ਕਿਤਾਬ ਦਾ ਅਧਿਆਇ “ਹਮੇਸ਼ਾ ਗੁਰੂ ਦੇ ਨਾਲ, ਭਾਗ ੧” ਡਾ: ਹਰਭਜਨ ਸਿੰਘ ਦੁਆਰਾ
[Third World Tour]
ਡੇਹਰਾਦੂਰਨ ਰਹਿਣ ਦੇ ਸਮੇਂ
ਮਾਨਵ ਕੇਂਦਰ ਵਿੱਚ ਜੂਨ 1972 ਵਾਲੇ ਦਿਨ, ਹਜ਼ੂਰ ਨੇ ਮੈਨੂੰ ਪੁੱਛਿਆ, “ਕੀ ਤੂੰ ਪੱਛਮੀ ਦੇਸ਼ਾਂ ਦੇ ਟੂਰ ਤੇ ਜਾਣ ਲਈ ਮੇਰੇ ਨਾਲ ਜਾ ਸਕਦਾ ਹੈ”?
ਮੈਂ ਖੁਸ਼ੀ-ਖੁਸੀ ਸਵੀਕਾਰ ਕੀਤਾ। ਹਜ਼ੂਰ ਨੇ ਕਿਹਾ, “ਤੁਹਾਡੀ ਇਕ ਮਹੀਨੇ ਦੀ ਆਮਦਨ ਕਿੰਨੀ ਹੈ”? ਮੈਂ ਉਤਰ ਦਿਤਾ, “ਹਜ਼ੂਰ ਮੈਂ ਇਕ ਮਹੀਨੇ ਵਿੱਚ ਦੋ ਹਜ਼ਾਰ (2000) ਕਮਾ ਲੈਂਦਾ ਹਾਂ”। ਹਜ਼ੂਰ ਨੇ ਕਿਹਾ, “ਮੈਂ ਤੈਨੂੰ ਬਾਰਾਂ ਹਜ਼ਾਰ (12,000) ਰੁਪੈ ਇਕ ਮਹੀਨੇ ਦੇ ਦੇਵਾਂਗਾ, ਜੇਕਰ ਤੂੰ ਛੇ ਮਹੀਨੇ ਮੇਰੇ ਨਾਲ ਰਹੇਗਾ”।
ਮੈਂ ਉਤਰ ਦਿਤਾ, “ਮੈਂ ਇਹ ਰਕਮ ਮਿਸ਼ਨ ਵਿੱਚ ਦੇਵਾਂਗਾ, ਕਿਉਂਕਿ ਮੇਰਾ ਵਿਚਾਰ ਕੁਝ ਦੇਣ ਦਾ ਹੈ, ਲੈਣ ਦਾ ਨਹੀਂ”। ਹਜ਼ੂਰ ਨੇ ਫਿਰ ਮੈਨੂੰ ਟੂਰ ਤੇ ਜਾਣ ਬਾਰੇ ਕਿਹਾ।
ਥੋੜੇ ਚਿਰ ਪਿਛੋਂ ਤਾਈ ਜੀ ਨੇ ਮੈਨੂੰ ਸੱਦਿਆ ਅਤੇ ਮੈਂ ਉਹਨਾਂ ਕੋਲ ਗਿਆ। ਹਜ਼ੂਰ ਨੇ ਮੈਨੂੰ ਮੇਰੇ ਹੋਰ ਘਰੋਗੀ ਕੰਮਾਂ-ਧੰਦਿਆਂ ਬਾਰੇ ਪੁੱਛਿਆ ਅਤੇ ਮੈਨੂੰ ਨਸੀਹਤ ਦਿਤੀ, ਕਿ ਤੂੰ ਜਿਵੇਂ ਵੀ ਹੋ ਸਕਦਾ ਹੈ, ਆਪਣੇ ਘਰ ਨੂੰ ਸੈੱਟ ਕਰ। ਫਿਰ ਉਹਨਾਂ ਨੇ ਕਿਹਾ, “ਜਿੰਨਾ ਛੇਤੀ ਆਪਣੇ ਘਰ ਦੇ ਕੰਮਾਂ-ਧੰਦਿਆਂ ਨੂੰ ਸੈੱਟ ਕਰਕੇ ਅਜ਼ਾਦ ਹੋ ਜਾਵੇਂਗਾ, ਉਨੀ ਹੀ ਛੇਤੀ ਮੈਂ ਤੈਨੂੰ ਮਿਸ਼ਨ ਵਿੱਚ ਵਰਤ ਸਕਾਂਗਾ”।
ਤੀਜੀ ਵਿਸ਼ਵ ਯਾਤਰਾ
ਸੰਤ ਕਿਰਪਾਲ ਸਿੰਘ ਜੀ 26 ਅਗਸਤ ਸੰਨ 1972 ਨੂੰ ਪੱਛਮੀ ਦੇਸ਼ਾਂ ਦੀ ਯਾਤਰਾ ਲਈ ਗਏ। 25 ਅਗਸਤ 1972 ਈ: ਬਹੁਤ ਸਾਰੇ ਲੋਕ ਆਸ਼ਰਮ ਵਿੱਚ ਇਕੱਠ ਹੋ ਗਏ। ਹਜ਼ੂਰ ਨੇ ਸਤਿਸੰਗ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਜਿੰਨੀ ਛੇਤੀ ਹੋ ਸਕਿਆ, ਮੈਂ ਉਨੀ ਛੇਤੀ ਹੀ ਵਾਪਸ ਆਵਾਂਗਾ। “ਤੁਸੀਂ ਆਪਣੇ ਦਿਲਾਂ ਵਿੱਚ ਆਪਣੇ ਗੁਰੂ ਦਾ ਪਿਆਰ ਰਖੋ, ਗੁਰੂ ਦੇ ਦਿਲ ਵਿੱਚ ਪਹਿਲਾਂ ਹੀ ਤੁਹਾਡੇ ਲਈ ਪਿਆਰ ਹੈ”। ਫਿਰ ਉਨ੍ਹਾਂ ਨੇ ਕਿਹਾ, “ਮੈਨੂੰ ਆਪਣੇ ਬੱਚਿਆਂ ਤੋਂ ਵੱਧ ਹੋਰ ਕੌਣ ਪਿਆਰਾ ਹੋ ਸਕਦਾ ਹੈ”? ਹਜ਼ੂਰ ਨੇ ਕਿਹਾ ਕਿ ਬਹੁਤ ਸਾਰੇ ਲੋਕ ਬੜੀ ਬੇ-ਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਕਿਉਂਕਿ ਅੱਜ ਤੋਂ ਨੌਂ ਸਾਲ ਪਹਿਲਾਂ ਮੈਂ ਪੱਛਮੀ ਦੇਸ਼ਾਂ ਦੀ ਯਾਤਰਾ ਕੀਤੀ ਸੀ।
ਹਜ਼ੂਰ ਜਰਮਨੀ (Germany), ਸਵਿਟਰਜ਼ਰਲੈਂਡ (Switzerland), ਫਰਾਂਸ (France), ਇੰਗਲੈਂਡ (England), ਅਮਰੀਕਾ (America), ਕਨੇਡਾ (Canada) ਅਤੇ ਮੈਕਸੀਕੋ (Mexico) ਦੇ ਵੱਡੇ-ਵੱਡੇ ਸ਼ਹਿਰਾਂ ਵਿੱਚ ਗਏ। ਹਰ ਥਾਂ ਉਤੇ ਉਨ੍ਹਾਂ ਦੇ ਹਜ਼ਾਰਾਂ ਹੀ ਸ਼ਰਧਾਲੂਆਂ ਵਲੋਂ ਨਿੱਘਾ ਸੁਆਗਤ ਕੀਤਾ ਗਿਆ।
ਉਨ੍ਹਾਂ ਨੇ ਤਕਰੀਬਨ ਨੌਂ ਸਾਲ ਪਿਛੋਂ ਹਜ਼ੂਰ ਨੂੰ ਇੱਥੇ ਵੇਖਿਆ, ਬਹੁਤ ਸਾਰਿਆਂ ਦੀਆਂ ਅੱਖਾਂ ਵਿੱਚ ਅੱਥਰੂ ਸਨ। ਇਸ ਦ੍ਰਿਸ਼ ਨੂੰ ਸ਼ਬਦਾਂ ਰਾਹੀਂ ਰੂਪ ਦੇਣਾ ਔਖਾ ਹੈ, ਕਿ ਕਿਵੇਂ ਹਜ਼ੂਰ ਨੇ ਆਪਣੇ ਹਜ਼ਾਰਾਂ ਹੀ ਬੱਚਿਆਂ ਦੇ ਦਿਲਾਂ ਵਿੱਚ ਆਪਣਾ ਪਿਆਰ ਭਰਿਆ ਹੋਇਆ ਸੀ। ਉਹ ਆਪਣੇ ਬੱਚਿਆਂ ਦੇ ਦਿਲਾਂ ਵਿੱਚ ਏਨਾ ਪ੍ਰਭਾਵਸ਼ਾਲੀ ਪਿਆਰ ਛੱਡ ਗਏ ਹਨ ਕਿ ਉਹ ਆਪਣਾ ਸਾਰਾ ਜੀਵਨ ਉਨ੍ਹਾਂ ਨੂੰ ਯਾਦ ਰੱਖਣਗੇ।
ਹਜ਼ੂਰ ਨੇ ਦਸਿਆ “ਇਸ ਵਾਰੀ ਮੈਂ ਤੁਹਾਡੇ ਗੁਰੂ ਪ੍ਰਤੀ ਵਿਸ਼ਵਾਸ ਤੁਹਾਡੀ ਸ਼ਰਧਾ ਅਤੇ ਤੁਹਾਡੇ ਪਿਆਰ ਦੀ ਖਾਤਰ ਆਇਆ ਹਾਂ”। — “ਇਸ ਸੁਨਿਹਰੀ ਮੌਕੇ ਦਾ ਲਾਭ ਉਠਾਉ। ਮੈਂ ਲਗਭਗ ਅੱਸੀ ਸਾਲ ਦੇ ਲਾਗੇ ਹੋ ਗਿਆ ਹਾਂ। ਪ੍ਰਮਾਤਮਾ ਹੀ ਜਾਣਦਾ ਹੈ ਕਿ ਫਿਰ ਆਵਾਂਗਾ ਜਾਂ ਨਹੀਂ। ਪ੍ਰੰਤੂ ਉਸ ਤੇ ਵਿਸ਼ਵਾਸ ਰੱਖੋ, ਉਹ ਤੁਹਾਨੂੰ ਨਿਰਾਸ਼ ਨਹੀਂ ਹੋਣ ਦੇਵੇਗਾ”। — “ਮੈਂ ਪਹਿਲਾਂ ਇੱਕ ਇਨਸਾਨ ਹਾਂ, ਪ੍ਰਚਾਰਕ ਨਹੀਂ। ਮੈਂ ਤੁਹਾਨੂੰ ਸਿਰਫ਼ ਆਪਣੇ ਦਿਲੀ ਪਿਆਰ ਦੀਆਂ ਗੱਲਾਂ ਦੱਸ ਸਕਦਾ ਹਾਂ, ਜਿਹੜੀਆਂ ਦਿਲ ਦੀਆਂ ਗਹਿਰਾਈਆਂ ਵਿਚੋਂ ਨਿਕਲਦੀਆਂ ਹਨ ਅਤੇ ਮਨ ਤੱਕ ਪਹੁੰਚਾਈਆਂ ਜਾਂਦੀਆਂ ਹਨ”।
2 ਜਨਵਰੀ, 1973 ਨੂੰ ਹਜ਼ੂਰ ਪੱਛਮੀ ਦੇਸ਼ਾਂ ਤੋਂ ਵਾਪਸ ਆਏ
ਹਜ਼ਾਰਾਂ ਹੀ ਲੋਕ ਭਾਰਤ ਦੇ ਹਰ ਕੋਨੇ ਤੋਂ ਸਾਵਨ-ਆਸ਼ਰਮ ਦਿੱਲੀ ਵਿੱਚ ਹਜ਼ੂਰ ਦੇ ਸਵਾਗਤ ਲਈ ਪਹੁੰਚੇ। ਹਜ਼ੂਰ ਜਦੋਂ ਆਸ਼ਰਮ ਪਹੁੰਚੇ, ਤਾਂ ਸਿੱਧੇ ਗੁਸਲਖਾਨੇ ਵਿੱਚ ਗਏ। ਇਕ ਪੈਰ ਗੁਸਲਖਾਨੇ ਦੇ ਅੰਦਰ ਸੀ ਅਤੇ ਦੂਜਾ ਬਾਹਰ, ਹਜ਼ੂਰ ਨੇ ਤਾਈ ਜੀ ਨੂੰ ਪੁੱਛਿਆ, “ਕੋਣ, ਕੌਣ ਆਇਆ ਹੈ”? (ਭਾਵੇਂ ਹਜ਼ੂਰ ਨੇ ਹਜ਼ਾਰਾਂ ਹੀ ਉਨ੍ਹਾਂ ਲੋਕਾਂ ਨੂੰ ਵੇਖਿਆ ਸੀ, ਜਿਹੜੇ ਹਜ਼ੂਰ ਦੇ ਚਾਹਵਾਨ ਸਨ) ਤਾਈ ਜੀ ਨੇ ਕਿਹਾ, “ਸਾਰੇ ਸੈਂਟਰਾਂ ਤੋਂ ਸੰਗਤ ਆਈ ਹੈ”। ਹਜ਼ੂਰ ਨੇ ਫਿਰ ਪੁੱਛਿਆ, “ਪੰਜਾਬ ਤੋਂ ਕੌਣ ਆਇਆ ਹੈ”? ਤਾਈ ਜੀ ਨੇ ਉੱਤਰ ਦਿੱਤਾ, “ਪੰਜਾਬ ਦੇ ਸਾਰੇ ਸੈਂਟਰਾਂ ਵਿਚੋਂ ਤੁਹਾਡੇ ਸ਼ਿਸ਼ ਆਏ ਹਨ ਅਤੇ ਅੰਮ੍ਰਿਤਸਰ ਤੋਂ, ਜਿਸ ਨੂੰ ਤੁਹਾਨੂੰ ਮਿਲਣ ਦੀ ਇੱਛਾ ਹੈ, ਉਹ ਵੀ ਆਇਆ ਹੈ”।
ਬਹੁਤ ਸਾਰੇ ਪੰਜਾਬ ਅਤੇ ਹੋਰ ਪਾਸਿਆਂ ਦੇ ਸ਼ਰਧਾਲੂ ਬਰਾਂਡੇ ਦੇ ਸਾਹਮਣੇ ਇਕੱਠੇ ਹੋ ਗਏ ਅਤੇ ਉਥੇ ਇਕ ਕੁਰਸੀ ਰੱਖ ਦਿਤੀ ਗਈ, ਤਾਂ ਕਿ ਸਟੇਜ ਤੇ ਸਤਿਸੰਗ ਕਰਨ ਤੋਂ ਪਹਿਲਾਂ ਉਹ ਉਥੇ ਆਣ ਕੇ ਬੈਠ ਸਕਣ। ਹਜ਼ੂਰ ਨੇ ਇਸ ਤਰ੍ਹਾਂ ਹੀ ਕੀਤਾ। ਉਹ ਕੁਰਸੀ ਉਤੇ ਬੈਠ ਗਏ ਅਤੇ ਅਸਾਂ ਸਾਰਿਆਂ ਨੇ ਉਹਨਾਂ ਦਾ ਦਿਲੀ ਸਤਿਕਾਰ ਕੀਤਾ।
ਹਜ਼ੂਰ ਨੇ ਮੈਨੂੰ ਅੰਮ੍ਰਿਤਸਰ ਸੈਂਟਰ ਬਾਰੇ ਪੁੱਛਿਆ। ਮੈਂ ਕਿਹਾ, ਉਥੇ ਤੁਹਾਡੇ ਸਰੀਰਕ ਤੌਰ ‘ਤੇ ਇੱਥੇ ਨਾ ਹੋਣ ਕਰਕੇ ਵੀ ਦੋ ਘਟਨਾਵਾਂ ਵਾਪਰੀਆਂ ਹਨ। ਹਜ਼ੂਰ ਨੇ ਮੈਨੂੰ ਪੁੱਛਿਆ, “ਤੁਹਾਡਾ ਸਾਥੀ ਕਿਥੇ ਹੈ”? ਮੇਰੀ ਪਤਨੀ ਉਨ੍ਹਾਂ ਦੇ ਨੇੜੇ ਆਈ, ਤਾਂ ਹਜ਼ੂਰ ਨੇ ਉਨ੍ਹਾਂ ਨੂੰ ਪੁੱਛਆ, “ਤੇਰਾ ਅੱਜ ਦਾ ਤਜਰਬਾ ਕੀ ਹੈ”? ਉਹਨਾਂ ਨੇ ਦਸਿਆ, ਇਸ ਦਿਨ ਕਬੀਰ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ ਹਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ,
“ਸੰਤ ਕਿਰਪਾਲ ਸਿੰਘ ਵਾਪਸ ਜਾਣ ਦੀ ਤਿਆਰੀ ਕਰ ਰਿਹਾ ਹੈ,
ਜਦੋਂ ਕਿ ਉਸ ਨੇ ਪੰਜ ਲੱਖ ਰੂਹਾਂ ਨੂੰ ਨਾਮ ਦੇਣਾ ਹੈ,
ਪ੍ਰੰਤੂ ਉਹਨਾਂ ਨੇ ਤਾਂ ਹੁਣ ਤੱਕ ਪੰਜ ਲੱਖ
ਵਿਚੋਂ ਡੇਢ ਲੱਖ ਨੂੰ ਹੀ ਨਾਮ-ਦਾਨ ਦਿਤਾ ਹੈ”।
ਹਜ਼ੂਰ ਨੇ ਉੱਤਰ ਦਿਤਾ, “ਇਹ ਠੀਕ ਹੈ, ਪ੍ਰੰਤੂ ਫਿਰ ਤੁਸੀਂ ਵੀ ਗਰਮ ਬਿਸਤਰਿਆਂ ਵਿੱਚ ਨਹੀਂ ਸੌਂ ਸਕੋਗੇ”।