ਨੂੰ ਪਿਆਰਾ ਹੁੰਦਾ ਹੈ, ਉਸੇ ਤਰ੍ਹਾਂ ਗੁਰੂ ਦਾ ਮਿਸ਼ਨ ਹੈ। ਉਸਦਾ ਮਿਸ਼ਨ ਗੁਰੂ ਦੇ ਜੀਵਨ ਦਾ ਜੀਵਨ ਹੈ ਉਸ ਨੂੰ ਪਰਮਾਤਮਾ ਦੁਆਰਾ ਨਿਯੁਕਤ ਕੀਤਾ ਗਿਆ ਹੈ, ਅਤੇ ਉਸ ਦੀ ਇਕੋ ਚਿੰਤਾ(ਉਦੇਸ਼) ਉਹ ਵਿਸ਼ੇਸ਼ ਕੰਮ ਕਰਨਾ ਹੈ ਜਿਸ ਲਈ ਉਸ ਨੂੰ (ਪਰਮਾਤਮਾ ਦੁਆਰਾ) ਬਖਸ਼ਿਸ਼ ਕੀਤੀ ਗਈ ਹੈ।


ਜਿੱਥੇ ਉਸ ਦੀ ਸੱਚੀ ਖੋਜ ਹੁੰਦੀ ਹੈ, ਉੱਥੇ ਪਰਮਾਤਮਾ ਜ਼ਰੂਰ ਮਦਦ ਕਰਦਾਹੈ।

ਪਿਤਾ ਕ੍ਰਿਪਾਲਿ ਆਗਿਆ ਇਹ ਦੀਨੀ
ਬਾਰਿਕੁ ਮੁਖਿ ਮਾਂਗੈ ਸੋ ਦੇਨਾ ॥
— ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1266

ਸਰਵਸ਼ਕਤੀਮਾਨ ਸਾਡੀ ਅੰਦਰਲੀ ਆਵਾਜ਼ ਨੂੰ ਸੁਣਦਾ ਹੈ ਜੋ ਸਾਡੇ ਦਿਲ ਦੇ ਅੰਦਰੋਂ ਨਿਕਲਦੀ ਹੈ ਨਾ ਕਿ ਦਿਮਾਗ ਜਾਂ ਜੀਭ ਤੋਂ। ਹਾਥੀ ਦੀ ਤੇਜ਼ ‘ਚਿੰਘਾੜ’ ਨਾਲੋਂ ਉਹ ਕੀੜੀ ਦੀ ਨਿੱਕੀ ਜਿਹੀ ਆਹਟ ਪਹਿਲਾਂ ਸੁਣਦਾ ਹੈ। ਜਦੋਂ ਉਸ ਨੂੰ ਪ੍ਰਾਪਤ ਕਰਨ ਦੀ ਪ੍ਰਬਲ ਲਾਲਸਾ ਦੇ ਨਾਲ ਇੱਛਾ ਅਤੇ ਤਾਂਘ ਹੁੰਦੀ ਹੈ, ਤਾਂ ਉਹ ਕੋਈ ਨਾ ਕੋਈ ਹੀਲਾ-ਵਸੀਲਾ ਬਣਾਉਂਦਾ ਹੈ। ਅਜਿਹੀਆਂ ਕਈ ਆਮ ਘਟਨਾਵਾਂ ਵਾਪਰੀਆਂ ਹਨ।

ਉਸ ਸ਼ਕਤੀ ਨੂੰ ਯਾਦ ਰੱਖੋ ਜੋ ਕਿਸੇ ਮਨੁੱਖੀ ਧਰੁਵ ਦੁਆਰਾ ਕੰਮ ਕਰ ਰਹੀ ਹੈ!
ਉਹ ਭੌਤਿਕ ਸਰੀਰ ਨਹੀਂ ਹੈ, ਹਾਲਾਂਕਿ ਉਸਨੂੰ ਮਨੁੱਖੀ ਦਿੱਖ ਵਿਚ ਰਹਿਣਾ ਪੈਂਦਾ ਹੈ।

ਸਾਡੇ ਗੁਰੂ (ਬਾਬਾ ਸਾਵਨ ਸਿੰਘ) ਨੇ ਕਿਹਾ,

“ਜਦੋਂ ਇੱਕ ਇਲੈਕਟ੍ਰਿਕ ਬਲਬ ਫਿਊਜ਼ ਹੋ ਜਾਂਦਾ ਹੈ,
ਤਾਂ ਉਸਦੀ ਥਾਂ ਤੇ ਦੂਜਾ ਬਲਬ ਬਦਲਿਆ ਜਾਂਦਾ ਹੈ,
ਫੇਰ ਫਿਊਜ਼ ਹੋਣ ਤੇ ਦੁਬਾਰਾ ਬਦਲਿਆ ਜਾਵੇਗਾ।
ਭਾਵੇਂ ਬਲਬ ਬਦਲ ਰਹੇ ਹਨ,
ਪਰ ਰੌਸ਼ਨੀ ਉਹੀ ਰਹਿੰਦੀ ਹੈ”।

ਇਸ ਨੂੰ ਗੁਰੂ- ਜਾਂ ਕ੍ਰਾਈਸਟ ਪਾਵਰ ਕਿਹਾ ਜਾਂਦਾ ਹੈ, ਜੋ ਕਦੇ ਨਹੀਂ ਮਰਦੀ ਅਤੇ ਹਮੇਸ਼ਾ ਕੰਮ ਕਰਦੀ ਰਹਿੰਦੀ ਹੈ।
ਜਿੱਥੇ ਇੱਕ ਤੀਬਰ ਇੱਛਾ ਹੁੰਦੀ ਹੈ, ਉੱਥੇ ਹੀ ਇਹ ਪ੍ਰਗਟ ਹੁੰਦੀ ਹੈ ਅਤੇ ਤਸੱਲੀ ਦਾ ਸਰੋਤ ਬਣ ਜਾਂਦੀ ਹੈ।
ਅਜਿਹੀਆਂ ਅਣਗਿਣਤ ਘਟਨਾਵਾਂ ਰੋਜ਼ਾਨਾ ਵਾਪਰਦੀਆਂ ਰਹਿੰਦੀਆਂ ਹਨ।
— ਸੰਤ ਕਿਰਪਾਲ ਸਿੰਘ
(ਉਰਦੂ ਸਤਿ ਸੰਦੇਸ਼, ਅਗਸਤ 1957 ਤੋਂ ਅਨੁਵਾਦ “ਜਿਸ ਦੇ ਕੋਲ ਸੱਚੀ ਤਾਂਘ ਹੈ, ਉਸ ਲਈ ਇਹ ਸ਼ਕਤੀ ਪ੍ਰਗਟ ਹੁੰਦੀ ਹੈ” ਵਿੱਚੋਂ)

Scroll to Top