[Who was Sant Kirpal Singh?]
ਕਿਤਾਬ ਦਾ ਅਧਿਆਇ “ਹਮੇਸ਼ਾ ਗੁਰੂ ਦੇ ਨਾਲ, ਭਾਗ ੧” ਡਾ: ਹਰਭਜਨ ਸਿੰਘ ਦੁਆਰਾ
ਕੀ ਮਹਾਰਾਜ ਜੀ ਸਾਡੇ ਵਿਚਾਰਾਂ ਅਨੁਸਾਰ ਸੀ?
ਨਹੀਂ, ਉਹ ਸਾਡੇ ਵਿਚਾਰਾਂ ਤੋਂ ਸੌ ਫੀਸਦੀ ਉਪਰ ਸਨ।
ਕਿੰਡਰ-ਗਾਰਡਨ ਦੀ ਤਰ੍ਹਾਂ ਉਹ ਸਾਨੂੰ ਬੋਲਣਾ ਅਤੇ ਪੜ੍ਹਨਾ ਸਿਖਾਉਂਦੇ
ਅਤੇ ਉਹ ਆਪਣੀ ਤਵਜੋਂ ਸਾਨੂੰ ਸੁਣਨ ਅਤੇ ਵੇਖਣ ਦੀ ਮਦਦ ਲਈ ਲਗਾ ਦਿੰਦੇ।
ਪ੍ਰੰਤੂ ਅਸੀਂ ਉਨ੍ਹਾਂ ਦੀ ਆਸ ਤੋਂ ਘੱਟ ਹੀ ਵੇਖਦੇ ਅਤੇ ਸੁਣਦੇ।
ਇੱਥੇ ਸ਼ਾਇਦ ਇਕ ਹੀ ਸ਼ਿਸ਼ ਸੀ, ਜੋ ਉਨ੍ਹਾਂ ਦੀ ਕਸਵੱਟੀ ਤੇ ਪੂਰਾ ਉਤਰਦਾ,
ਉਨ੍ਹਾਂ ਦੀਆਂ ਬਹੁਤ ਕੋਸ਼ਿਸ਼ਾਂ ਤੋਂ ਪਿਛੋਂ ਵੀ ਸਾਡੀ ਚਾਲ ਧੀਮੀ ਹੁੰਦੀ।
ਜੇਕਰ ਹਰ ਇਕ ਸੱਚੇ ਦਿਲ ਨਾਲ ਆਪਣੇ ਅੰਦਰ ਝਾਤੀ ਮਾਰਦਾ
ਤਾਂ ਅਸੀਂ ਵੇਖ ਸਕਦੇ ਕਿ ਅਸੀਂ ਅਜੇ ਵੀ ਉਸ ਮਾਲਕ ਦੇ
ਅਣਜਾਣ ਅਤੇ ਗੁਸਤਾਖ਼ ਬੱਚੇ ਹਾਂ।
ਉਨ੍ਹਾਂ ਦਾ ਮੰਤਵ ਸਾਨੂੰ ਓਨਾਂ ਹੀ ਉੱਚਾ ਬਣਾਉਣ ਦਾ ਸੀ,
ਜਿੰਨੇ ਉਹ ਆਪ ਮਹਾਨ ਸਨ।
ਪ੍ਰੰਤੂ ਕੋਈ ਵੀ ਉਨ੍ਹਾਂ ਦੀ ਇੱਛਾ ਅਨੁਸਾਰ ਨਾ ਬਣਿਆ।
ਉਨ੍ਹਾਂ ਦੇ ਚੋਲਾ ਛੱਡਣ ਤੋਂ ਪਿਛੋਂ ਹਰ ਇਕ ਨੇ ਆਪਣਾ-ਆਪਣਾ ਰਸਤਾ ਲੱਭਿਆ। ਜੇਕਰ ਇਕ ਕਹਿੰਦਾ ਕਿ ਉਹ ਸੱਚਾ ਹੈ, ਤਾਂ ਦੂਸਰੇ ਸਾਰੇ ਉਸ ਨੂੰ ਗਲਤ ਸਮਝਦੇ। ਹਜ਼ੂਰ ਦੇ ਸ਼ਰਧਾਲੂਆਂ ਨੇ ਕਈ ਤਰ੍ਹਾਂ ਦੇ ਢੰਗ ਅਪਨਾਏ, ਜਿਨ੍ਹਾਂ ਤੋਂ ਪਤਾ ਲੱਗਦਾ ਸੀ ਕਿ ਅਸਾਂ ਆਪਣਾ ਸਬਕ ਉਸ ਕੁਲ ਮਾਲਕ ਦੀ ਇੱਛਾ ਅਨੁਸਾਰ ਯਾਦ ਨਹੀਂ ਕੀਤਾ। ਹਰ ਇਕ ਨਦੀ ਦੇ ਵਿਚਕਾਰ ਪਾਣੀ ਨੂੰ ਬੰਦ ਕਰਕੇ ਖੜਾ ਹੈ।
ਕੁਝ ਸ਼ਰਧਾਲੂ, ਜਿਨ੍ਹਾਂ ਨੇ ਕਈਆਂ ਨੂੰ ਡੋਬਿਆ, ਆਪਣੇ ਆਪ ਨੂੰ ਡੋਬਿਆ ਅਤੇ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗ ਪਏ। ਹਜ਼ੂਰ ਦੇ ਬਹੁਤ ਵਾਰੀ ਸਮਝਾਉਣ ਤੋਂ ਪਿਛੋਂ ਵੀ, ਕੁਝ ਆਪਣੇ ਅੰਤਰ ਵਿੱਚ ਮਾਲਕ ਨੂੰ ਲੱਭਣ ਦੀ ਥਾਂ, ਉਨ੍ਹਾਂ ਗੁਰੂਆਂ ਵਿਚੋਂ ਹੀ, ਉਸ ਕੁਲ-ਮਾਲਕ ਨੂੰ ਲੱਭਣ ਲੱਗ ਪਏ। ਬਹੁਤ ਸਾਰੇ ਸ਼ਿਸ਼ ਆਪਣਿਆਂ ਤਜ਼ਰਬਿਆਂ ਦੀ ਥਾਂ, ਦੂਸਰਿਆਂ ਦੇ ਤਜ਼ਰਬਿਆਂ ਪਿਛੇ ਚਲਦੇ ਅਤੇ ਇਸ ਤਰ੍ਹਾਂ ਉਹ ਹਜ਼ੂਰ ਦੀ ਤਾਲੀਮ ਨੂੰ ਭੁੱਲ ਗਏ। ਉਹ ਵਿਚਾਰ, ਜਿਹੜੇ ਸਾਡੀ ਆਪਣੀ ਹੋਂਦ ਤੋਂ ਸ਼ੁਰੂ ਹੋਣੇ ਸਨ, ਉਹ So-called (ਅਧੂਰੇ ਗੁਰੂਆਂ) ਅਤੇ ਉਨ੍ਹਾਂ ਦੇ ਸ਼ਰਧਾਲੂਆਂ ਦੇ ਕੰਟਰੋਲ ਵਿੱਚ ਆ ਗਏ।
ਉਸ ਕੁਲ ਮਾਲਕ ਦੇ ਬਾਹਰੀ ਵਿਖਾਵੇ ਲਈ, ਕੇਵਲ ਮੂੰਹ ਤੋਂ ਹੀ ਪ੍ਰਭਾਵਸ਼ਾਲੀ ਗੱਲਾਂ ਕਰਨੀਆਂ ਕੋਈ ਔਖੀਆਂ ਨਹੀਂ, ਇਹ ਬਹੁਤ ਹੀ ਸੌਖਾ ਤਰੀਕਾ ਹੈ, ਕਿਉਂਕਿ ਇਸ ਵਿੱਚ ਦਿਲ ਦੀ ਮਦਦ ਲੈਣ ਦੀ ਲੋੜ ਨਹੀਂ ਪੈਂਦੀ। ਇਹੋ ਜਿਹੇ ਵਿਅਕਤੀ ਆਪਣੇ ਹੀ ਵਿਚਾਰਾਂ ਦੇ ਗੁਲਾਮ ਬਣ ਜਾਂਦੇ ਹਨ ਅਤੇ ਦੂਜਿਆਂ ਨੂੰ ਸੁਣਨ ਲਈ ਤਿਆਰ ਨਹੀਂ ਹੁੰਦੇ, ਕਿਉਂਕਿ ਉਹ ਦੂਜਿਆਂ ਦੇ ਸ਼ਬਦਾਂ ਨਾਲੋਂ ਆਪਣੇ ਸ਼ਬਦਾਂ ਨੂੰ ਬਹੁਤਾ ਪ੍ਰਭਾਵਸ਼ਾਲੀ ਸਮਝਦੇ ਹਨ।
ਇਸ ਤਰ੍ਹਾਂ ਆਪਣੀ ਹੀ ਮਨ-ਬੁੱਧੀ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਅਸਲੀਅਤ ਬੜੀ ਸੌਖੀ ਤਰ੍ਹਾਂ ਦਿਲ ਤੋਂ ਦੂਰ ਜਾ ਸਕਦੀ ਸੀ। ਇਸ ਤਰ੍ਹਾਂ ਅਧੂਰੇ ਗੁਰੂਆਂ ਨਾਲੋਂ ਅਸੀਂ ਕਿਵੇਂ ਚੰਗੇ ਹੋ ਸਕਦੇ ਸਾਂ? ਪ੍ਰੰਤੂ ਉਸ ਮਾਲਕ ਵਲੋਂ, ਹਰ ਇਕ ਨੂੰ ਸਹੀ ਗਿਆਨ ਦਿਤਾ ਗਿਆ ਸੀ, ਪਰ ਮੁਸ਼ਕਲ ਨਾਲ ਹੀ, ਇਸ ਨੂੰ ਕਿਸੇ ਇੱਕ ਨੇ ਹੀ ਪ੍ਰਾਪਤ ਕੀਤਾ ਅਤੇ ਦੂਜਿਆਂ ਦੀ ਵੀ ਉਸ ਕੁਲ-ਮਾਲਕ ਨੂੰ ਅਤੇ ਉਸਦੇ ਮਿਸ਼ਨ ਨੂੰ ਜਾਨਣ ਵਿੱਚ ਮਦਦ ਕੀਤੀ।
ਬਹੁਤ ਸਾਰੇ ਸੁੰਦਰ ਤਜਰਬੇ, ਜਿਹੜੇ Astral Plan (ਸੂਖਸ਼ਮ ਦੇਸ਼) ਵਿੱਚ ਹੁੰਦੇ ਹਨ, ਜਿਨ੍ਹਾਂ ਨੂੰ ਹਜੂਰ ਰੱਦ ਕਰ ਦਿੰਦੇ ਸਨ, ਉਹ ਵਿਖਾਵੇ ਦੇ ਗੁਰੂਆਂ ਅਤੇ ਉਨ੍ਹਾਂ ਦੇ ਸ਼ਿਸ਼ਾਂ ਵਲੋਂ ਬੜੇ ਪਿਆਰ ਨਾਲ ਪਾਸ ਕਰ ਦਿਤੇ ਜਾਂਦੇ। ਇਹੋ ਜਿਹੇ ਗੁਰੂਆਂ ਦੇ ਸ਼ਿਸ਼ਾਂ ਨੇ ਸਤਿ-ਪੁਰਸ਼ ਦੀ ਸਮਰਥਾ ਨੂੰ ਦੱਸਣ ਦੀ ਥਾਂ ਆਪਣੇ ਆਪ ਬਾਰੇ ਬਹੁਤ ਕੁਝ ਦੱਸਣਾ ਸ਼ੁਰੂ ਕਰ ਦਿਤਾ।
( ਨੋਟ: ਮੈਨੂੰ ਕੁਝ ਪੁਰਾਣੇ ‘ਸਤਿ-ਸੰਦੇਸ਼’ — Sat Sandesh — ਰਸਾਲਿਆਂ ਦੀ ਬਹੁਤ ਛੇਤੀ ਲੋੜ ਸੀ, ਮੈਂ ਉਨ੍ਹਾਂ ਨੂੰ ਬੜੀ ਸੌਖੀ ਤਰ੍ਹਾਂ ਪ੍ਰਾਪਤ ਕਰ ਸਕਦਾ ਸੀ, ਕਿਉਂਕਿ ਜਿਸ ਵਿਅਕਤੀ ਕੋਲ ਸਨ, ਉਸ ਨੇ ਮੈਨੂੰ ਕਿਹਾ, “ਤੁਸੀਂ ਜਿੰਨੇ ਵੀ ਚਾਹੋ ਲੈ ਜਾ ਸਕਦੇ ਹੋ, ਸਾਨੂੰ ਇਨ੍ਹਾਂ ਦੀ ਹੋਰ ਜ਼ਿਆਦਾ ਲੋੜ ਨਹੀਂ”। )
ਜਿੰਨਾ ਵੀ ਬਹੁਤਾ ਇਕ ਵਿਅਕਤੀ, ਦੂਜਿਆਂ ਤੇ ਨਿਰਭਰ ਹੁੰਦਾ ਹੈ, ਉਹ ਓਨਾਂ ਹੀ ਜ਼ਿਆਦਾ ਕਮਜ਼ੋਰ ਹੋ ਜਾਂਦਾ ਹੈ।
ਜਦੋਂ ਕਿ ਹਜ਼ੂਰ ਨੇ ਸਾਨੂੰ ਜੀਵਨ ਦੀਆਂ ਉਚ-ਕਦਰਾਂ ਨੂੰ ਪ੍ਰਾਪਤ ਕਰਨ ਦੀ ਸਿੱਖਿਆ ਦਿੱਤੀ ਹੈ।
ਉਹ ਜਿਹੜਾ ਜੀਵਨ ਦੀਆਂ ਉੱਚੀਆਂ ਕਦਰਾਂ-ਕੀਮਤਾਂ ਨੂੰ ਪ੍ਰਾਪਤ ਕਰਦਾ ਹੈ, ਉਸ ਉਤੇ ਪ੍ਰਭੂ ਦੀ ਅਪਾਰ ਕਿਰਪਾ ਹੁੰਦੀ ਹੈ। ਪ੍ਰੰਤੂ ਉਹ, ਜਿਹੜਾ ਇਸ ਜੀਵਨ ਦੇ ਗੁੱਝੇ ਭੇਦ ਨੂੰ ਜੀਵਨ ਦੀਆਂ ਉੱਚ ਪੱਧਰਾਂ ਰਾਹੀਂ ਜਾਣ ਲੈਂਦਾ ਹੈ, ਇਹੋ ਜਿਹਾ ਵਿਅਕਤੀ ਕੋਈ ਵਿਰਲਾ ਇਕ ਹੀ ਹੁੰਦਾ ਹੈ।
ਯੁੱਗ ਦੇ ਸਮਾਪਤ ਹੋਣ ਤੋਂ ਪਹਿਲਾਂ, ਇਕ ਇਹੋ ਜਿਹੇ ਪੂਰਨ-ਸਤਿ-ਪੁਰਸ਼ ਨੂੰ ਦੁਨੀਆ ਵਿੱਚ ਸਾਰੇ ਕੰਮ ਨੂੰ ਸਮੇਟਣ ਲਈ ਭੇਜਿਆ ਜਾਂਦਾ ਹੈ, ਤਾਂ ਕਿ ਉਹ ਕਲਯੁਗ ਦੇ ਸਾਰੇ ਪੂਰੇ ਗੁਰੂਆਂ ਦੀਆਂ ਚਤਾਈਆਂ ਹੋਈਆਂ ਰੂਹਾਂ ਨੂੰ ਵਾਪਸ ਪ੍ਰਭੂ ਦੇ ਘਰ ਲਿਆ ਸਕੇ। ਇਹੋ ਜਿਹੀ ਪੂਰਨ-ਸਮਰਥਾ, ਇਹੋ ਜਿਹੇ ਪੂਰਨ ਸਤਿ-ਪੁਰਸ਼ ਵਿੱਚ ਹੀ ਹੁੰਦੀ ਹੈ।
( ਨੋਟ: 3 ਜਨਵਰੀ, 1974 ਨੂੰ ਪਹਿਲਾਂ ਹੀ ਮਹਾਰਾਜ ਜੀ ਹੁਰਾਂ ਦਸ ਦਿਤਾ ਸੀ, “ਮੈਂ ਅਜੇ ਤੱਕ ਕਿਸੇ ਨਵੀਂ ਰੂਹ ਨੂੰ ਨਾਮ ਨਹੀਂ ਦਿਤਾ, ਸਾਰੇ ਪੁਰਾਣੇ ਹੀ ਸ਼ਿਸ਼ ਹਨ”। ਜਨਵਰੀ 3, 1974 ਨੂੰ ਉਨ੍ਹਾਂ ਨੇ ਪੂਰੀ ਤਰ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜ ਲੱਖ ਨੂੰ ਨਾਮ ਦੇਣਾ ਹੈ, ਜਦੋਂ ਕਿ ਉਸ ਵੇਲੇ ਉਨ੍ਹਾਂ ਨੇ ਅਜੇ ਇਕ ਲੱਖ, ਪੰਜਾਹ ਹਜ਼ਾਰ ਨੂੰ ਹੀ ਨਾਮ ਦਿਤਾ ਸੀ, ਬਾਕੀਆਂ ਦੇ ਬਾਰੇ ਕੀ ਹੈ? ਇਹ ਇਕ ਭੇਦ ਹੈ, ਜਿਹੜਾ ਜਾਨਣਾ ਬਹੁਤ ਔਖਾ ਹੈ, ਜਿੰਨਾ ਚਿਰ ਤੱਕ ਉਹ ਤਾਕਤ ਆਪ ਖੁਦ ਜੀਵ ਨੂੰ ਨਾ ਸਮਝਾਵੇ। )
ਮਹਾਰਾਜ ਜੀ ਨੂੰ ਇਸ ਦੁਨੀਆਂ ਵਿੱਚ ਭੇਜਿਆ ਗਿਆ, ਪ੍ਰੰਤੂ ਇਹੋ ਜਿਹੀ ਸਮਰਥ-ਤਾਕਤ ‘ਅਗੰਮ-ਦੇਸ਼’ ਵਿਚੋਂ ਆਉਂਦੀ ਹੈ। ਉਸਦਾ ਕੰਮ ਬਹੁਤ ਉੱਚਾ ਅਤੇ ਸੁੱਚਾ ਹੁੰਦਾ ਹੈ ਅਤੇ ਇਸਦਾ ਸਿੱਧਾ ਸਬੰਧ ਅਤੇ ਸਿੱਧੀ ਗੱਲਬਾਤ ਉਸ ਮਹਾਨ ਤਾਕਤ ਨਾਲ ਹੁੰਦੀ ਹੈ, ਜਿਥੋਂ ਇਹ ਸਮਰਥ ਤਾਕਤ ਆਪ ਆਈ ਹੁੰਦੀ ਹੈ। ਇਹ ਕਿਹਾ ਜਾਂਦਾ ਹੈ ਕਿ ਗੁਰੂ ਆਪਣੇ ਸ਼ਿਸ ਨੂੰ ਸਤਿ-ਪੁਰਸ਼ ਦੇ ਹਵਾਲੇ ਕਰਦਾ ਹੈ ਅਤੇ ਸਤਿ-ਪੁਰਸ਼ ਉਸ ਨੂੰ ‘ਅਲੱਖ’ ਵਿੱਚ ਲਿਆਉਂਦੀ ਹੈ ਅਤੇ ਫਿਰ ‘ਅਲੱਖ’ ਤੋਂ ‘ਅਗੰਮ’ ਵਿੱਚ ਲਿਆਉਂਦਾ ਹੈ।
ਉਹ ਤਾਕਤ, ਜਿਹੜੀ ‘ਅਗੰਮ’ ਤੋਂ ਆਉਂਦੀ ਹੈ, ਉਸਦਾ ਕੰਮ ਸਿੱਧਾ ਅਤੇ ਅਜ਼ਾਦ ਹੁੰਦਾ ਹੈ। ਅਸਲ ਵਿੱਚ ਇਹ ਇੱਕ ਸੁਨਿਹਰੀ ਮੌਕਾ ਹੁੰਦਾ ਹੈ। ਇਹੋ ਜਿਹਾ ਸਮਾਂ ਦੁਨੀਆਂ ਵਿੱਚ ਬਹੁਤ ਹੀ ਘੱਟ, ਕਦੀ ਹੀ ਆਉਂਦਾ ਹੈ। ਹਜ਼ੂਰ ਆਮ ਤੌਰ ਤੇ ਕਿਹਾ ਕਰਦੇ ਸਨ.
“ਜਿਹੜੀ ਦਯਾ ਹੁਣ ਮਿਲ ਰਹੀ ਹੈ,
ਇਹੋ ਜਿਹੀ ਤਾਕਤ ਹਜ਼ਾਰਾਂ ਹੀ ਸਾਲਾਂ ਪਿਛੋਂ ਆਉਂਦੀ ਹੈ।”
ਸਭ ਤੋਂ ਔਖਾ ਸਮਾਂ ਕਲਯੁਗ ਦੇ ਅੰਤ ਅਤੇ ਸਤਿਯੁਗ ਦੇ ਸ਼ੁਰੂ ਵਿੱਚ ਹੁੰਦਾ ਹੈ, ਜਦੋਂ ਕਿ ਗੁਰੂ ਪਾਵਰ ਨੇ ਆਪਣਾ ਕੰਮ ਬਾਹਰੋਂ ਵੀ ਅਤੇ ਅੰਦਰੋਂ ਵੀ ਪੂਰਾ ਕਰਨਾ ਹੁੰਦਾ ਹੈ, ਇਸ ਸਮੇਂ ਨੂੰ ‘ਸਾੜਸਤੀ` ਕਿਹਾ ਜਾਂਦਾ ਹੈ।

