ਕਿਤਾਬ ਦਾ ਅਧਿਆਇ “ਹਮੇਸ਼ਾ ਗੁਰੂ ਦੇ ਨਾਲ, ਭਾਗ ੧” ਡਾ: ਹਰਭਜਨ ਸਿੰਘ ਦੁਆਰਾ
[What is Saarsathi?]
ਇਹੋ ਜਿਹਾ ਸਤਿ-ਪੁਰਸ਼, ਜਿਹੜਾ ਕਿ ਕਲਯੁਗ ਦੇ ਅੰਤ ਅਤੇ ਸਤਿਯੁਗ ਦੇ ਸ਼ੁਰੂ ਦਾ ਜ਼ਿੰਮੇਵਾਰ ਹੁੰਦਾ ਹੈ, ਉਸ ਦੇ ਸਰੀਰਕ ਤੌਰ ‘ਤੇ ਚਲੇ ਜਾਣ ਪਿਛੋਂ ਸਾੜਸਤੀ ਸ਼ੁਰੂ ਹੁੰਦੀ ਹੈ। ਇਹ ਇਕ ਕਾਨੂੰਨ ਹੈ ਕਿ ਜਦੋਂ ਗੁਰੂ-ਪਾਵਰ ਆਪਣਾ ਕੰਮ ਸਮੇਟਦੀ ਹੈ ਅਤੇ ਸ਼ਿਸ਼ਾਂ ਦਾ ਅੱਡ-ਅੱਡ ਮੰਡਲਾਂ ਵਿੱਚ ਇਨਸਾਫ਼ ਹੁੰਦਾ ਹੈ, ਤਾਂ ਉਹ ਕੁਲ- ਮਾਲਕ ਉਨ੍ਹਾਂ ਨੂੰ ਤਿੰਨਾਂ ਮੰਡਲਾਂ ਦੇ ਪ੍ਰਭਾਵ ਤੋਂ ਉੱਪਰ ਲੈ ਆਉਂਦਾ ਹੈ।
( ਨੋਟ: ਸੰਤਾਂ ਦੇ ਕਥਨ ਅਨੁਸਾਰ ਸਾੜਸਤੀ ਇਕ ਬਹੁਤ ਹੀ ਭਿਆਨਕ ਸਮਾਂ ਹੁੰਦਾ ਹੈ। ਇਹ ਕਲਯੁਗ ਦੇ ਖ਼ਤਮ ਹੋਣ ਤੋਂ ਪਹਿਲਾਂ ਅਤੇ ਸਤਿਯੁਗ ਸ਼ੁਰੂ ਹੋਣ ਤੋਂ ਪਹਿਲਾਂ ਸ਼ੁਰੂ ਹੁੰਦਾ ਹੈ। )
ਇਸ ਸਮੇਂ ਹਮੇਸ਼ਾ (Negative-Power) ਕਾਲ-ਪਾਵਰ ਦੁਨੀਆਂ ਵਿੱਚ ਹਰ ਪਾਸੇ ਤਬਾਹੀ ਦਾ ਹੁਕਮ ਦੇ ਦਿੰਦੀ ਹੈ, ਜਦੋਂ ਕਿ ਗੁਰੂ-ਪਾਵਰ ਆਪਣੇ ਜਿਸਮਾਨੀ ਚੋਲੇ ਵਿੱਚ ਰਹਿੰਦਿਆਂ ਹੋਇਆਂ, ਸਤਿਯੁਗ ਲਿਆਉਣ ਲਈ ਅੰਤਰ ਵਿੱਚ ਜਾਂਦੀ ਹੈ ਅਤੇ ਉਹ ਸਤਿਯੁਗ ਨੂੰ ਤਬਾਹੀ ਤੋਂ ਬਚਾਉਣ ਲਈ, ਕਾਲ-ਪਾਵਰ ਨੂੰ ਸੂਖਸ਼ਮ ਅਤੇ ਕਾਰਨ ਮੰਡਲਾਂ ਵਿੱਚ ਰੁਝਾਈ ਰੱਖਦੀ ਹੈ, ਪ੍ਰੰਤੂ ਕਾਲ-ਪਾਵਰ ਕਦਮ ਕਦਮ ‘ਤੇ ਪੂਰਨ ਸਤਿ-ਪੁਰਸ਼ ਦੇ ਸ਼ਿਸ਼ਾਂ ਨੂੰ ਕੰਟਰੋਲ ਕਰਨ ਲਈ ਰੁਕਾਵਟਾਂ ਖੜੀਆਂ ਕਰਦੀ
( ਨੋਟ: 3 ਅਪ੍ਰੈਲ, 1974 ਨੂੰ ਡੇਹਰਾਦੂਨ ਵਿੱਚ ਹਜ਼ੂਰ ਨੇ ਦੱਸਿਆ, “ਯਾਦ ਰਖੋ, ਸਤਿਯੁਗ ਆਉਣ ਵਾਲਾ ਹੈ, ਹਰ ਇਕ ਨੇ ਜਾਣਾ ਹੈ, ਉਹ ਜਿਹੜੇ, ਸਤਿ-ਪੁਰਸ਼ ਦੇ ਹੁਕਮ ਦੀ ਪਾਲਣਾ ਨਹੀਂ ਕਰਨਗੇ, ਉਹ ਆਪਣੇ ਸਫ਼ਰ ਨੂੰ ਪੂਰਾ ਕਰਨ ਲਈ ਲੰਬੇ ਰਸਤੇ ਪੈ ਜਾਣਗੇ”। )
ਸਾਰੀਆਂ ਹੀ ਆਤਮਾਵਾਂ ਨੂੰ, ਉਨ੍ਹਾਂ ਦੇ ਗੁਰੂਆਂ ਦੇ ਹਵਾਲੇ ਕਰ ਦਿਤਾ ਜਾਂਦਾ ਹੈ ਅਤੇ ਹਰ ਇਕ ਆਪਣੇ ਗੁਰੂ ਦੀ ਹੋਂਦ ਨੂੰ ਸਿੱਧ ਕਰਦਾ ਹੈ, ਜਿਹੜਾ ਆਪਣੇ ਗੁਰੂ ਦੀ ਹੋਂਦ ਨੂੰ ਸਿੱਧ ਨਹੀਂ ਕਰਦਾ, ਉਸ ਲਈ ਗੁਰੂ ਵਲੋਂ ਇਨਸਾਫ਼ ਨਹੀਂ ਹੁੰਦਾ। ਇਹ ਇਕ ਕਾਨੂੰਨ ਹੈ, ਜਿਸਨੂੰ ਕੋਈ ਵੀ ਗੁਰੂ ਟਾਲ ਨਹੀਂ ਸਕਦਾ।
ਗੁਪਤ ਥਾਵਾਂ ਨੂੰ ਕੌਣ ਜ਼ਾਹਰ ਕਰਦਾ ਹੈ?
ਉਹ ਵਿਅਕਤੀ ਜੋ ਕਾਲ-ਪਾਵਰ ਦੇ ਟੈਸਟ ਵਿਚੋਂ ਪੂਰਾ ਉਤਰਦਾ ਹੈ, ਉਹ ਆਤਮਾਵਾਂ ਨੂੰ ਨਰਕ ਤੋਂ ਛੁਟਕਾਰਾ ਦੁਆਉਣ ਲਈ ਫਿਰ ਨਰਕ ਵਿੱਚ ਨਹੀਂ ਜਾਂਦਾ, ਸਿਵਾਏ ਗੁਰੂ-ਪਾਵਰ ਦੇ, ਕਿਉਂਕਿ ਉਹ ਰੂਹ ਨੂੰ ਫਿਰ ਇੱਕ ਵਾਰ ਤਿਆਰ ਕਰਦੀ ਹੈ। ਫਿਰ ਵਿਅਕਤੀ ਭਜਨ-ਸਿਮਰਨ ਕਰਦਾ ਹੈ (ਇਹ 14 ਸਾਲ ਦਾ ਸਮਾਂ ਸੀ) ਅਤੇ ਗੁਰੂ-ਪਾਵਰ ਦੀ ਉਸ ਉੱਤੇ ਦਯਾ, ਮਿਹਰ ਦੀ ਅਪਾਰ ਕਿਰਪਾ ਹੁੰਦੀ ਹੈ। ਪੰਜ ਸ਼ਬਦ, ਪੰਜਾਂ ਹੀ ਮੰਡਲਾਂ ਦੇ ਹੁੰਦੇ ਹਨ। ਪੰਜਾਂ ਸ਼ਬਦਾਂ ਦੇ ਸਿਮਰਨ (Simran) ਨਾਲ ਪੰਜਾਂ ਮੰਡਲਾਂ ਤੋਂ ਉਪਰ ਆ ਜਾਂਦਾ ਹੈ, ਫਿਰ ਗੁਰੂ-ਪਾਵਰ ਅਗਲੇ ਮੰਡਲ ‘ਤੇ ਜਾਣ ਲਈ ਦੂਜੇ ਸ਼ਬਦ ਪਰਦਾਨ ਕਰਦੀ ਹੈ।
ਉਪਰਲੇ ਮੰਡਲਾਂ ਉੱਤੇ ਗੁਰੂ-ਪਾਵਰ ਹੋਰ ਸ਼ਬਦਾਂ ਨਾਲ ਨਾਮ ਦਿੰਦੀ ਹੈ, ਜਿਨ੍ਹਾਂ ਦੀ ਗੁਰੂ ਨੂੰ ਸਤਿ-ਪੁਰਸ਼ ਵਲੋਂ ਕਾਲ-ਪਾਵਰ ਦੀਆਂ ਰੁਕਾਵਟਾਂ ਉੱਤੇ ਫਤਿਹ ਪਾਉਣ ਲਈ ਬਖਸ਼ਿਸ਼ ਹੋਈ ਹੁੰਦੀ ਹੈ।
ਗੁਰੂ-ਪਾਵਰ ਅੱਗੇ ਇਕ ਇਹੋ ਜਿਹੇ ਸ਼ਿਸ਼ ਨੂੰ ਉਨ੍ਹਾਂ ਸ਼ਬਦਾਂ ਨਾਲ ਨਿਵਾਜਦੀ ਹੈ, ਜੋ ਕਾਲ-ਪਾਵਰ ਦੀਆਂ ਗੁਪਤ ਥਾਵਾਂ ਨੂੰ ਲੱਭ ਸਕਦਾ ਹੋਵੇ। ਜਿੰਨਾ ਚਿਰ ਤੱਕ ਗੁਰੂ-ਪਾਵਰ ਕਾਲ-ਪਾਵਰ ਦੀਆਂ ਗੁਪਤ ਥਾਵਾਂ ’ਤੇ ਜਿੱਤ ਪ੍ਰਾਪਤ ਨਹੀਂ ਕਰਦਾ, ਓਨਾ ਚਿਰ ਤੱਕ ਗੁਰੂ-ਪਾਵਰ, ਕਾਲ-ਪਾਵਰ ਦੀਆਂ ਕਲਯੁਗ ਨਾਲ ਸਬੰਧਤ ਜੜ੍ਹਾਂ ਨੂੰ ਨਹੀਂ ਕੱਟ ਸਕਦਾ। ਇਨ੍ਹਾਂ ਸ਼ਬਦਾਂ ਨਾਲ ਕਾਲ-ਪਾਵਰ ਆਪਣੀ ਸ਼ਕਤੀ ਗੁਆ ਬੈਠਦੀ ਹੈ, ਅਤੇ ਉਸਦੀਆਂ ਸਾਰੀਆਂ ਚਾਲਾਂ ਅਤੇ ਚਲਾਕੀਆਂ ਅਸਫ਼ਲ ਹੋ ਕੇ ਰਹਿ ਜਾਂਦੀਆਂ ਹਨ।
ਜਦੋਂ ਕਿ ਸ਼ਿਸ਼ ਕਾਲ-ਪਾਵਰ ਅਤੇ ਦਿਆਲ ਪਾਵਰ ਦੇ ਦਾਇਰੇ ਵਿੱਚ ਗਿਆ ਹੁੰਦਾ ਹੈ, ਤਾਂ ਉਸ ਸਮੇਂ ਸਾਰੇ ਸ਼ਰਧਾਲੂਆਂ ਨੂੰ ਕਾਲ-ਪਾਵਰ ਦੇ ਪੰਜੇ ਤੋਂ ਨਿਕਲਨ ਲਈ ਵੱਡੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਟੈਸਟ ਵਿੱਚ ਅੰਤਮ ਫੈਸਲੇ ਤੱਕ ਕਾਲ-ਪਾਵਰ, ਗੁਰੂ-ਪਾਵਰ ਦੇ ਨਾਲ-ਨਾਲ ‘ਕਾਰਨ ਮੰਡਲ’ (Causal Plane) ਤੱਕ ਜਾਂਦੀ ਹੈ।
ਕਾਲ-ਪਾਵਰ ਸਮੇਂ ਨੂੰ ਟਾਲਦੀ ਹੈ
ਦੂਜੇ ਯੁੱਗਾਂ ਦੀ ਤਰ੍ਹਾਂ ਕਾਲ-ਪਾਵਰ ਕਲਯੁਗ ਵਿੱਚ ਹਮੇਸ਼ਾ ਹੀ ਸਮੇਂ ਨੂੰ ਟਾਲਦੀ ਹੈ ਅਤੇ ਇਸ ਯੁੱਗ ਨੂੰ ਲੰਮਾ ਕਰਨ ਦਾ ਯਤਨ ਕਰਦੀ ਹੈ। ਇਸ ਤਰ੍ਹਾਂ ਗੁਰੂ-ਪਾਵਰ ਨੂੰ ਕਾਲ-ਪਾਵਰ ਦੇ ਕੰਮ ਨੂੰ ਬੰਦ ਕਰਨਾ ਬਹੁਤ ਹੀ ਔਖਾ ਹੁੰਦਾ ਹੈ। ਉਹ (ਕਾਲ- ਪਾਵਰ) ਓਨਾ ਚਿਰ ਤੱਕ ਕਿਸੇ ਤਰ੍ਹਾਂ ਦੀ ਕੋਈ ਪਰਵਾਹ ਨਹੀਂ ਕਰਦਾ, ਜਿੰਨਾ ਚਿਰ ਤੱਕ, ਉਹ ਪੂਰੀ ਤਰ੍ਹਾਂ ਇਸ ਸ਼ਕਤੀ ਰਾਹੀਂ, ਕੰਟਰੋਲ ਵਿੱਚ ਨਹੀਂ ਆ ਜਾਂਦਾ, ਜਿਹੜੀ ਇੱਕ ਸ਼ਿਸ਼ ਨੇ ਗੁਰੂ ਤੋਂ ਪ੍ਰਾਪਤ ਕੀਤੀ ਸੀ ਅਤੇ ਗੁਰੂ ਨੇ ਆਪਣੇ ਸ਼ਿਸ਼ ਨੂੰ ਖ਼ਾਸ ਇਸੇ ਮੰਤਵ ਲਈ ਸਿਖਸ਼ਤ ਕੀਤਾ ਸੀ।
ਸਾਰੇ ਫ਼ੈਸਲੇ ਅਗੰਮ ਦੇਸ਼ ਵਿੱਚ ਹੁੰਦੇ ਹਨ
ਇੱਕ ਯੁੱਗ ਨੂੰ ਦੂਜੇ ਯੁੱਗ ਵਿੱਚ ਬਦਲਣ ਲਈ ਸਾਰੇ ਫ਼ੈਸਲੇ ਅਗੰਮ ਦੇਸ਼ ਵਿੱਚ ਹੁੰਦੇ ਹਨ। ਉਹ ਫ਼ੈਸਲੇ ਅਗੰਮ ਦੇਸ਼ ਵਿੱਚ ਚੰਗੇ ਪ੍ਰਭਾਵ ਕਾਰਨ ਹੁੰਦੇ ਹਨ। ਪ੍ਰੰਤੂ ਇੱਥੇ ਇਹਨਾਂ ਫ਼ੈਸਲਿਆਂ ਨੂੰ ਲਾਗੂ ਕਰਨ ਲਈ ਕਾਲ-ਪਾਵਰ ਨੂੰ ਕੋਈ ਹੱਕ ਨਹੀਂ, ਸਿਵਾਏ ਇੱਕ ਪੂਰਨ-ਸ਼ਿਸ ਰਾਹੀਂ, ਜਿਸਨੇ ਕਾਲ-ਪਾਵਰ ਦਾ ਅਮਲੀ ਤੌਰ ’ਤੇ ਟੈਸਟ ਪਾਸ ਕਰ ਲਿਆ ਹੁੰਦਾ ਹੈ। ਇਹੋ ਜਿਹੇ ਵਿਅਕਤੀ ਨੂੰ ਪੂਰੀ ਤਰ੍ਹਾਂ ਖਾਸ ਸ਼ਬਦਾਂ ਰਾਹੀਂ, ਦਸਮ ਦੁਆਰ (Tenth Door or 3rd plane) ਤੱਕ ਕੰਮ ਕਰ ਰਹੀਆਂ ਤਾਕਤਾਂ ਨੂੰ ਬੰਨਣ ਲਈ ਅਤੇ ਪਹਿਲੇ ਮੰਡਲ ਤੱਕ ਨੀਚੇ ਲਿਆਉਣ ਲਈ ਤਿਆਰ ਕੀਤਾ ਹੁੰਦਾ ਹੈ।
ਸਭ ਤੋਂ ਮੁਸ਼ਕਲ ਕੰਮ ਨਰਕ ਵਿੱਚ ਦਾਖ਼ਲ ਹੋਣਾ ਹੁੰਦਾ ਹੈ ਅਤੇ ਧਰਮਰਾਜ (Lord of Justice) ਅਤੇ ਹੋਰ ਡਰਾਉਣੇ ਅਤੇ ਖਤਰਨਾਕ ਕਾਲ-ਪਾਵਰ ਦੇ ਵਰਕਰਾਂ ਦਾ ਪਤਾ ਲਾਉਣਾ ਹੁੰਦਾ ਹੈ। ਉਨ੍ਹਾਂ ਨੂੰ ਵੇਖਦਿਆਂ ਹੀ ਆਮ ਰੂਹ ਆਪਣੇ ਆਪ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੰਦੀ ਹੈ।
ਧਰਮਰਾਜ ਤੋਂ ਇਲਾਵਾ ਹੋਰ 42 ਭੈ-ਭੀਤ ਕਰਨ ਵਾਲੇ ਮੁਖੀ ਹੁੰਦੇ ਹਨ, ਹਰ ਇੱਕ ਦਾ ਵੱਖ-ਵੱਖ ਕੰਮ ਹੁੰਦਾ ਹੈ। ਇਨ੍ਹਾਂ 42 ਨੇ ਹੋਰ ਆਪਣੇ ਅੱਗੇ ਕਰੋੜਾਂ ਹੀ ਕਾਮਿਆਂ ਨੂੰ ਦੁਨੀਆਂ ਵਿੱਚ ਕਾਲ ਦੀਆਂ ਜਕੜਾਂ ਵਿੱਚ ਬੰਨ੍ਹੇ ਰੱਖਣ ਲਈ ਆਪਣਾ ਜਾਲ ਵਿਛਾਇਆ ਹੁੰਦਾ ਹੈ।
ਫ਼ੈਸਲੇ ਕਿਵੇਂ ਸੁਣਾਏ ਜਾਂਦੇ ਹਨ
ਪਲ-ਪਲ ਪਿਛੋਂ ਕਾਲ-ਪਾਵਰ ਪੂਰਨ ਸਤਿ-ਪੁਰਸ਼ ਦੇ ਫ਼ੈਸਲੇ ਨੂੰ ਸਧਾਰਣ ਢੰਗ ਨਾਲ ਟਾਲਦੀ ਹੈ। ਜੇਕਰ ਕਾਲ-ਪਾਵਰ ਹੁਕਮ ਨਹੀਂ ਮੰਨਦੀ, ਤਾਂ ਆਖ਼ਰੀ ਫ਼ੈਸਲਾ ਜਿਹੜਾ ਅਗੰਮ ਦੇਸ਼ ਵਿੱਚ ਹੋਇਆ ਹੁੰਦਾ ਹੈ, ਉਸਨੂੰ ਉਸ ਵਿਅਕਤੀ ਰਾਹੀਂ ਸੁਣਾਇਆ ਜਾਂਦਾ ਹੈ, ਜਿਸ ਨੇ ਪਹਿਲਾਂ ਹੀ ਕਾਲ-ਪਾਵਰ ਦਾ ਟੈਸਟ ਪਾਸ ਕੀਤਾ ਹੁੰਦਾ ਹੈ ਅਤੇ ਨਰਕ ਵਿੱਚ ਜਾ ਕੇ ਕੰਮ ਬੰਦ ਕਰ ਸਕਦਾ ਹੈ।
ਪੂਰਨ ਸਤਿ-ਪੁਰਸ਼ ਦੇ ਖਾਸ ਸ਼ਬਦ ਨਾਲ, ਉਸ ਵਿਅਕਤੀ ਨੂੰ ਫਿਰ ਨਰਕ ਵਿੱਚ ਭੇਜਿਆ ਜਾਂਦਾ ਹੈ। ਗੁਰੂ ਦੇ ਸ਼ਬਦ, ਸ਼ਿਸ਼ ਦੇ ਨਰਕ ਦੀਆਂ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਨ ਵਿੱਚ ਮਦਦ ਕਰਦੇ ਹਨ।
ਧਰਮਰਾਜ ਦਾ ਸਿੰਘਾਸਨ, ਨਰਕ ਦੇ ਦਰਵਾਜ਼ੇ ਵਿੱਚ ਜਾਣ ਤੋਂ ਪਹਿਲਾਂ ਬਣਿਆ ਹੁੰਦਾ ਹੈ। ਹੁਕਮ (ਫ਼ੈਸਲਾ) ਧਰਮਰਾਜ ਨੂੰ ਵਿਖਾਇਆ ਜਾਂਦਾ ਹੈ ਅਤੇ ਉਸਦੇ ਸਾਹਮਣੇ ਓਨਾਂ ਚਿਰ ਤੱਕ ਰੱਖਿਆ ਜਾਂਦਾ ਹੈ ਜਿੰਨਾ ਚਿਰ ਤੱਕ ਉਹ ਆਪਣੀ ਤਾਕਤ ਨੂੰ ਖ਼ਤਮ ਨਹੀਂ ਕਰਦਾ ਅਤੇ ਗੁਰੂ-ਪਾਵਰ ਦੇ ਹੁਕਮ ਅੱਗੇ ਸਿਰ ਨਹੀਂ ਝੁਕਾਉਂਦਾ।
ਇਸ ਸਮੇਂ ਉਹ ਸ਼ਿਸ਼ ਨੂੰ ਆਪਣੀ ਸਾਰੀ ਤਾਕਤ ਨਾਲ ਡਰਾਉਂਦਾ ਹੈ।
( ਨੋਟ: ਕਾਲ-ਪਾਵਰ ਕੋਲ ਅਣ-ਗਿਣਤ ਸ਼ਕਤੀਆਂ ਹਨ, ਜਿਸ ਨਾਲ ਉਹ ਸ਼ਿਸ਼ ਨੂੰ ਨੀਵਾਂ ਵਿਖਾਉਣ ਲਈ ਆਪਣਾ ਪੂਰਾ ਯਤਨ ਕਰਦਾ ਹੈ। )
ਸਾਰੇ (42) ਬਤਾਲੀਆਂ ਨੂੰ ਹੀ ਉਹ ਜਿਹੜੇ ਅੱਡ-ਅੱਡ ਭਿਆਨਕ ਅਤੇ ਖਤਰਨਾਕ ਅਸਥਾਨਾਂ ਦੇ ਮਾਲਕ ਹੁੰਦੇ ਹਨ, ਉਨ੍ਹਾਂ ਸਾਰਿਆਂ ਨੂੰ ਗੁਰੂ ਦਾ ਹੁਕਮ ਵਿਖਾਇਆ ਜਾਂਦਾ ਹੈ, ਓਨਾਂ ਚਿਰ ਤੱਕ, ਜਿੰਨਾ ਚਿਰ ਤੱਕ, ਉਹ ਪੂਰਨ ਸਤਿ-ਪੁਰਸ਼ ਦੇ ਹੁਕਮ ਨੂੰ ਮੰਨਕੇ ਉਸ ਅੱਗੇ ਸਿਰ ਨਹੀਂ ਝੁਕਾਉਂਦੇ ਅਤੇ ਆਪਣੀ ਤਾਕਤ ਨੂੰ ਛੱਡ ਕੇ ਆਪਣੇ ਆਪ ਨੂੰ ਉਸਦੇ ਹਵਾਲੇ ਨਹੀਂ ਕਰਦੇ। ਜੇਕਰ ਉਹ ਸ਼ਿਸ਼, ਜਿਹੜਾ ਨਰਕ ਵਿਚ ਜਾਂਦਾ ਹੈ, ਉਹ ਡਰ ਜਾਵੇ ਅਤੇ ਆਪਣੇ ਆਪ ਨੂੰ ਕਾਲ-ਪਾਵਰ ਦੇ ਹਵਾਲੇ ਕਰ ਦੇਵੇ ਅਤੇ ਆਪ ਉਨ੍ਹਾਂ ਦੇ ਕੰਟਰੋਲ ਵਿੱਚ ਆ ਜਾਵੇ, ਤਾਂ ਗੁਰੂ ਦਾ ਮਿਸ਼ਨ ਸਤਿਯੁਗ ਵੱਲ ਨਹੀਂ ਜਾ ਸਕਦਾ। ਭਾਵ ਗੁਰੂ ਦਾ ਮਿਸ਼ਨ ਫੇਲ੍ਹ ਹੋ ਜਾਂਦਾ ਹੈ। ਫਿਰ ਗੁਰੂ-ਪਾਵਰ ਇਸ ਮੌਕੇ ਨੂੰ ਗਵਾ ਲੈਂਦੀ ਹੈ। ਇਸ ਕਰਕੇ ਸਾੜਸਤੀ ਦਾ ਸਮਾਂ, ਗੁਰੂ-ਪਾਵਰ ਲਈ ਜ਼ਿੰਦਗੀ ਅਤੇ ਮੌਤ ਦਾ ਸਮਾਂ ਹੁੰਦਾ ਹੈ। ਇਸ ਫ਼ੈਸਲੇ ਤੋਂ ਪਿਛੋਂ, ਜਿਹੜਾ ਸਾਰੀਆਂ ਕਾਲ-ਤਾਕਤਾਂ ਨੇ ਸਵੀਕਾਰ ਕੀਤਾ ਹੈ, ਗੁਰੂ ਇਸ ਤੋਂ ਅੱਗੇ ਕਾਲ-ਪਾਵਰ ਨੂੰ ਕੁਝ ਹੋਰ ਸਮਾਂ ਦੇ ਦਿੰਦਾ ਹੈ, ਤਾਂ ਉਹ ਆਪਣਾ ਕੰਮ ਪੂਰੀ ਤਰ੍ਹਾਂ ਸਮੇਟ ਲਵੇ।
ਇਸ ਸਮੇਂ ਵਿੱਚ ਕਾਲ-ਪਾਵਰ ਆਪਣਾ ਪੱਧਰ ਠੀਕ ਕਰਦੀ ਹੈ
ਇਹ ਸਮਾਂ ਬਹੁਤ ਤਬਾਹੀ ਕਰਨ ਵਾਲਾ ਅਤੇ ਭਿਆਨਕ ਹੁੰਦਾ ਹੈ, ਜਦੋਂ ਕਿ ਕਾਲ-ਪਾਵਰ ਆਪਣਾ ਹਰ ਇਕ ਹਥਿਆਰ ਗੁਰੂ-ਪਾਵਰ ਦੇ ਵਿਰੁੱਧ ਚੁੱਕਦੀ ਹੈ। ਇਸ ਸਮੇਂ ਕਾਲ-ਪਾਵਰ ਦੀਆ ਦੁਨੀਆਂ ਦੀ ਤਬਾਹੀ ਕਰਨ ਦੇ ਲਈ ਵੱਧ ਤੋਂ ਵੱਧ ਕੋਸ਼ਿਸ਼ ਕਰਦੀ ਹੈ ਅਤੇ ਆਪਣਾ ਪੱਧਰ ਠੀਕ ਰੱਖਦੀ ਹੈ।
ਗੁਰੂ-ਪਾਵਰ ਆਪਣਾ ਕੰਮ ਪੂਰਾ ਕਰਦਾ ਹੈ
ਇਸ ਸਮੇਂ ਤੋਂ ਪਿਛੋਂ ਗੁਰੂ-ਪਾਵਰ ਆਪਣਾ ਕੰਮ ਪੂਰਾ ਕਰਦਾ ਹੈ, ਜਿਹੜਾ ਕਾਲ-ਪਾਵਰ ਦੀ ਵਜ੍ਹਾ ਕਰਕੇ ਅਜੇ ਅਧੂਰਾ ਸੀ। ਗੁਰੂ-ਪਾਵਰ ਆਮ ਤੌਰ ’ਤੇ ਕਾਲ-ਪਾਵਰ ਨਾਲੋਂ ਅੱਧਾ ਸਮਾਂ ਲੈਂਦੀ ਹੈ। ਇਸ ਤੋਂ ਪਿਛੋਂ ਸਤਿਯੁਗ ਸ਼ੁਰੂ ਹੋ ਜਾਂਦਾ ਹੈ।
ਸਤਿਯੁਗ (Golden-Age)
ਸਤਿਯੁਗ (Golden Age) ਅਤੇ ਕਲਯੁਗ (Iron Age) ਦੋ ਭਰਾ ਹਨ — ਕਲਯੁਗ ਬਹੁਤ ਹੀ ਸ਼ਰਾਰਤੀ, ਬੇਚੈਨ, ਕਿਸੇ ਵੀ ਗੱਲ ’ਤੇ ਪੂਰਾ ਨਹੀਂ ਉਤਰਦਾ ਅਤੇ ਸੱਚਾਈ ਨਾਲ ਕਦੇ ਸਹਿਮਤ ਨਹੀਂ ਹੁੰਦਾ। ਇਸਦਾ ਕੰਮ ਹਰ ਥਾਂ ਉਤੇ ਸਮੱਸਿਆਵਾਂ ਖੜ੍ਹੀਆਂ ਕਰਨਾ ਹੁੰਦਾ ਹੈ। ਇਹ ਉਨ੍ਹਾਂ ਦਾ ਦੁਸ਼ਮਣ ਹੈ, ਜਿਹੜੇ ਇਸਦੇ ਅਸਰ ਹੇਠਾਂ ਨਹੀਂ ਆਉਂਦੇ ਅਤੇ ਇਸ ਦੀ ਹਾਮੀ ਨਹੀਂ ਭਰਦੇ।
ਇਸ ਦੇ ਉਲਟ, ਸਤਿਯੁਗ ਬਹੁਤ ਹੀ ਚੰਗਾ, ਬੜਾ ਹੀ ਪਵਿੱਤਰ ਹੈ ਅਤੇ ਇਸ ਦੇ ਚਾਰ ਸਥੰਮ ਹਨ: ਸੱਚਾਈ (Truth), ਤਪੱਸਿਆ (Penance), ਹਮਦਰਦੀ (Compassion), ਦਾਨ (Charity)।
ਸਤਿਯੁਗ ਵਿੱਚ ਸਾਰਿਆਂ ਨੂੰ ਹੀ ਇਹ ਸੁਨਿਹਰੀ ਮੌਕਾ ਮਿਲਦਾ ਹੈ ਕਿ ਉਹ ਆਪਣੇ ਵਿੱਚ ਜਾਗ੍ਰਿਤੀ ਪੈਦਾ ਕਰਕੇ ਵਾਪਸ ਆਪਣੇ ਨਿਜ-ਘਰ ਜਾ ਸਕਣ, ਜਦੋਂ ਕਿ ਕਾਲ-ਪਾਵਰ, ਦੇਵੀਆਂ ਦੇਵਤੇ ਅਤੇ ਅਵਤਾਰ ਹੋਰ ਕੰਮਾਂ ਵਿੱਚ ਆਪਣਾ ਵੱਧ ਤੋਂ ਵੱਧ ਕੰਟਰੋਲ ਰੱਖਦੇ ਹਨ। ਕੋਈ ਵੀ ਮੁਕੰਮਲ ਰੂਹ ਵਾਪਸ ਜਾ ਸਕਦੀ ਹੈ।
ਸਤਿਯੁਗ ਦੇ ਵਿੱਚ ਗੁਰੂ-ਪਾਵਰ ਦੀ ਅਗਵਾਈ ਖਤਮ ਹੋ ਜਾਂਦੀ ਹੈ। ਸਾੜਸਤੀ ਦੇ ਅਖੀਰ ਵਿੱਚ ਕਲਯੁਗ ਦੇ ਸਾਰੇ ਕਾਨੂੰਨ ਖ਼ਤਮ ਹੋ ਜਾਂਦੇ ਹਨ ਅਤੇ ਨਵੇਂ ਕਾਨੂੰਨ, ਜੋ ਗੁਰੂ-ਪਾਵਰ ਨੇ ਚੌਦਾਂ ਸਾਲਾਂ ਵਿੱਚ ਬਣਾਏ ਹੁੰਦੇ ਹਨ, ਉਹ ਲਾਗੂ ਹੋ ਜਾਂਦੇ ਹਨ। ਇਥੋਂ ਤੱਕ ਕਿ ਰੂਹ ਦੀ ਤਰੱਕੀ ਕਰਨ ਦੀ ਰਫ਼ਤਾਰ ਕੀੜੀ ਦੀ ਚਾਲ ਦੀ ਤਰ੍ਹਾਂ ਧੀਮੀ ਹੋ ਜਾਂਦੀ ਹੈ।
ਲੰਬਾ ਸਮਾਂ
ਇਹ ਕਿਹਾ ਜਾਂਦਾ ਹੈ ਕਿ ਸਤਿਯੁਗ ਸਾਰੇ ਤਿੰਨਾਂ ਯੁੱਗਾਂ ਨਾਲੋਂ ਲੰਬਾ ਹੁੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਦੀ ਨੀਂਹ ਬਹੁਤ ਮਜ਼ਬੂਤ ਹੁੰਦੀ ਹੈ ਅਤੇ ਇਸ ਨੇ ਚਾਰ ਸਥੰਮਾਂ ਉੱਤੇ ਖੜਾ ਹੋਣਾ ਹੁੰਦਾ ਹੈ। ਸਤਿਯੁਗ ਵਿੱਚ ਸੰਤੁਸ਼ਟਤਾ (Contentment) ਦੀ ਗੱਡੀ ਦਾ ਚਾਲਕ ‘ਸੱਚਾਈ’ ਹੁੰਦਾ ਹੈ। ਸਾਰੇ ਹੀ ਕਾਨੂੰਨ ਅਤੇ ਸਾਰਾ ਵਰਤੋਂ ਵਿਹਾਰ ਸੱਚਾਈ ‘ਤੇ ਨਿਰਭਰ ਕਰਦਾ ਹੈ। ਇੱਥੇ ਕਿਸੇ ਨਾਲ ਕੋਈ ਰਿਆਇਤ (Concession) ਜਾ ਕਈ ਲਿਹਾਜ ਨਹੀਂ…
“ਇੱਥੇ ਜੋ ਬੀਜੋਗੇ, ਉਹ ਹੀ ਕੱਟਣਾ ਪਵੇਗਾ”।
“As you sow, so shall you reap.”
ਸਭ ਤੋਂ ਵੱਧ ਔਖੀ ਗੱਲ ਇਹ ਹੈ, ਜਿਹੜੀ ਆਤਮਾ ਨੂੰ ਤੰਗ ਕਰਦੀ ਹੈ ਅਤੇ ਆਤਮਾ ਅੱਗੇ ਗੁਰੂ ਦੀ ਅਗਵਾਈ ਦੀ ਇੱਛਾ ਕਰਦੀ ਹੈ। ਸਤਿਯੁਗ ਦੇ ਵਿੱਚ ਗੁਰੂ ਦੀ ਅਗਵਾਈ ਖ਼ਤਮ ਹੋ ਜਾਂਦੀ ਹੈ (ਭਾਵੇਂ ਗੁਰੂ ਬਹੁਤ ਹੀ ਦਿਆਲੂ ਅਤੇ ਬਹੁਤ ਹੀ ਕਿਰਪਾਲੂ ਹੈ, ਉਹ ਇਸ ਤਰ੍ਹਾਂ ਨਹੀਂ ਕਰੇਗਾ।
ਤਪੱਸਿਆ (Penance) ਜ਼ਿੰਦਗੀ ਦਾ ਇਕ ਬਹੁਤ ਹੀ ਔਖਾ ਰਸਤਾ ਹੈ, ਕਿਉਂਕਿ ਇਹ ਇੱਕ ਉਸ ਰੂਹ ਲਈ ਬਹੁਤ ਔਖਾ ਹੈ, ਜਿਸ ਨੇ ਤਰੱਕੀ ਨਹੀਂ ਕੀਤੀ, ਉਹ ਪਸਚਾਤਾਪ ਜਾਂ ਤਪੱਸਿਆ ਕਰਕੇ ਹੋਰ ਲੰਬਾ ਸਮਾਂ ਲੰਘਾਉਣਾ ਚਾਹੁੰਦਾ ਹੈ, ਪ੍ਰੰਤੂ ਅੰਤ ਵਿੱਚ ਪਰਮਾਤਮਾ ਦੀ ਦਯਾ ਪ੍ਰਾਪਤ ਕਰਦਾ ਹੈ। ਹਜ਼ੂਰ ਨੇ ਤਿੰਨ ਅਪ੍ਰੈਲ, 1974 ਕਿਹਾ ਕਿ “ਇਕ ਸਮਾਂ ਇਹੋ ਜਿਹਾ ਵੀ ਆਵੇਗਾ, ਜਦੋਂ ਤੁਸੀਂ ਦੀਵਾਰਾਂ ਨੂੰ ਟੱਕਰਾ ਮਾਰੋਗੇ ਅਤੇ ਤੁਹਾਡੀ ਸੁਣਨ ਵਾਲਾ ਕੋਈ ਨਹੀਂ ਹੋਵੇਗਾ”। ਇਸ ਤਰ੍ਹਾਂ ਨਾਲ ਹਜ਼ੂਰ ਸਾਨੂੰ ਇਸ ਚੀਜ਼ ਤੇ ਜ਼ਿਆਦਾ ਜ਼ੋਰ ਦਿੰਦੇ ਹਨ ਕਿ ਸਾਨੂੰ ਸਮੇਂ ਦੀ ਵੱਧ ਤੋਂ ਵੱਧ ਕਦਰ ਕਰਨੀ ਚਾਹੀਦੀ ਹੈ।
ਕਲਯੁਗ ਦੇ ਵਿੱਚ ‘Charity (ਦਾਨ)’, ਸੱਚਾਈ, ਤਪੱਸਿਆ, ਹਮਦਰਦੀ ਇਹਨਾਂ ਤਿੰਨਾਂ ਤੋਂ ਉਪਰ ਹੈ। ਗੁਰੂ ਦੀ ਰਹਿਬਰੀ, ਉਸ ਦੇ ਸ਼ਿਸ਼ ਰਾਹੀਂ ਮਿਲਦੀ ਹੈ। Charity ਅਤੇ ਗੁਰੂ ਦੀ ਬਖਸ਼ਿਸ਼ ਨਾਲ ਜੀਵ ਸਿਖਦਾ ਹੈ, ਕਿ ਮੈਂ ਮੋਹ-ਮਾਇਆ ਤੋਂ ਕਿਵੇਂ ਉਪਰ ਉੱਠਣਾ ਹੈ, ਫਿਰ ਇਸ ਰਾਹੀਂ ਇਹ ਗੁਰੂ ਦੀ ਨਿਰਸਵਾਰਥ ਸੇਵਾ ਕਰਨਾ ਸਿੱਖਦਾ ਹੈ ਅਤੇ ਇਸ ਤਰ੍ਹਾਂ ਉਹ ਆਪਣੇ ਜੀਵਨ ਦੇ ਅਸਲੀ ਮਨੋਰਥ ਦੀ ਗੁੱਥੀ ਨੂੰ ਸੁਲਝਾ ਲੈਂਦਾ ਹੈ। ਬਹੁਤ ਹੀ ਸੌਖੇ ਢੰਗ ਦੀ ਸਿੱਖਿਆ ਨਾਲ, ਗੁਰੂ ਬੱਚੇ ਨੂੰ ਛੇਤੀ ਹੀ ਪਹਿਲੇ ਜੀਵਨ ਵਿੱਚ ਪਾਪਾਂ ਤੋਂ ਬਚਾ ਲੈਂਦਾ ਹੈ। ਕਈ ਵਾਰੀ ਉਹ ਆਪਣੇ ਸ਼ਿਸ਼ ਦੇ ਕਰਮਾਂ ਨੂੰ ਆਪਣੇ ਸਰੀਰ ‘ਤੇ ਵੀ ਝੱਲ ਲੈਂਦਾ ਹੈ।
ਦਾਨ (Charity) ਤੋਂ ਇਲਾਵਾ, ਇਨਸਾਨ ਛੇਤੀ ਸੱਚਾਈ, ਪਸਚਾਤਾਪ, ਅਤੇ ਹਮਦਰਦੀ ਸਬੰਧੀ ਕਲਯੁਗ ਵਿੱਚ ਬਹੁਤ ਛੇਤੀ ਸਿੱਖਦਾ ਹੈ। Penance ਭਾਵ ਘੋਰ ਤਪੱਸਿਆ ਅਤੇ ਪਸਚਾਤਾਪ ਸ਼ਿਸ਼ ਦੇ ਜੀਵਨ ਕਾਲ ਨੂੰ ਲੰਬਾ ਕਰਦਾ ਹੈ। ਕਲਯੁਗ ਵਿੱਚ ਤਪੱਸਿਆ ਜਾਂ ਪਸਚਾਤਾਪ ਮਿਹਨਤ ਕਰਕੇ ਇੱਛਾ ਰਾਹੀਂ (Through yeaning) ਹੀਂ ਪ੍ਰਾਪਤ ਹੁੰਦਾ ਹੈ, ਜਦੋਂ ਕਿ ਸਤਿਯੁਗ (Golden-Age) ਵਿੱਚ ਤਪੱਸਿਆ ਜਾਂ ਪਸਚਾਤਾਪ (Penance) ਕਰਦਿਆਂ ਵਿਅਕਤੀ ਗੁਰੂ ਦੇ ਪਿਆਰ ਨੂੰ ਪਾ ਸਕਦਾ ਹੈ।
ਤਰਸ (Pity), ਰਹਿਮ ਰਾਹੀਂ ਪਵਿਤੱਰਤਾਈ ਨਾਲ ਹੀ ਗੁਰੂ ਸ਼ਿਸ਼ ਨੂੰ ਉਸਦੀਆਂ ਖਾਮੀਆਂ ਤੋਂ ਉਪਰ ਲਿਆਉਂਦਾ ਹੈ। ਜਦੋਂ ਕਿ ਗੁਰੂ-ਪਾਵਰ ਜਾਣਦੀ ਹੈ ਕਿ ਕਲਯੁਗ ਦਾ ਸਮਾਂ ਸਭ ਤੋਂ ਛੋਟਾ ਹੁੰਦਾ ਹੈ ਅਤੇ ਹਰ ਇੱਕ ਵਿਅਕਤੀ ਆਪਣੇ ਜੀਵਨ ਦੇ ਅਸਲੀ ਮਨੋਰਥ ਨੂੰ ਹੱਲ ਕਰਨ ਦੀ ਇੱਛਾ ਕਰਦਾ ਹੈ। ਸਾਰੇ ਗੁਰੂ, ਜਿਹੜੇ ਇਸ ਕਲਯੁਗ ਵਿੱਚ ਆਏ, ਉਨ੍ਹਾਂ ਕਿਹਾ ਕਿ ਸਮਾਂ ਬਹੁਤ ਥੋੜ੍ਹਾ ਹੈ, ਜਦੋਂ ਕਿ ਸ਼ਿਸ਼ ਲਈ ਅਜੇ ਬਹੁਤ ਕੁਝ ਕਰਨਾ ਬਾਕੀ ਹੈ।
ਸਤਿਯੁਗ ਵਿੱਚ ਇਕ ਆਦਮੀ ਦੀ ਜ਼ਿੰਦਗੀ ਵਿੱਚ ਥੋੜ੍ਹਾ ਔਸਤਨ ਫ਼ਰਕ ਹੁੰਦਾ ਹੈ। ਸੰਤਾਂ ਦੇ ਕਥਨ ਅਨੁਸਾਰ ਵਿਅਕਤੀ ਹਜ਼ਾਰਾਂ ਹੀ ਸਾਲ ਸਤਿਯੁਗ ਵਿੱਚ ਰਹਿੰਦਾ ਹੈ। ਇਸ ਦਾ ਭਾਵ ਹੈ ਕਿ ਰੂਹ ਦੀ ਤਰੱਕੀ ਦੀ ਚਾਲ ਕੀੜੀ ਦੀ ਤਰ੍ਹਾਂ ਬਹੁਤ ਹੀ ਜ਼ਿਆਦਾ ਹੌਲੀ ਹੋ ਜਾਂਦੀ ਹੈ। ਇਸ ਲਈ ਵਿਅਕਤੀ ਨੂੰ ਸੈਂਕੜੇ ਵਾਰ ਹੀ ਪਸਚਾਤਾਪ ਲਈ ਆਉਣਾ ਅਤੇ ਜੀਵਨ ਦੀ ਬੁਝਾਰਤ ਨੂੰ ਹੱਲ ਕਰਨ ਦੀ ਇੱਛਾ ਕਰਨੀ ਪੈਂਦੀ ਹੈ। ਇਹ ਸਾਰਾ ਸਮਾਂ ਮਨੁੱਖੀ ਕਾਲ ਦੇ ਬਣਨ ਦਾ ਸਮਾਂ ਹੁੰਦਾ ਹੈ।