[Christmas and New Year Message 1966]
5 ਦਸੰਬਰ, 1966, ਸੰਤ ਕਿਰਪਾਲ ਸਿੰਘ ਦੁਆਰਾ ਰਿਕਾਰਡ ਕੀਤਾ ਸੁਨੇਹਾ
ਕ੍ਰਿਸਮਸ ਅਤੇ ਨਵੇਂ ਸਾਲ ਦਾ ਸੁਨੇਹਾ 1966 ਈ: (7:05)
Christmas and New Year Message 1966 (7:05)
ਮੈਂ ਸਿਰਫ਼ ਆਪਣਾ ਸੁਨੇਹਾ ਭੇਜ ਰਿਹਾ ਹਾਂ, ਜੋ ਮੈਂ ਤੁਹਾਨੂੰ ਇਸ ਕ੍ਰਿਸਮਸ ਅਤੇ ਨਵੇਂ ਸਾਲ ਦੇ ਮੌਕੇ ਭੇਜ ਰਿਹਾ ਹਾਂ, ਸਹੀ ਢੰਗ ਨਾਲ ਰਿਕਾਰਡ ਕੀਤਾ ਗਿਆ ਹੈ ਤਾਂ ਜੋ ਤੁਸੀਂ ਮੇਰੀ ਆਵਾਜ਼ ਸੁਣ ਸਕੋ।
ਇਹ ਸਾਲ ਲੰਘ ਰਿਹਾ ਹੈ ਅਤੇ ਨਵਾਂ ਸਾਲ ਜਲਦੀ ਹੀ ਸ਼ੁਰੂ ਹੋਣ ਵਾਲਾ ਹੈ। ਮੌਜੂਦਾ ਸਾਲ ਪੁਰਾਣਾ ਹੋ ਗਿਆ ਹੈ। ਇਸਨੂੰ ਜਾਣ ਦਿਓ। ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਹ ਸਾਲ ਤੁਹਾਡੇ ਲਈ ਚੰਗਾ ਸੀ – ਇੰਨਾ ਚੰਗਾ ਨਹੀਂ ਜਿੰਨਾ ਹੋਣਾ ਚਾਹੀਦਾ ਸੀ। ਪਰ ਪਰਮਾਤਮਾ ਦੀ ਇਹੀ ਮਰਜ਼ੀ ਸੀ।
ਹਾਲਾਂਕਿ, ਮੌਜੂਦਾ ਸਾਲ ਦੌਰਾਨ ਤੁਸੀਂ ਜੋ ਹੋ ਤੁਹਾਨੂੰ ਉਸ ਤੋਂ ਹੋਰ ਚੰਗਾ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਰਮਾਤਮਾ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋ, ਇੱਕ ਸੱਚੇ ਭਗਤ ਬਣੋ, ਪਰਮਾਤਮਾ ਤੋਂ ਅਸੀਸਾਂ ਦੀ ਇੱਛਾ ਕਰੋ। ਉਸਦੀ ਰਹਿਮਤ ਲਈ ਪ੍ਰਾਰਥਨਾ ਕਰੋ। ਉਸ ਨਾਲ ਵਾਅਦਾ ਕਰੋ ਕਿ ਤੁਸੀਂ ਕਿਸੇ ਵੀ ਕੀਮਤ ‘ਤੇ ਬ੍ਰਹਮ ਮਾਰਗ ‘ਤੇ ਜਾਓਗੇ ਅਤੇ ਕੁਝ ਵੀ ਤੁਹਾਨੂੰ ਇਸ ਉਦੇਸ਼ ਨੂੰ ਪ੍ਰਾਪਤ ਕਰਨ ਤੋਂ ਨਹੀਂ ਰੋਕ ਸਕੇਗਾ।
ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇਗਾ, ਜੇਕਰ ਤੁਸੀਂ ਬ੍ਰਹਮ ਮਾਰਗ ਵਿੱਚ ਨਹੀਂ ਡੋਲਦੇ ਜਾਂ ਆਪਣੇ ਇਰਾਦਿਆਂ ਨੂੰ ਢਿੱਲਾ ਨਹੀਂ ਕਰਦੇ। ਦ੍ਰਿੜ ਰਹੋ ਅਤੇ ਅੱਗੇ ਵਧੋ, ਕਿਸੇ ਦੀ ਪਰਵਾਹ ਨਾ ਕਰੋ ਅਤੇ ਇੱਕ – ਮਾਲਕ ਤੋਂ ਇਲਾਵਾ ਕਿਸੇ ਦੀ ਗੱਲ ਨਾ ਮੰਨੋ। ਆਪਣੇ ਦਿਲ ਵਿੱਚ ਪੂਰੀ ਨਿਹਚਾ ਨਾਲ ਆਪਣੇ ਮਾਲਕ ਦੀ ਆਗਿਆ ਦੀ ਪਾਲਣਾ ਕਰੋ। ਜੇਕਰ ਗੁਰੂ ਵਿੱਚ ਵਿਸ਼ਵਾਸ ਘੱਟ ਜਾਂਦਾ ਹੈ, ਤਾਂ ਚੇਲਾ ਡਗਮਗਾ ਜਾਂਦਾ ਹੈ ਅਤੇ ਡਿੱਗ ਪੈਂਦਾ ਹੈ। ਵਿਸ਼ਵਾਸ ਉਸਨੂੰ ਉਨ੍ਹਾਂ ਖੇਤਰਾਂ ਵਿੱਚ ਅੱਗੇ ਲੈ ਜਾਂਦਾ ਹੈ ਜਿੱਥੇ ਪਾਰ ਕਰਨਾ ਅਸੰਭਵ ਹੈ।
ਇਹ ਨਵਾਂ ਸਾਲ ਮੇਰੇ ਲਈ ਅਤੇ ਉਨ੍ਹਾਂ ਲੋਕਾਂ ਲਈ ਇੱਕ ਨਵਾਂ ਜੀਵਨ ਹੈ ਜੋ ਪਰਮਾਤਮਾ ਦੇ ਮਹਾਨ ਕਾਰਜ ਵਿੱਚ ਮੇਰੇ ਨਾਲ ਜੁੜੇ ਹੋਏ ਹਨ। ਇਸ ਸਮੇਂ ਵਿੱਚ ਸਾਨੂੰ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ ਜੋ ਸਿਰਫ਼ ਭਗਤੀ (devotion) ਵੱਲ ਲੈ ਜਾਂਦੀਆਂ ਹਨ। ਇਹ ਕੁਰਬਾਨੀਆਂ ਸਾਡੀਆ ਨੀਵੀਆਂ ਇੱਛਾਵਾਂ, ਨਫ਼ਰਤ, ਦੁਰਭਾਵਨਾ, ਕ੍ਰੋਧ, ਨਾਮ ਅਤੇ ਪ੍ਰਸਿੱਧੀ, ਘਮੰਡ ਅਤੇ ਹੰਕਾਰੀ ਜੀਵਨ ਦੀਆਂ ਹੋਣਗੀਆਂ। ਜਦੋਂ ਤੱਕ ਅਸੀਂ ਖੁਦ ਕੁਰਬਾਨੀ ਦੀ ਮਿਸਾਲ ਨਹੀਂ ਬਣਦੇ, ਅਸੀਂ ਬ੍ਰਹਮ ਮਾਰਗ ਵਿੱਚ ਹੋਰ ਅੱਗੇ ਨਹੀਂ ਵਧ ਸਕਦੇ। ਸਾਡੇ ਕੋਲ ਜੋ ਕੁਝ ਹੈ, ਉਸ ਨੂੰ ਕੁਰਬਾਨ ਕੀਤੇ ਬਿਨਾਂ, ਅਸੀਂ ਉਸਦੀ ਭਗਤੀ ਤੱਕ ਕਿਵੇਂ ਪਹੁੰਚ ਸਕਦੇ ਹਾਂ?
ਨਵਾਂ ਸਾਲ ਆ ਗਿਆ ਹੈ। ਨਵੇਂ ਬਣੋ, ਪੁਰਾਣੇ ਦੀ ਆਲਸ ਛੱਡੋ। ਤੁਹਾਨੂੰ ਜੋ ਹੁਕਮ ਦਿੱਤਾ ਜਾਂਦਾ ਹੈ ਉਸ ਦੀ ਸਪੱਸ਼ਟ ਤੌਰ ‘ਤੇ ਪਾਲਣਾ ਕਰੋ। ਤੁਸੀਂ ਇਸ ਸਾਲ ਅਜਿਹਾ ਕਰਨ ਵਿੱਚ ਅਸਫ਼ਲ ਰਹੇ ਅਤੇ ਤੁਹਾਨੂੰ ਦੁੱਖ ਝੱਲਣਾ ਪਿਆ। ਇਹ ਗਲਤੀਆਂ ਦੁਬਾਰਾ ਨਾ ਦੁਹਰਾਓ।
ਅਮਰੀਕਾ (U.S.A.) ਦੇ ਪੂਰਬ ਅਤੇ ਪੱਛਮ ਵਿੱਚ ਅਤੇ ਹਰ ਜਗ੍ਹਾ ਇੱਕ ਕੇਂਦਰੀ ਪੂਜਾ ਸਥਾਨ ਸਥਾਪਤ ਕੀਤਾ ਜਾਣਾ ਚਾਹੀਦਾ ਹੈ, ਜਿੱਥੇ ਨਾਮ ਦੇ ਤਾਜ਼ਗੀ ਭਰੇ ਝਰਨੇ ਹਜ਼ਾਰਾਂ ਦੁਖੀ ਲੋਕਾਂ ਦੇ ਜ਼ਖਮੀ ਦਿਲਾਂ ਨੂੰ ਸ਼ਾਂਤ ਕਰਨ ਲਈ ਵਰ੍ਹ ਸਕਦੇ ਹਨ। ਉਹ ਦੁਖੀ ਹਨ ਕਿਉਂਕਿ ਉਹ ਉਸ ਤੋਂ ਹੋਰ ਵੀ ਦੂਰ ਹੁੰਦੇ ਜਾ ਰਹੇ ਹਨ। ਧੰਨ ਹਨ ਉਹ ਜਿਨ੍ਹਾਂ ਨੂੰ ਮਾਲਕ ਦੇ ਕੰਮ ਨੂੰ ਪੂਰਾ ਕਰਨ ਚੁਣਿਆ ਗਿਆ ਹੈ।
ਕ੍ਰਿਸਮਸ ਅਤੇ ਨਵਾਂ ਸਾਲ ਮੁਬਾਰਕਾਂ ਨਾਲ ਸ਼ੁਰੂ ਹੋ ਰਿਹਾ ਹੈ। ਤੁਹਾਡਾ ਜੀਵਨ ਪ੍ਰਭੂ ਅਤੇ ਗੁਰੂ ਦੀ ਸੇਵਾ ਲਈ ਸਮਰਪਿਤ ਹੋਵੇ। ਤੁਹਾਡਾ ਸਰੀਰ ਅਤੇ ਮਨ ਪਰਮਾਤਮਾ ਲਈ ਤੀਬਰ ਪਿਆਰ ਨਾਲ ਰੰਗੇ ਜਾਣ।
ਗੁਰੂਆਂ ਦੀਆਂ ਸਿੱਖਿਆਵਾਂ ਇਸ ਤਰ੍ਹਾਂ ਹਨ:
- “ਜਿਹੜਾ ਆਪਣੇ ਭਰਾ ਨੂੰ ਪਿਆਰ ਨਹੀਂ ਕਰਦਾ ਉਹ ਮੌਤ ਵਿੱਚ ਅਭੇਦ ਰਹਿੰਦਾ ਹੈ;”
- “ਮੇਰੇ ਬੱਚਿਓ; ਆਓ ਆਪਾਂ ਸਿਰਫ਼ ਬਚਨ ਵਿੱਚ ਨਹੀਂ, ਨਾ ਹੀ ਜ਼ਬਾਨ ਵਿੱਚ ਸਗੋਂ ਕੰਮ ਅਤੇ ਸੱਚ ਦੇ ਨਾਲ ਪਿਆਰ ਕਰੀਏ।”
- “ਪਿਆਰੇ; ਆਓ ਆਪਾਂ ਇੱਕ ਦੂਜੇ ਨੂੰ ਪਿਆਰ ਕਰੀਏ
(ਖ਼ਾਸਕਰ ਜੋ ਮਾਲਕ ਦੇ ਚਰਨਾਂ ਵਿੱਚ ਸੱਚੇ ਭਾਈਚਾਰੇ ਦੇ ਪਿਆਰ ਦੇ ਰੇਸ਼ਮੀ ਬੰਧਨਾਂ ਨਾਲ ਜੁੜੇ ਹੋਏ ਹਨ)
ਕਿਉਂਕਿ ਪਿਆਰ ਪਰਮਾਤਮਾ ਹੈ ਅਤੇ ਹਰ ਕੋਈ ਜੋ ਪਿਆਰ ਕਰਦਾ ਹੈ ਉਹ ਪਰਮਾਤਮਾ ਤੋਂ ਪੈਦਾ ਹੋਇਆ ਹੈ ਅਤੇ ਪਰਮਾਤਮਾ ਨੂੰ ਜਾਣਦਾ ਹੈ।”- “ਜਿਹੜਾ ਪਿਆਰ ਨਹੀਂ ਕਰਦਾ ਉਹ ਪਰਮਾਤਮਾ ਨੂੰ ਨਹੀਂ ਜਾਣਦਾ, ਕਿਉਂਕਿ ਪਰਮਾਤਮਾ ਪਿਆਰ ਹੈ।”
- “ਪਰਮਾਤਮਾ ਪਿਆਰ ਹੈ। ਅਤੇ ਜੋ ਪਿਆਰ ਵਿੱਚ ਰਹਿੰਦਾ ਹੈ, ਉਹ ਪਰਮਾਤਮਾ ਵਿੱਚ ਰਹਿੰਦਾ ਹੈ ਅਤੇ ਪਰਮਾਤਮਾ ਉਸ ਵਿੱਚ ਰਹਿੰਦਾ ਹੈ।”
ਪਰਮਾਤਮਾ ਦੇ ਰਾਜ ਦਾ ਕਾਨੂੰਨ ਪਿਆਰ ਹੈ। ਉਸਦੇ ਰਾਜ ਨਾਲ ਸਬੰਧਤ ਵਿਅਕਤੀ ਦੇ ਪੂਰੇ ਆਚਰਣ ਸੰਹਿਤਾ ਨੂੰ ਦੋ ਵਿਚਾਰਾਂ ਵਿੱਚ ਸੰਖੇਪ ਕੀਤਾ ਜਾ ਸਕਦਾ ਹੈ;
- ਪਰਮਾਤਮਾ ਦਾ ਪਿਆਰ, ਅਤੇ
- ਮਨੁੱਖ ਦਾ ਪਿਆਰ।
ਆਓ ਆਪਾਂ ਸ਼ਾਂਤੀ, ਸਦਭਾਵਨਾ ਅਤੇ ਪਿਆਰ ਦੀ ਇੱਕ ਨਵੀਂ ਜ਼ਿੰਦਗੀ ਜੀਈਏ। ਧਰਮ ਦਾ ਸਾਰ ਪਿਆਰ, ਸ਼ਾਂਤੀ, ਨਿਮਰਤਾ, ਸੇਵਾ ਅਤੇ ਹਮਦਰਦੀ ਹੈ। ਸਾਰਿਆਂ ਨੂੰ ਪਿਆਰ ਕਰੋ – ਸਿਰਫ਼ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਹੀ ਨਹੀਂ। ਪਾਪੀ ਨੂੰ ਵੀ ਪਿਆਰ ਕਰੋ। ਉਨ੍ਹਾਂ ਨੂੰ ਅਸੀਸ ਦਿਓ ਜੋ ਤੁਹਾਨੂੰ ਸਰਾਪ ਦਿੰਦੇ ਹਨ।
ਗੁਰੂ ਨਾਨਕ ਦੇਵ ਜੀ ਵਾਂਗ ਪ੍ਰਾਰਥਨਾ ਕਰੋ:
“ਤੇਰੀ ਇੱਛਾ ਅਧੀਨ ਸਾਰੇ ਸੰਸਾਰ ਵਿੱਚ ਸ਼ਾਂਤੀ ਹੋਵੇ, ਹੇ ਪ੍ਰਭੂ।”
ਨਾਨਕ ਨਾਮ ਚੜ੍ਹਦੀ ਕਲਾ॥
ਤੇਰੇ ਭਾਣੇ ਸਰਬੱਤ ਦਾ ਭਲਾ॥
ਮੈਨੂੰ ਖੁਸ਼ੀ ਹੋਵੇਗੀ ਜੇਕਰ ਤੁਸੀਂ ਸਾਰੇ, ਜੋ ਸੰਯੁਕਤ ਰਾਜ ਅਮਰੀਕਾ ਅਤੇ ਹੋਰ ਥਾਵਾਂ ‘ਤੇ ਰਹਿ ਰਹੇ ਹੋ, ਪੂਰੇ ਪਿਆਰ ਨਾਲ ਸਹਿਯੋਗ ਵਿੱਚ ਇਕੱਠੇ ਬੈਠੋਗੇ ਅਤੇ ਆਪਣੇ ਜੀਵਨ ਉਸ ਮਾਲਕ ਦੇ ਕੰਮ ਦੀ ਸੇਵਾ ਲਈ ਸਮਰਪਿਤ ਕਰੋਗੇ ਜੋ ਤੁਹਾਡੇ ਸਾਹਮਣੇ ਲਿਆਂਦਾ ਗਿਆ ਹੈ। ਜੋ ਸਭ ਤੋਂ ਵੱਧ ਕੰਮ ਕਰਨਗੇ, ਉਨ੍ਹਾਂ ਨੂੰ ਵਧੇਰੇ ਅਸੀਸ ਮਿਲੇਗੀ।
ਤੁਹਾਡੇ ਵਿੱਚੋਂ ਹਰੇਕ ਨੂੰ ਪੂਰੇ ਪਿਆਰ ਨਾਲ, ਮੈਂ ਸਮਾਪਤ ਕਰਦਾ ਹਾਂ,


