ਹਮੇਸ਼ਾ ੧

ਹਮੇਸ਼ਾ ਗੁਰੂ ਦੇ ਨਾਲ, ਭਾਗ ੧ ਡਾ. ਹਰਭਜਨ ਸਿੰਘ ਦੁਆਰਾ

ਇਸ ਪੁਸਤਕ ਵਿੱਚ ਡਾ: ਹਰਭਜਨ ਸਿੰਘ ਜੀ ਮਹਾਰਾਜ ਜੀ ਦੇ ਸਰੀਰ ਤਿਆਗਣ ਤੋਂ ਪਹਿਲਾਂ ਅਤੇ ਬਾਅਦ ਦੇ ਸਮੇਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹਨ । ਉਹ ਸੰਤ ਕਿਰਪਾਲ ਸਿੰਘ ਦੀ ਸਮਰੱਥਾ (ਅਧਿਆਇ “ਹਜ਼ੂਰ ਬਾਬਾ ਸਾਵਨ ਸਿੰਘ ਦੀ ਬਰਸੀ” ਵਿੱਚ) ਅਤੇ ਕਲਯੁਗ ਤੋਂ ਸਤਿਯੁਗ ਵਿੱਚ ਤਬਦੀਲੀ ਦੀ ਮਹੱਤਤਾ ਬਾਰੇ ਵੀ ਬਹੁਤ ਕੁਝ ਸਮਝਾਉਂਦੇ ਹਨ,ਜਦੋਂ ਹਰ ਇੱਕ ਨੂੰ ਚਾਰੇ ਥੰਮ੍ਹਾਂ ‘ਤੇ ਖੜੇ ਹੋਣਾ ਸਿੱਖਣਾ ਪੈਂਦਾ ਹੈ: ਸੱਚ, ਤਪੱਸਿਆ, ਦਇਆ, ਅਤੇ ਦਾਨ (ਦੇਖੋ ਅਧਿਆਇ “ਸਾੜਸਤੀ ਕੀ ਹੈ?”), ਅਤੇ ਹੋਰ ਬਹੁਤ ਕੁਝ, ਜਿਵੇਂ ਕਿ ਜੀਵਨ ਦੀਆਂ ਉੱਚੀਆਂ ਕਦਰਾਂ-ਕੀਮਤਾਂ ਅਤੇ ਜੀਵਨ ਦੀਆਂ ਛੁਪੀਆਂ ਕਦਰਾਂ-ਕੀਮਤਾਂ ਜੋ ਨਕਾਰਾਤਮਕ ਸ਼ਕਤੀ ਦੀਆਂ ਗੁਪਤ ਅਤੇ ਧੋਖੇਬਾਜ਼ ਚਾਲਾਂ ਨੂੰ ਦੂਰ ਕਰਨ ਲਈ ਲੋੜੀਂਦੀਆਂ ਹਨ । ਉੱਚੇ ਮੰਡਲਾਂ ‘ਤੇ ਅਤੇ ਅੰਦਰੂਨੀ ਰੁਕਾਵਟਾਂ ਨੂੰ ਪਾਰ ਕਰਕੇ ਚੇਲੇ ਨੂੰ ਛੁਪੀਆਂ ਬਰਕਤਾਂ ਮਿਲਦੀਆਂ ਹਨ (ਦੇਖੋ ਅਧਿਆਇ “ਕਿਰਪਾਲ ਸਾਗਰ — ਦਯਾ ਦਾ ਸਾਗਰ”)

ਕੁਝ ਅਧਿਆਇ ਔਨਲਾਈਨ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ ਵੀ ਦੇਖੋ

  Forever with Master I — English  (PDF 0.8 MB) ਡਾਊਨਲੋਡ ਕਰੋ

ਗੁਰੂ ਦੇ ਸਮਰਪਣ
To My Master

ਮੈਂ ਜੋ ਵੀ ਕੁਝ ਲਿਖਿਆ ਹੈ, ਉਸ ਦੀ ਦਯਾ ਮਿਹਰ ਅਤੇ ਬਖਸ਼ਿਸ਼ ਸਦਕਾ ਲਿਖਿਆ ਹੈ,
ਨਾ ਹੀ ਮੈਂ ਇਹ ਜਾਣਦਾ ਸਾਂ, ਕਿ ਕਿਵੇਂ ਅਤੇ ਕੀ ਲਿਖਾਂ?
ਨਾ ਹੀ ਮੈਂ ਕਿਸੇ ਪੜ੍ਹੇ-ਲਿਖੇ ਬੁੱਧੀਮਾਨ ਦੀ ਮਦਦ ਲੈਣੀ ਚਾਹੀ,
ਕਿਉਂਕਿ ਮੇਰੇ ਹਜ਼ੂਰ ਦੀ ਦਯਾ ਮਿਹਰ ਦੀ ਬਖਸ਼ਿਸ਼ ਸਿੱਧੀ ਆਉਂਦੀ ਹੈ ।
ਮੈਂ ਉਹ ਕੁਝ ਲਿਖਿਆ ਹੈ, ਜੋ ਕੁਝ ਤੂੰ ਮੈਨੂੰ ਲਿਖਣ ਦੀ ਸਮਰਥਾ ਦਿਤੀ ਹੈ,
ਕਿਉਂਕਿ ਮੈਨੂੰ ਕੁਝ ਪਤਾ ਨਹੀਂ ਸੀ, ਕਿ ਕੀ ਲਿਖਾਂ ਅਤੇ ਕਿਵੇਂ ਲਿਖਾਂ?
ਮੈਂ ਸਾਰੇ ਹੀ ਪੂਰਨ ਸਤਿ-ਪੁਰਸ਼ਾਂ ਨੂੰ ਨਮਸਕਾਰ ਕਰਦਾ ਹਾਂ ।
ਪਹਿਲੀ ਵੰਦਨਾਂ ਮੇਰੀ ਉਸ ਸਮਰਥ ਤਾਕਤ ਨੂੰ ਹੈ,
ਜਿਸ ਨੇ ਮੈਨੂੰ ਇਸ ਦੁਨੀਆਂ ਵਿਚ ਭੇਜਿਆ ਹੈ ।
ਦੂਜਾ ਮੈਂ ਉਸ ਸਰਬ ਸ਼ਕਤੀਮਾਨ ਤਾਕਤ ਦੇ ਪੈਰ ਚੁੰਮਦਾ ਹਾਂ,
ਜਿਹੜੀ ਸਾਨੂੰ ਵਾਪਸ ਆਪਣੇ ਨਿਜ-ਘਰ ਲੈ ਜਾ ਰਹੀ ਹੈ ।
ਹਰ ਦਿਨ ਅਤੇ ਹਰ ਰਾਤ ਦਾ ਇੱਕ-ਇੱਕ ਪਲ ਵੀ ਤੇਰੇ ਪਿਆਰ ਤੋਂ ਵਾਂਝਿਆ ਨਹੀਂ ਰਹਿੰਦਾ ।
ਮੇਰੇ ਕੋਲ ਸ਼ਬਦ ਹੀ ਨਹੀਂ, ਜਿਨ੍ਹਾਂ ਨਾਲ ਮੈਂ ਤੇਰੀ ਸਿਫ਼ਤ-ਸਲਾਹ ਦੇ ਗੁਣਾ- ਵਾਦ ਗਾ ਸਕਾਂ ।
ਆਹ! ਮੇਰੇ ਹਜ਼ੂਰ, ਤੁਸੀਂ ਹੀ ਜਾਣਦੇ ਹੋ, ਕਿ ਤੁਸੀਂ ਮੇਰੇ ਹਿਰਦੇ ਵਿੱਚ ਕਿਸ ਤਰ੍ਹਾਂ ਨਿਵਾਸ ਕੀਤਾ ਹੈ ।
ਹੁਣ ਸਾਨੂੰ ਤੇਰੇ ਪਿਆਰ ਦੀ ਤ੍ਰਿਸ਼ਨਾ ਹੈ, ਅਸੀਂ ਤੇਰੇ ਪਿਆਰ ਦੇ ਪਿਆਸੇ ਹਾਂ, ਇਹ ਸਾਡਾ ਕਸੂਰ ਨਹੀਂ ਹੈ ।
— ਡਾ: ਹਰਭਜਨ ਸਿੰਘ

ਵਾਪਸ ਜਾਓ ^


ਹੇਠਾਂ ਦਿੱਤੇ ਲਿੰਕ ਖੋਲ੍ਹ ਕੇ ਚੁਣੇ ਹੋਏ ਚੈਪਟਰ ਆਨਲਾਈਨ ਪੜ੍ਹੋ…

Scroll to Top