[Separation] — ਅੰਗਰੇਜ਼ੀ ਤੋਂ ਅਨੁਵਾਦਿਤ
ਕਿਤਾਬ ਦਾ ਅਧਿਆਇ “ਹਮੇਸ਼ਾ ਗੁਰੂ ਦੇ ਨਾਲ, ਭਾਗ ੧” ਡਾ: ਹਰਭਜਨ ਸਿੰਘ ਦੁਆਰਾ
ਕਿਸ ਦਾ ਨਾਂ ਬਹੁਤ ਹੀ ਮਹਾਨ ਅਤੇ ਦਿਆਲੂ ਹੈ, ਕਿਸ ਦੀਆਂ ਅੱਖਾਂ
ਪਿਆਰ ਦੇ ਨਸ਼ੇ ਅਤੇ ਉਸ ਦੀ ਸ਼ਾਨ ਦੇ ਉੱਛਲਦੇ ਪਿਆਲੇ ਹਨ?
ਮੇਰੀਆਂ ਅੱਖਾਂ ਹੋਰ ਕੁਝ ਨਹੀਂ ਵੇਖਣਾ ਚਾਹੁੰਦੀਆਂ, ਪ੍ਰੰਤੂ ਉਹ ਹਮੇਸ਼ਾ ਲੱਭਦੀਆਂ ਰਹਿੰਦੀਆਂ ਹਨ
ਤੇਰੀ ਸਫ਼ੈਦ ਚਿੱਟੀ ਪੱਗੜੀ ਅਤੇ ਤੁਹਾਡੇ ਚਿਹਰੇ ਤੇ ਮਨ ਨੂੰ ਮੋਹ ਲੈਣ ਵਾਲਾ ਸੋਹਣਾ ਜਿਹਾ ਨਿਸ਼ਾਨ।
ਮੈਂ ਤੇਰੀ ਇਕ ਹੀ ਨਜ਼ਰ ਦਾ ਸ਼ਿਕਾਰ ਹੋ ਗਿਆ ਭਾਵ ਮੈਨੂੰ ਤੇਰੀ ਇੱਕ ਹੀ ਨਜ਼ਰ ਨੇ ਦੀਵਾਨਾ ਬਣਾ ਲਿਆ।
ਮੈਂ ਤੁਹਾਡਾ ਸਦਾ ਲਈ ਜ਼ਰ-ਖ਼ਰੀਦ ਗੁਲਾਮ ਬਣ ਗਿਆ।
ਦੁਨੀਆਂ ਲਾਲਚੀ, ਬਹੁਤ ਚਲਾਕ ਅਤੇ ਧੋਖੇਬਾਜ਼ ਹੈ।
ਜੇਕਰ ਹੁਣ ਸੁਨਹਿਰੀ ਮੌਕੇ ਨੂੰ ਗੁਆ ਲਿਆ, ਖੜੇ ਨਾ ਹੋਏ ਤਾਂ ਡਿੱਗ ਪਵਾਂਗੇ।
ਹੁਣ ਮੈਨੂੰ ਉਹੋ ਜਿਹੀਆਂ ਪਵਿੱਤਰ ਅੱਖਾਂ ਕਿਤੇ ਨਹੀਂ ਲੱਭਦੀਆਂ। ਉਸਦੀ ਭਾਲ
ਵਿੱਚ ਹੀ ਮੇਰੀਆਂ ਅੱਖਾਂ ਅੱਥਰੂਆਂ ਨਾਲ ਭਰ ਜਾਂਦੀਆਂ ਹਨ।
ਮੈਂ ਉਹਨਾਂ ਨੂੰ ਹਰ ਥਾਂ ਉੱਤੇ ਵੇਖਣ ਲਈ ਯਤਨ ਕਰਦਾ ਹਾਂ।
ਹੁਣ ਮੇਰੇ ਲਈ ਇਹ ਦਿਨ, ਦਿਨੋ-ਦਿਨ ਅੰਧਕਾਰ ਭਰੇ ਅਤੇ ਡਰਾਉਣੇ ਹੁੰਦੇ ਜਾਂਦੇ ਹਨ।
ਮੈਂ ਉਹ ਦਿਲ ਕਿੱਥੋਂ ਲਿਆਵਾਂ, ਜਿਹੜਾ ਤੈਨੂੰ ਭੁੱਲ ਜਾਵੇ?
ਹੇ ਮੇਰੇ ਪ੍ਰੀਤਮ! ਹੁਣ ਮੈਨੂੰ ਦੱਸੋ ਕਿ ਤੁਹਾਡੇ ਨਾਲ ਮਿਲਾਪ ਕਿਵੇਂ ਹੋਵੇ?
ਮੈਨੂੰ ਆਪਣੇ ਪਵਿੱਤਰ ਚਰਨਾਂ ਦੀ ਧੂੜੀ ਥੱਲੇ ਰਹਿਣ ਦਿਉ।
ਜੇਕਰ ਇਸ ਤਰ੍ਹਾਂ ਨਹੀਂ ਤਾਂ ਮੈਨੂੰ ਆਪਣੇ ਪਵਿੱਤਰ ਚਰਨਾਂ ਦੀ ਧੂੜੀ ਹੇਠਾਂ ਮਿਲਾ ਲਵੋ।

