ਸੰਤ ਕਿਰਪਾਲ ਸਿੰਘ ਜੀ ਨੇ ਆਪਣੇ ਪਹਿਲੇ ਵਿਸ਼ਵ ਦੌਰੇ ਤੋਂ ਵਾਪਸ ਪਰਤਣ ਤੋਂ ਬਾਅਦ “ਜੀਵਨ ਦੇ ਬਾਹਰੀ ਪਹਿਲੂ” [The Outer Aspects of Life — ਜਾਰੀ 1 ਮਈ 1956] ਨਾਲ ਸਰਕੂਲਰ ਪੱਤਰਾਂ ਦੀ ਇਹ ਮਹੱਤਵਪੂਰਨ ਲੜੀ ਜਾਰੀ ਕਰਨੀ ਸ਼ੁਰੂ ਕੀਤੀ, ਅਤੇ ਵੱਧ ਜਾਂ ਘੱਟ ਅੰਤਰਾਲਾਂ ‘ਤੇ ਜਾਰੀ ਰੱਖੀ। ਇਹ ਸਰਕੂਲਰ ਉਸ ਦੀਆਂ ਕਿਤਾਬਾਂ ਜਾਂ ਉਸ ਦੇ ਭਾਸ਼ਣਾਂ, ਜਾਂ ਵਿਅਕਤੀਗਤ ਚੇਲਿਆਂ ਨੂੰ ਉਸਦੀਆਂ ਚਿੱਠੀਆਂ ਤੋਂ ਉਲਟ ਸਨ; ਇਹ ਅਸਲ ਵਿੱਚ “ਸਾਂਝੇ ਪੱਤਰ” ਸਨ, ਯਾਨੀ ਉਸ ਦੇ ਹਰ ਇੱਕ ਚੇਲੇ ਨੂੰ ਇੱਕੋ ਵਾਰ ਵਿੱਚ ਲਿਖੀ ਚਿੱਠੀਆਂ, ਉਸ ਸਮੇਂ ਉਹਨਾਂ ਨੂੰ ਜੋ ਵੀ ਸਭ ਤੋਂ ਮਹੱਤਪੂਰਨ ਲੱਗਦਾ ਸੀ, ਉਸ ਬਾਰੇ ਸੂਚਿਤ ਕਰਨਾ। ਇਹ ਪੱਤਰ ਤਰਸਦੀਆਂ ਰੂਹਾਂ ਲਈ ਭੋਜਨ ਹਨ ਅਤੇ ਸਾਰੇ ਚੇਲਿਆਂ ਅਤੇ ਸੱਚਾਈ ਦੀ ਖੋਜ ਕਰਨ ਵਾਲਿਆਂ ਲਈ ਚਾਰੇ ਪਾਸੇ ਵਿਕਾਸ ਕਰਨ, ਸੱਚੇ ਮਨੁੱਖ ਅਤੇ ਸੱਚ ਦੇ ਦੂਤ ਬਣਨ ਲਈ ਮਾਰਗਦਰਸ਼ਨ ਹਨ।
ਆਪਣੇ ਆਖ਼ਰੀ ਸਰਕੂਲਰ ਪੱਤਰ “ਮਨੁੱਖ ਦੀ ਏਕਤਾ ਉੱਤੇ” [15 ਮਈ 1974 ਨੂੰ ਜਾਰੀ ਕੀਤਾ ਗਿਆ] ਸੰਤ ਕਿਰਪਾਲ ਸਿੰਘ ਜੀ ਨੇ “ਮਨੁੱਖੀ ਏਕਤਾ ਵਿੱਚ ਵਿਸ਼ਵਾਸ ਰੱਖਣ ਵਾਲੇ ਸਾਰੇ ਲੋਕਾਂ ਨੂੰ ਇਸ ਸੰਦੇਸ਼ ਨੂੰ ਦੁਨੀਆ ਦੇ ਹਰ ਇਕ ਕੋਨੇ ਤੱਕ ਪਹੁੰਚਾਉਣ ਲਈ ਦਿਲੋਂ ਬੇਨਤੀ ਕੀਤੀ ”।
ਸੰਤ ਕਿਰਪਾਲ ਸਿੰਘ ਜੀ ਦੁਆਰਾ ਸਰਕੂਲਰ ਪੱਤਰ।